ਕਰਨਾਟਕ ’ਚ ਇਜ਼ਰਾਇਲੀ ਸੈਲਾਨੀ ਸਮੇਤ 2 ਔਰਤਾਂ ਨਾਲ ਸਮੂਹਿਕ ਜਬਰ-ਜ਼ਿਨਾਹ
Sunday, Mar 09, 2025 - 02:38 PM (IST)

ਕੋਪਲ- ਇਥੇ ਹੰਪੀ ਨੇੜੇ ਸਨਾਪੁਰ ਝੀਲ ਦੇ ਕੰਢੇ ਵੀਰਵਾਰ ਰਾਤ 27 ਸਾਲਾ ਇਜ਼ਰਾਇਲੀ ਸੈਲਾਨੀ ਸਮੇਤ 2 ਔਰਤਾਂ ਨਾਲ ਕਥਿਤ ਤੌਰ ’ਤੇ ਸਮੂਹਿਕ ਜਬਰ-ਜ਼ਿਨਾਹ ਕੀਤਾ ਅਤੇ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ ਗਈ। ਪੁਲਸ ਮੁਤਾਬਕ ਔਰਤਾਂ ਨਾਲ ਮੌਜੂਦ ਉਨ੍ਹਾਂ ਦੇ 3 ਦੋਸਤਾਂ ’ਤੇ ਹੀ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਇਕ ਨਹਿਰ ’ਚ ਧੱਕਾ ਦੇ ਦਿੱਤਾ ਗਿਆ, ਜਿਸ ਵਿਚੋਂ ਇਕ ਵਿਅਕਤੀ ਦੀ ਮੌਤ ਹੋ ਗਈ। ਤਿੰਨਾਂ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ। ਇਹ ਘਟਨਾ ਵੀਰਵਾਰ ਰਾਤ ਲਗਭਗ 11 ਵਜੇ ਉਸ ਸਮੇਂ ਵਾਪਰੀ ਜਦੋਂ ਰਾਤ ਨੂੰ ਖਾਣੇ ਤੋਂ ਬਾਅਦ ਹੋਮਸਟੇਅ ਸੰਚਾਲਕ 29 ਸਾਲਾ ਇਕ ਮਹਿਲਾ ਇਜ਼ਰਾਇਲੀ ਨਾਗਰਿਕ ਅਤੇ ਤਿੰਨ ਪੁਰਸ਼ ਸੈਲਾਨੀ ਸਨਾਪੁਰ ਝੀਲ ਨੇੜੇ ਤੁੰਗਭਦਰ ਨਹਿਰ ਕੰਢੇ ਬੈਠ ਕੇ ਗਿਟਾਰ ਵਜਾਉਂਦੇ ਹੋਏ ਸੰਗੀਤ ਦਾ ਆਨੰਦ ਮਾਣ ਰਹੇ ਸਨ। ਪੁਲਸ ਨੇ ਦੱਸਿਆ ਕਿ ਸੈਲਾਨੀਆਂ ਵਿਚੋਂ ਇਕ ਅਮਰੀਕੀ ਨਾਗਰਿਕ ਸੀ, ਜਦਕਿ ਹੋਰ ਓਡੀਸ਼ਾ ਅਤੇ ਮਹਾਰਾਸ਼ਟਰ ਦੇ ਨਿਵਾਸੀ ਸਨ।
ਪੁਲਸ ਮੁਤਾਬਕ ਆਪਣੀ ਸ਼ਿਕਾਇਤ ਵਿਚ ਹੋਮਸਟੇਅ ਸੰਚਾਲਕ ਨੇ ਦੋਸ਼ ਲਗਾਇਆ ਕਿ ਜਦੋਂ ਉਹ ਸੰਗੀਤ ਸੁਣ ਰਹੇ ਸਨ ਤਾਂ ਮੋਟਰਸਾਈਕਲ ਸਵਾਰ ਮੁਲਜ਼ਮ ਉਨ੍ਹਾਂ ਕੋਲ ਆਏ ਅਤੇ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕੀਤੀ। ਕੰਨੜ ਅਤੇ ਤੇਲਗੂ ਬੋਲਣ ਵਾਲੇ ਮੁਲਜ਼ਮਾਂ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ। ਇਸ ਤੋਂ ਬਾਅਦ, ਉਨ੍ਹਾਂ ਨੇ ਤਿੰਨ ਮਰਦ ਸੈਲਾਨੀਆਂ ਨੂੰ ਨਹਿਰ ਵਿਚ ਧੱਕਾ ਦੇ ਦਿੱਤਾ ਅਤੇ ਕਥਿਤ ਤੌਰ ’ਤੇ ਔਰਤਾਂ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8