ਪਹਿਰਾਵੇ ਕਾਰਨ ਕਿਸਾਨ ਨੂੰ ਮਾਲ 'ਚ ਜਾਣੋ ਰੋਕਿਆ, ਸਰਕਾਰ ਨੇ ਲਿਆ ਵੱਡਾ ਐਕਸ਼ਨ
Thursday, Jul 18, 2024 - 06:30 PM (IST)
ਬੈਂਗਲੁਰੂ : ਕਰਨਾਟਕ ਸਰਕਾਰ ਨੇ ਵੀਰਵਾਰ ਨੂੰ ਉਸ਼ ਮਾਲ ਨੂੰ ਸੱਤ ਦਿਨ ਤਕ ਬੰਦ ਕਰਨ ਦੇ ਹੁਕਮ ਦਿੱਤਾ ਹੈ, ਜਿਸ ਨੇ ਕਿਸਾਨ ਨੂੰ ਧੋਤੀ ਤੇ ਇਕ ਸਫੈਦ ਕਮੀਜ਼ ਪਾਏ ਹੋਣ ਦੇ ਕਾਰਨ ਕਥਿਤ ਰੂਪ ਵਿਚ ਦਾਖਲੇ ਦੀ ਆਗਿਆ ਨਹੀਂ ਦਿੱਤੀ ਸੀ। ਇਸ ਘਟਨਾ ਦੀ ਵਿਧਾਨ ਸਭਾ ਵਿਚ ਸਾਰੀਆਂ ਪਾਰਟੀਆਂ ਵੱਲੋਂ ਨਿੰਦਾ ਕੀਤੀ ਗਈ ਸੀ।
ਸਰਕਾਰ ਨੇ ਕਿਸਾਨ ਦੇ ਕਥਿਤ ਅਪਮਾਨ ਨੂੰ ਉਸ ਦੇ ਸਨਮਾਨ 'ਤੇ ਸੱਟ ਦੱਸਿਆ ਤੇ ਕਿਹਾ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼ਹਿਰੀ ਵਿਕਾਸ ਮੰਤਰੀ ਬੀ ਸੁਰੇਸ਼ ਨੇ ਸਦਨ ਨੂੰ ਦੱਸਿਆ ਕਿ ਮੈਂ ਬੀਬੀਐੱਮਪੀ ਕਮਿਸ਼ਨਰ ਨੂੰ ਪੁੱਛਿਆ ਕਿ ਕੀ ਕੀਤਾ ਜਾ ਸਕਦਾ ਹੈ। ਸਰਕਾਰ ਦੇ ਕੋਲ ਅਧਿਕਾਰ ਹੈ। ਮਾਲ ਦੇ ਖਿਲਾਫ ਕਾਨੂੰਨ ਦੇ ਮੁਤਾਬਕ ਤੁਰੰਤ ਕਾਰਵਾਈ ਕੀਤੀ ਜਾਵੇਗੀ। ਤੇ ਅਸੀਂ ਪੁਖਤਾ ਕਰਾਂਗੇ ਕਿ ਮਾਲ ਸੱਤ ਦਿਨਾਂ ਦੇ ਲਈ ਬੰਦ ਰਹੇ। ਸਮਾਜ ਕੱਲਿਆਣ ਮੰਤਰੀ ਐੱਚਸੀ ਮਹਾਦੇਵੱਪਾ ਨੇ ਕਿਹਾ ਕਿ ਇਹ ਘਟਨਾ ਨਿੰਦਣਯੋਗ ਹੈ।
ਉਨ੍ਹਾਂ ਨੇ ਕਿਹਾ ਕਿ ਹਰ ਵਿਅਕਤੀ ਦੇ ਲਈ ਆਤਮਸਨਮਾਨ ਅਹਿਮ ਹੈ। ਇਸ ਦਾ ਉਲੰਘਣ ਕੀਤਾ ਗਿਆ ਹੈ ਤੇ ਸਰਕਾਰ ਕਾਰਵਾਈ ਕਰੇਗੀ। ਇਹ ਘਟਨਾ ਮੰਗਲਵਾਰ ਨੂੰ ਉਸ ਵੇਲੇ ਵਾਪਰੀ ਜਦੋਂ ਹਾਵੇਰੀ ਜ਼ਿਲ੍ਹੇ ਦੇ 70 ਸਾਲਾ ਫਕੀਰੱਪਾ ਆਪਣੀ ਪਤਨੀ ਤੇ ਬੇਟੇ ਦੇ ਨਾਲ ਮਲਟੀਪਲੈਕਸ ਵਿਚ ਫਿਲਮ ਦੇਖਣ ਲਈ ਗਏ ਸਨ। ਫਕੀਰੱਪਾ ਨੇ ਕਥਿਤ ਤੌਰ 'ਤੇ ਸਫੈਦ ਕਮੀਜ਼ ਤੇ ਧੋਤੀ ਪਾਈ ਹੋਈ ਸੀ। ਮਾਲ ਦੇ ਸਕਿਓਰਿਟੀ ਗਾਰਡ ਨੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਬੇਟੇ ਨੂੰ ਕਿਹਾ ਕਿ ਉਨ੍ਹਾਂ ਨੂੰ ਧੋਤੀ ਵਿਚ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਕਰਮਚਾਰੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਪੈਂਟ ਪਾ ਕੇ ਆਉਣ। ਇਸ ਤੋਂ ਪਹਿਲਾਂ ਵਿਧਾਨਸਭਾ ਪ੍ਰਧਾਨ ਯੂਟੀ ਖਾਦਰ ਨੇ ਇਹ ਮੁੱਦਾ ਚੁੱਕਿਆ ਤੇ ਸਰਕਾਰ ਨੂੰ ਕਾਰਵਾਈ ਕਰਨ ਲਈ ਕਿਹਾ।
ਰਾਨੀਬੇਨੂਰ ਨੂੰ ਕਾਂਗਰਸੀ ਵਿਧਾਇਕ ਪ੍ਰਕਾਸ਼ ਕੋਲੀਵਾੜ ਨੇ ਕਿਹਾ ਕਿ ਕਿਸਾਨ ਉਨ੍ਹਾਂ ਦੇ ਚੋਣ ਹਲਕੇ ਦੇ ਤਹਿਤ ਆਉਣ ਵਾਲੇ ਪਿੰਡ ਦਾ ਨਿਵਾਸੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਨੇ ਆਪਣੇ ਸਾਰੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਹੈ। ਉਨ੍ਹਾਂ ਦਾ ਇਕ ਬੇਟੇ ਇਥੇ ਬੈਂਗਲੁਰੂ ਵਿਚ ਐੱਮਬੀਏ ਦੀ ਪੜ੍ਹਾਈ ਕਰ ਰਿਹਾ ਹੈ ਤੇ ਉਹ ਆਪਣੇ ਪਿਤਾ ਨੂੰ ਮਾਲ ਦਿਖਾਉਣ ਲਿਜਾਣਾ ਚਾਹੁੰਦਾ ਸੀ। ਕਿਸਾਨ ਦੇ ਪਹਿਰਾਵੇ ਕਾਰਨ ਉਸ ਦਾ ਅਪਮਾਨ ਕੀਤਾ ਗਿਆ ਤੇ ਮਾਲ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਵਿਰੋਧੀ ਧਿਰ ਨੇਤਾ ਆਰ. ਅਸ਼ੋਕ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁੱਦਿਆਂ 'ਕੇ ਸਦਨ ਵਿਚ ਪਹਿਲਾਂ ਹੀ ਚਰਚਾ ਹੋ ਚੁੱਕੀ ਹੈ ਪਰ ਨਤੀਜਾ ਕੀ ਨਿਕਲਿਆ। ਪ੍ਰਧਾਨ ਜਾਂ ਸਰਕਾਰ ਨੂੰ ਕੁਝ ਹੁਕਮ ਜਾਰੀ ਕਰਨੇ ਹੋਣਗੇ, ਜਿਨ੍ਹਾਂ ਦਾ ਸਾਰੇ ਸਖਤੀ ਨਾਲ ਪਾਲਣ ਕਰਨ।