ਕਰਨਾਟਕ : ਡਿਪਟੀ ਸੀ.ਐੱਮ. ਨੂੰ ਬਰਖ਼ਾਸਤ ਕਰਨ ਦੀ ਮੰਗ

Saturday, Aug 31, 2019 - 05:10 PM (IST)

ਕਰਨਾਟਕ : ਡਿਪਟੀ ਸੀ.ਐੱਮ. ਨੂੰ ਬਰਖ਼ਾਸਤ ਕਰਨ ਦੀ ਮੰਗ

ਬੈਂਗਲੁਰੂ— ਕਰਨਾਟਕ ਦੀ ਮਹਿਲਾ ਕਾਂਗਰਸ ਵਰਕਰਾਂ ਨੇ ਰਾਜ ਦੇ ਨਵੇਂ ਉੱਪ ਮੁੱਖ ਮੰਤਰੀ ਲਕਸ਼ਮਣ ਸਾਵਦੀ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਇਨ੍ਹਾਂ ਸਾਰਿਆਂ ਦਾ ਕਹਿਣਾ ਹੈ ਕਿ 2012 ’ਚ ਸਾਵਦੀ ਵਿਧਾਨ ਸਭਾ ਦੇ ਅੰਦਰ ਅਸ਼ਲੀਲ ਵੀਡੀਓ ਦੇਖਦੇ ਹੋਏ ਫੜੇ ਗਏ ਸਨ। ਇਸੇ ਕਾਰਨ ਅਸੀਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੋਂ ਉਨ੍ਹਾਂ ਨੂੰ ਬਰਖ਼ਾਸਤ ਕਰਨ ਦੀ ਮੰਗ ਕਰਦੇ ਹਾਂ। ਕਾਂਗਰਸ ਨੇਤਾ ਪੁਸ਼ਪਾ ਅਮਰਨਾਥ ਨੇ ਕਿਹਾ,‘‘2012 ’ਚ ਰਾਜ ਵਿਧਾਨ ਸਭਾ ਦੇ ਅੰਦਰ ਉਹ ਅਸ਼ਲੀਲ ਵੀਡੀਓ ਦੇਖਦੇ ਹੋਏ ਫੜੇ ਗਏ ਸਨ। ਅਸੀਂ ਭਾਜਪਾ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਉਨ੍ਹਾਂ ਨੂੰ ਬਰਖ਼ਾਸਤ ਕਰਨ ਦੀ ਮੰਗ ਕਰਦੇ ਹਨ।’’ ਸਾਵਦੀ ਭਾਜਪਾ ਨੇਤਾ ਸੀ.ਸੀ. ਪਾਟਿਲ ਅਤੇ ਕ੍ਰਿਸ਼ਨਾ ਪਾਲਮਰ ਨਾਲ ਕੈਮਰੇ ’ਚ ਅਸ਼ਲੀਲ ਵੀਡੀਓ ਦੇਖਦੇ ਹੋਏ ਕੈਮਰੇ ’ਚ ਕੈਦ ਹੋਏ ਸਨ।PunjabKesari
ਜਿਸ ਤੋਂ ਬਾਅਦ ਉਨ੍ਹਾਂ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਉਹ ਇਸ ਨੂੰ ਸਿੱਖਿਅਕ ਉਦੇਸ਼ ਨਾਲ ਦੇਖ ਰਹੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਇਹ ਵੀਡੀਓ ਰਾਹੀਂ ਰੇਵ ਪਾਰਟੀਆਂ ਬਾਰੇ ਜਾਣਕਾਰੀ ਜੁਟਾਉਣਾ ਚਾਹੁੰਦੇ ਸਨ। ਉਹ ਇਸ ਸਮੇਂ ਕਿਸੇ ਵਿਧਾਨ ਸਭਾ ਜਾਂ ਵਿਧਾਨ ਪ੍ਰੀਸ਼ਦ ਦੇ ਮੈਂਬਰ ਨਹੀਂ ਹਨ। ਇਸ ਦੇ ਬਾਵਜੂਦ ਯੇਦੀਯੁਰੱਪਾ ਸਰਕਾਰ ਨੇ ਉਨ੍ਹਾਂ ਨੂੰ ਉੱਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਹੋਇਆ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਕਾਂਗਰਸ-ਜੇ.ਡੀ.ਐੱਸ. ਦੀ ਗਠਜੋੜ ਸਰਕਾਰ ਨੂੰ ਅਸਥਿਰ ਕਰਨ ’ਚ ਸਾਵਦੀ ਦੀ ਅਹਿਮ ਭੂਮਿਕਾ ਹੈ। ਉਹ ਸਪੀਕਰ ਵਲੋਂ ਅਯੋਗ ਠਹਿਰਾਏ ਗਏ ਵਿਧਾਇਕ ਰਮੇਸ਼ ਜਾਰੀਕੀਹੋਲੀ ਦੇ ਕਰੀਬੀ ਹਨ। ਇਸ ਤੋਂ ਪਹਿਲਾਂ ਕਾਂਗਰਸ ਨੇਤਾ ਸਿੱਧਰਮਈਆ ਸਾਵਦੀ ਨੂੰ ਉੱਪ ਮੁੱਖ ਮੰਤਰੀ ਬਣਾਏ ਜਾਣ ਨੂੰ ਲੈ ਕੇ ਯੇਦੀਯੁਰੱਪਾ ਸਰਕਾਰ ’ਤੇ ਹਮਲਾ ਬੋਲ ਚੁਕੇ ਹਨ। ਭਾਜਪਾ ਦੇ ਇਕ ਧਿਰ ਨੇ ਵੀ ਉਨ੍ਹਾਂ ਨੂੰ ਉੱਪ ਮੁੱਖ ਮੰਤਰੀ ਬਣਾਏ ਜਾਣ ਦਾ ਵਿਰੋਧ ਕੀਤਾ ਸੀ।


author

DIsha

Content Editor

Related News