ਕੋਵਿਡ-19 : ਕਰਨਾਟਕ ''ਚ 5 ਨਵੇਂ ਮਾਮਲੇ, ਇਨਫੈਕਟਡ ਲੋਕਾਂ ਦੀ ਗਿਣਤੀ 395 ਤੱਕ ਪਹੁੰਚੀ

Monday, Apr 20, 2020 - 01:46 PM (IST)

ਕੋਵਿਡ-19 : ਕਰਨਾਟਕ ''ਚ 5 ਨਵੇਂ ਮਾਮਲੇ, ਇਨਫੈਕਟਡ ਲੋਕਾਂ ਦੀ ਗਿਣਤੀ 395 ਤੱਕ ਪਹੁੰਚੀ

ਬੈਂਗਲੁਰੂ- ਕਰਨਾਟਕ 'ਚ ਕੋਰੋਨਾ ਵਾਇਰਸ ਦੇ 5 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਇਸ ਦੇ ਨਾਲ ਹੀ ਸੂਬੇ 'ਚ ਇਸ ਵਾਇਰਸ ਨਾਲ ਇਨਫੈਕਟਡ ਮਰੀਜ਼ਾਂ ਦੀ ਗਿਣਤੀ 395 ਤੱਕ ਪਹੁੰਚ ਗਈ।

ਸਿਹਤ ਵਿਭਾਗ ਨੇ ਸੋਮਵਾਰ ਦੁਪਹਿਰ ਤੱਕ ਦੀ ਸਥਿਤੀ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ,''ਐਤਵਾਰ ਸ਼ਾਮ ਤੋਂ ਲੈ ਕੇ ਸੋਮਵਾਰ ਦੁਪਹਿਰ ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ 395 ਮਾਮਲਿਆਂ 'ਚ ਇਨਫੈਕਸ਼ਨ ਦੀ ਪੁਸ਼ਟੀ ਹੋ ਚੁਕੀ ਹੈ। ਇਨਾਂ 'ਚੋਂ 16 ਲੋਕਾਂ ਦੀ ਮੌਤ ਹੋਈ ਹੈ ਅਤੇ 111 ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ।'' ਤਾਜ਼ਾ ਸਾਰੇ 5 ਮਾਮਲੇ ਕਲਬੁਰਗੀ ਤੋਂ ਹਨ। ਇਹ ਸਾਰੇ ਕੋਰੋਨਾ ਇਨਫੈਕਟਡ ਵਿਅਕਤੀ ਦੇ ਸੰਪਰਕ 'ਚ ਆਏ ਸਨ। ਇਨਾਂ ਚੋਂ 4 ਪੁਰਸ਼ ਹਨ ਅਤੇ ਇਕ ਔਰਤ ਹੈ।


author

DIsha

Content Editor

Related News