ਨਕਲ ਰੋਕਣ ਲਈ ਅਪਣਾਇਆ ਅਨੋਖਾ ਤਰੀਕਾ, ਦੇਖ ਤੁਹਾਡਾ ਵੀ ਨਹੀਂ ਰੁਕੇਗਾ ਹਾਸਾ
Saturday, Oct 19, 2019 - 11:24 AM (IST)

ਬੈਂਗਲੁਰੂ— ਕਰਨਾਟਕ 'ਚ ਬੁੱਧਵਾਰ ਨੂੰ ਨਕਲ ਰੋਕਣ ਦਾ ਅਨੋਖਾ ਦਾ ਤਰੀਕਾ ਦੇਖਣ ਨੂੰ ਮਿਲਿਆ। ਦਰਅਸਲ ਮਾਮਲਾ ਹਾਵੇਰੀ ਸਥਿਤ ਭਗਤ ਪ੍ਰੀ-ਯੂਨੀਵਰਸਿਟੀ ਕਾਲਜ ਦਾ, ਜਿੱਥੇ ਵਿਦਿਆਰਥੀ ਨਕਲ ਨਾ ਕਰ ਸਕਣ, ਇਸ ਦੀ ਇਕ ਅਜੀਬ ਤਰੀਕਾ ਕੱਢਿਆ ਗਿਆ। ਕਾਲਜ 'ਚ ਨਕਲ ਰੋਕਣ ਲਈ ਵਿਦਿਆਰਥੀਆਂ ਦੇ ਸਿਰ 'ਤੇ ਗੱਤੇ ਦਾ ਡੱਬਾ ਪਹਿਨਾ ਦਿੱਤਾ ਗਿਆ। ਨਾਲ ਹੀ ਮੂੰਹ ਵੱਲ ਗੱਤੇ 'ਚ ਛੇਕ ਕਰ ਦਿੱਤਾ ਗਿਆ ਸੀ ਤਾਂ ਕਿ ਵਿਦਿਆਰਥੀ ਸਵਾਲ ਦੇਖ ਸਕਣ ਅਤੇ ਜਵਾਬ ਲਿਖ ਸਕਣ। ਪ੍ਰੀਖਿਆ ਦੌਰਾਨ ਵਿਦਿਆਰਥੀ ਨਕਲ ਨਾ ਕਰ ਸਕਣ, ਇਸ ਲਈ ਜਮਾਤ 'ਚ ਮੌਜੂਦ ਟੀਚਰ ਖਾਸ ਨਿਗਰਾਨੀ ਕਰਦੇ ਹਨ। ਕਈ ਵਾਰ ਤਾਂ ਕੈਮਰੇ ਆਦਿ ਦੀ ਵਿਵਸਥਾ ਵੀ ਕਰਵਾਈ ਜਾਂਦੀ ਹੈ ਪਰ ਕਰਨਾਟਕ ਤੋਂ ਜੋ ਤਰੀਕਾ ਸਾਹਮਣੇ ਆਇਆ ਹੈ, ਉਹ ਸਾਰਿਆਂ ਨੂੰ ਹੱਸਣ ਨੂੰ ਮਜ਼ਬੂਰ ਕਰ ਦੇਣ ਵਾਲਾ ਹੈ।
ਟੀਚਰ ਵੀ ਨਹੀਂ ਰੋਕ ਸਕੀ ਹਾਸਾ
ਇਸ ਤਸਵੀਰ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਇੰਨਾ ਹੀ ਨਹੀਂ, ਜਿਸ ਟੀਚਰ ਦੀ ਡਿਊਟੀ ਨਿਗਰਾਨੀ ਲਈ ਲਗਾਈ ਗਈ ਸੀ, ਉਹ ਵੀ ਆਪਣਾ ਹਾਸਾ ਨਹੀਂ ਰੋਕ ਸਕੀ। ਪ੍ਰੀਖਿਆ ਦੇ ਸਮੇਂ ਇਕ-ਦੂਜੇ ਨੂੰ ਦੇਖ ਕੇ ਸਟੂਡੈਂਟਸ ਵੀ ਹੱਸਦੇ ਦਿਖਾਈ ਦਿੱਤੇ।