ਕਾਂਗਰਸ ਵਿਧਾਇਕ ਤਨਵੀਰ ਸੇਤ ''ਤੇ ਚਾਕੂ ਨਾਲ ਹਮਲਾ, ਹਸਪਤਾਲ ''ਚ ਭਰਤੀ

Monday, Nov 18, 2019 - 11:28 AM (IST)

ਕਾਂਗਰਸ ਵਿਧਾਇਕ ਤਨਵੀਰ ਸੇਤ ''ਤੇ ਚਾਕੂ ਨਾਲ ਹਮਲਾ, ਹਸਪਤਾਲ ''ਚ ਭਰਤੀ

ਮੈਸੂਰ— ਕਰਨਾਟਕ 'ਚ ਕਾਂਗਰਸ ਵਿਧਾਇਕ ਤਨਵੀਰ ਸੇਤ 'ਤੇ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਕਾਂਗਰਸ ਐੱਮ.ਐੱਲ.ਏ. ਮੈਸੂਰ 'ਚ ਇਕ ਪ੍ਰੋਗਰਾਮ 'ਚ ਹਿੱਸਾ ਲੈਣ ਪੁੱਜੇ ਸਨ। ਇਸ ਦੌਰਾਨ ਇਕ ਸ਼ਖਸ ਨੇ ਅਚਾਨਕ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਨਰਸਿਮਹਾਰਾਜਾ ਸੀਟ ਤੋਂ ਕਾਂਗਰਸ ਵਿਧਾਇਕ 'ਤੇ ਹਮਲੇ ਦੀ ਇਹ ਵਾਰਦਾਤ ਐਤਵਾਰ ਰਾਤ 11.45 ਵਜੇ ਦੇ ਨੇੜੇ-ਤੇੜੇ ਹੋਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਐਤਵਾਰ ਦੇਰ ਰਾਤ ਤਨਵੀਰ ਸੇਤ 'ਤੇ ਇਕ ਨੌਜਵਾਨ ਨੇ ਤੇਜ਼ਧਾਰ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲਾ ਕਰਨ ਵਾਲੇ ਨੌਜਵਾਨ ਦੀ ਪਛਾਣ ਉਦੇਗਿਰੀ ਦੇ ਫਰਹਾਨ ਦੇ ਤੌਰ 'ਤੇ ਹੈ।

ਕੀਤਾ ਗਿਆ ਆਪਰੇਸ਼ਨ
ਮੈਸੂਰ ਦੇ ਪੁਲਸ ਕਮਿਸ਼ਨਰ ਕੇਟੀ ਬਾਲਕ੍ਰਿਸ਼ਨਾ ਦਾ ਕਹਿਣਾ ਹੈ ਕਿ 52 ਸਾਲ ਦੇ ਵਿਧਾਇਕ ਤਨਵੀਰ ਨੂੰ ਗਰਦਨ ਕੋਲ ਸੱਟ ਲੱਗੀ ਹੈ ਅਤੇ ਉਨ੍ਹਾਂ ਦਾ ਇਕ ਸਥਾਨਕ ਹਸਪਤਾਲ 'ਚ ਆਪਰੇਸ਼ਨ ਕੀਤਾ ਗਿਆ। ਅਚਾਨਕ ਹੋਈ ਇਸ ਘਟਨਾ ਨਾਲ ਉੱਥੇ ਹੜਕੰਪ ਮਚ ਗਿਆ। 20 ਸਾਲ ਦੇ ਹਮਲਾਵਰ ਫਰਹਾਨ ਨੂੰ ਪੁਲਸ ਨੇ ਹਿਰਾਸਤ 'ਚ ਲਿਆ ਹੈ। ਹਾਲੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦੋਸ਼ੀ ਨੇ ਵਿਧਾਇਕ 'ਤੇ ਕਿਉਂ ਹਮਲਾ ਕੀਤਾ।

ਵਿਆਹ ਸਮਾਰੋਹ 'ਚ ਗਏ ਸਨ ਹਿੱਸਾ ਲੈਣ
ਮੈਸੂਰ ਪੁਲਸ ਦਾ ਕਹਿਣਾ ਹੈ ਕਿ ਕਾਂਗਰਸ ਐੱਮ.ਐੱਲ.ਏ. ਇਕ ਵਿਆਹ ਸਮਾਰੋਹ 'ਚ ਹਿੱਸਾ ਲੈਣ ਗਏ ਸਨ। ਹਮਲੇ ਤੋਂ ਬਾਅਦ ਬੁਰੀ ਤਰ੍ਹਾਂ ਖੂਨ ਨਾਲ ਲੱਥਪੱਥ ਸੇਤ ਨੂੰ ਹਾਦਸੇ ਵਾਲੀ ਜਗ੍ਹਾ ਤੋਂ ਕਰੀਬ ਇਕ ਕਿਲੋਮੀਟਰ ਦੂਰ ਕੋਲੰਬੀਆ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਵਿਧਾਇਕ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਹਮਲੇ ਤੋਂ ਬਾਅਦ ਮੌਕੇ 'ਤੇ ਮੌਜੂਦ ਵਿਧਾਇਕ ਸੇਤ ਦੇ ਸਮਰਥਕਾਂ ਨੇ ਨੌਜਵਾਨ ਦੀ ਜੰਮ ਕੇ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਸ ਨੂੰ ਪੁਲਸ ਨੂੰ ਸੌਂਪ ਦਿੱਤੀ ਗਈ। ਉੱਥੇ ਹਸਪਤਾਲ ਦੇ ਬਾਹਰ ਕਾਂਗਰਸ ਐੱਮ.ਐੱਲ.ਏ. ਦੇ ਸਮਰਕ ਇਕੱਠੇ ਹੋ ਗਏ। ਇਸ ਤੋਂ ਬਾਅਦ ਉੱਥੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੈ, ਜਿਸ ਤੋਂ ਪਤਾ ਲੱਗ ਸਕੇ ਕਿ ਦੋਸ਼ੀ ਨੇ ਵਿਧਾਇਕ ਦੀ ਜਾਨ ਲੈਣ ਦੀ ਕਿਉਂ ਕੋਸ਼ਿਸ਼ ਕੀਤੀ।


author

DIsha

Content Editor

Related News