ਕਰਨਾਟਕ ਭਾਜਪਾ ਨੇਤਾ ਨੇ ਪ੍ਰਤੀ ਵੋਟ 6 ਹਜ਼ਾਰ ਦੇਣ ਦਾ ਕੀਤਾ ਵਾਅਦਾ, ਪਾਰਟੀ ਵੱਲੋਂ ਇਨਕਾਰ

Monday, Jan 23, 2023 - 04:50 AM (IST)

ਕਰਨਾਟਕ ਭਾਜਪਾ ਨੇਤਾ ਨੇ ਪ੍ਰਤੀ ਵੋਟ 6 ਹਜ਼ਾਰ ਦੇਣ ਦਾ ਕੀਤਾ ਵਾਅਦਾ, ਪਾਰਟੀ ਵੱਲੋਂ ਇਨਕਾਰ

ਬੈਂਗਲੁਰੂ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਰਮੇਸ਼ ਜਰਕੀਹੋਲੀ ਦੇ ਵੋਟ ਬਦਲੇ ਨੋਟ ਦੇ ਹੈਰਾਨ ਕਰਨ ਵਾਲੇ ਬਿਆਨ ਨੇ ਕਰਨਾਟਕ ਦੀ ਪਾਰਟੀ ਇਕਾਈ ਨੂੰ ਧਰਮ ਸੰਕਟ ’ਚ ਪਾ ਦਿੱਤਾ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਜਰਕੀਹੋਲੀ ਨੇ ਕਿਹਾ ਕਿ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਪ੍ਰਤੀ ਵੋਟ 6000 ਰੁਪਏ ਦੇਵੇਗੀ।

ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਨੇ ਮੋਬਾਇਲ ਖੋਹਣ ਦਾ ਕੀਤਾ ਵਿਰੋਧ, 2 ਨਾਬਾਲਗਾਂ ਨੇ ਉਤਾਰਿਆ ਮੌਤ ਦੇ ਘਾਟ

“ਮੈਂ ਦੇਖ ਰਿਹਾ ਹਾਂ ਕਿ ਉਹ ਹਲਕੇ ’ਚ ਆਪਣੇ ਵੋਟਰਾਂ ਨੂੰ ਤੋਹਫ਼ੇ ਵੰਡ ਰਹੀਆਂ ਹਨ। ਹੁਣ ਤੱਕ ਉਹ ਲੱਗਭਗ 1,000 ਰੁਪਏ ਦੇ ਰਸੋਈ ਦੇ ਉਪਕਰਣ, ਜਿਵੇਂ ਕਿ ਕੁੱਕਰ ਅਤੇ ਮਿਕਸਰ ਦੇ ਚੁੱਕੇ ਹੋਣਗੇ। ਉਹ ਤੋਹਫ਼ਿਆਂ ਦਾ ਇਕ ਹੋਰ ਸੈੱਟ ਦੇ ਸਕਦੀਆਂ ਹਨ। ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਲੱਗਭਗ 3,000 ਰੁਪਏ ਖਰਚ ਹੋ ਸਕਦੇ ਹਨ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜੇ ਅਸੀਂ ਤੁਹਾਨੂੰ 6000 ਰੁਪਏ ਨਹੀਂ ਦਿੰਦੇ ਹਾਂ ਤਾਂ ਤੁਸੀਂ ਸਾਡੇ ਉਮੀਦਵਾਰ ਨੂੰ ਵੋਟ ਨਾ ਦਿਓ।’’ 

ਇਹ ਖ਼ਬਰ ਵੀ ਪੜ੍ਹੋ : ਬਿਹਾਰ ’ਚ ਵਾਪਰੀ ਕੰਝਾਵਾਲਾ ਵਰਗੀ ਘਟਨਾ, ਕਾਰ ਦੇ ਬੋਨਟ ’ਚ ਫਸੇ ਬਜ਼ੁਰਗ ਨੂੰ 8 ਕਿਲੋਮੀਟਰ ਤੱਕ ਘੜੀਸਿਆ

ਸਾਬਕਾ ਮੰਤਰੀ ਨੇ ਕਾਂਗਰਸੀ ਆਗੂ ਲਕਸ਼ਮੀ ਹੇਬਲਕਰ ਦੀ ਆਲੋਚਨਾ ਕਰਦਿਆਂ ਉਪਰੋਕਤ ਟਿੱਪਣੀ ਕੀਤੀ। ਹਾਲਾਂਕਿ ਭਾਜਪਾ ਨੇ ਜਰਕੀਹੋਲੀ ਦੇ ਬਿਆਨ ਤੋਂ ਖ਼ੁਦ ਨੂੰ ਵੱਖ ਕਰ ਲਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਲ ਸਰੋਤ ਮੰਤਰੀ ਗੋਵਿੰਦ ਕਰਜੋਲ ਨੇ ਕਿਹਾ ਕਿ ਇਹ ਜਰਕੀਹੋਲੀ ਦੀ ਨਿੱਜੀ ਟਿੱਪਣੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।


author

Manoj

Content Editor

Related News