ਕਰਨਾਟਕ: ਕਾਂਗਰਸ ਮੰਤਰੀ ਦੇ ਠਿਕਾਣਿਆਂ ''ਤੇ ਆਈ.ਟੀ. ਦੀ ਛਾਪੇਮਾਰੀ ਜਾਰੀ
Thursday, Aug 03, 2017 - 05:23 PM (IST)
ਬੈਂਗਲੁਰੂ—ਕਰਨਾਟਕ ਦੇ ਊਰਜਾ ਮੰਤਰੀ ਡੀ.ਕੇ. ਸ਼ਿਵਕੁਮਾਰ ਦੀ ਭਿੰਨ ਸੰਪਤੀਆਂ 'ਤੇ ਇਨਕਮ ਟੈਕਸ ਵਿਭਾਗ ਦੇ ਛਾਪੇ ਅੱਜ ਲਗਾਤਾਰ ਦੂਜੇ ਦਿਨ ਵੀ ਸੂਬੇ ਦੇ ਭਿੰਨ ਸਥਾਨਾਂ 'ਤੇ ਜਾਰੀ ਰਹੇ। ਇਨਕਮ ਟੈਕਸ ਵਿਭਾਗ ਨੇ ਕਰ ਚੋਰੀ ਦੇ ਮਾਮਲੇ 'ਚ ਸ਼ਿਵਕੁਮਾਰ ਦੇ 64 ਠਿਕਾਣਿਆਂ ਅਤੇ ਸੰਪਤੀਆਂ 'ਤੇ ਕੱਲ੍ਹ ਤਲਾਸ਼ੀ ਲਈ ਸੀ, ਜਿਸ ਨਾਲ ਰਾਜਨੀਤੀ ਤੂਫਾਨ ਆ ਗਿਆ ਸੀ। ਇਨਕਮ ਟੈਕਸ ਅਧਿਕਾਰੀਆਂ ਨੇ ਕਿਹਾ ਕਿ ਮੰਤਰੀ ਨਾਲ ਜੁੜੀ ਸੰਪਤੀਆਂ ਦੀ ਤਲਾਸ਼ੀ ਦੌਰਾਨ 10 ਕਰੋੜ ਰੁਪਏ ਨਕਦ ਬਰਾਮਦ ਕੀਤੇ ਗਏ। ਗੁਜਰਾਤ 'ਚ ਰਾਜ ਸਭਾ ਚੋਣਾਂ ਦੇ ਮੱਦੇਨਜ਼ਰ ਵਿਧਾਇਕਾਂ ਨੂੰ ਭਾਜਪਾ ਦੇ ਪਾਲੇ 'ਚ ਜਾਣ ਤੋਂ ਰੋਕਣ ਦੇ ਲਈ ਕਾਂਗਰਸ ਦੇ 44 ਵਿਧਾਇਕਾਂ ਨੂੰ ਬੈਂਗਲੁਰੂ ਦੇ ਰਿਜ਼ੋਰਟ 'ਚ ਰੱਖਿਆ ਗਿਆ ਹੈ ਅਤੇ ਇਸ ਦੀ ਜ਼ਿੰਮੇਦਾਰੀ ਸ਼ਿਵਕੁਮਾਰ ਨੂੰ ਦਿੱਤੀ ਗਈ। ਗੁਜਰਾਤ ਰਾਜ ਸਭਾ ਚੋਣਾਂ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਰਾਜਨੀਤੀ ਸਕੱਤਰ ਅਹਿਮਦ ਪਟੇਲ ਸਖਤ ਮੁਕਾਬਲੇ ਦਾ ਸਾਹਮਣੇ ਕਰ ਰਹੇ ਹਨ।
ਕਰਨਾਟਕ 'ਚ ਸੱਤਾਧਾਰੀ ਕਾਂਗਰਸ ਸ਼ਿਵਕੁਮਾਰ 'ਤੇ ਛਾਪਿਆਂ ਦੇ ਖਿਲਾਫ ਅੱਜ ਸ਼ਹਿਰ 'ਚ ਪ੍ਰਦਰਸ਼ਨ ਕਰੇਗੀ। ਕਾਂਗਰਸ ਨੇ ਕੇਂਦਰ 'ਤੇ ਤਾਨਾਸ਼ਾਹੀ ਵਾਲਾ ਰਵੱਈਆ ਅਪਣਾਉਣ ਅਤੇ ਲੋਕਤੰਤਰ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਹੈ। ਕਿਸਾਨ ਪਰਿਵਾਰ ਨਾਲ ਤਾਲੁਕ ਰੱਖਣ ਵਾਲੇ ਸ਼ਿਵਕੁਮਾਰ ਵੋਕਲਿੰਗਾ ਕਮਿਊਨਟੀ ਦੇ ਪ੍ਰਭਾਵਸ਼ਾਲੀ ਨੇਤਾ ਹਨ ਅਤੇ ਦੇਸ਼ ਦੇ ਸਭ ਤੋਂ ਅਮੀਰ ਮੰਤਰੀਆਂ ਚੋਂ ਇਕ ਹਨ। ਸਾਲ 2013 ਦੇ ਵਿਧਾਨ ਸਭਾ ਚੋਣਾਂ ਦੇ ਲਈ ਦਾਇਰ ਕੀਤੇ ਗਏ ਹਲਫਨਾਮੇ 'ਚ ਉਨ੍ਹਾਂ ਨੇ ਆਪਣੀ ਸੰਪਤੀ 251 ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਸੀ। ਇਨਕਮ ਟੈਕਸ ਅਧਿਕਾਰੀਆਂ ਨੇ ਕੱਲ੍ਹ ਕਿਹਾ ਸੀ ਕਿ ਇੱਥੇ ਇਕ ਕਾਲਜ 'ਚ ਇਕ ਅਧਿਆਪਕ ਦੇ ਲਾਕਰ ਚੋਂ ਵਧੀਆ ਮਾਤਰਾ 'ਚ ਗਹਿਣੇ ਬਰਾਮਦ ਕੀਤੇ ਗਏ ਹਨ। ਇਹ ਕਾਲਜ ਸ਼ਿਵਕੁਮਾਰ ਦੇ ਇਕ ਰਿਸ਼ਤੇਦਾਰ ਦੇ ਨਾਂ 'ਤੇ ਹੈ। ਮੁੱਖ ਮੰਤਰੀ ਸਿਦਰਮੈਯਾ ਨੇ ਦੋਸ਼ ਲਗਾਇਆ ਕਿ ਭਾਜਪਾ ਦੇ ਖਿਲਾਫ ਆਵਾਜ਼ ਨੂੰ ਦਬਾਉਣ ਦੇ ਲਈ ਇਹ ਰਾਜਨੀਤੀ ਤੋਂ ਪ੍ਰੇਰਿਤ ਕਾਰਵਾਈ ਹੈ।
