ਵੰਦੇ ਭਾਰਤ ਮਿਸ਼ਨ : ਦੁਬਈ ਤੋਂ 177 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਮੰਗਲੁਰੂ ਪੁੱਜਾ

Wednesday, May 13, 2020 - 01:10 PM (IST)

ਵੰਦੇ ਭਾਰਤ ਮਿਸ਼ਨ : ਦੁਬਈ ਤੋਂ 177 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਮੰਗਲੁਰੂ ਪੁੱਜਾ

ਮੰਗਲੁਰੂ (ਭਾਸ਼ਾ)— ਦੁਬਈ ਤੋਂ 177 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਕਰਨਾਟਕ ਸਥਿਤ ਮੰਗਲੁਰੂ ਕੌਮਾਂਤਰੀ ਹਵਾਈ ਅੱਡੇ 'ਤੇ ਪੁੱਜਾ। ਹਵਾਈ ਅੱਡੇ ਦੇ ਸੂਤਰਾਂ ਨੇ ਦੱਸਿਆ ਕਿ ਸਾਰੇ ਯਾਤਰੀਆਂ 'ਚ 88 ਪੁਰਸ਼, 84 ਔਰਤਾਂ, 5 ਬੱਚੇ ਅਤੇ 2 ਨਵਜਾਤ ਹਨ। ਇਹ ਸਾਰੇ ਏਅਰ ਇੰਡੀਆ ਐਕਸਪ੍ਰੈੱਸ ਆਈ. ਐਕਸ384 ਜਹਾਜ਼ ਤੋਂ ਮੰਗਲਵਾਰ ਦੇਰ ਰਾਤ ਇੱਥੇ ਪੁੱਜੇ। ਉਨ੍ਹਾਂ ਨੇ ਦੱਸਿਆ ਕਿ ਕੁੱਲ 12 ਮੈਡੀਕਲ ਐਮਰਜੈਂਸੀ ਨਾਲ ਜੁੜੇ ਮਾਮਲੇ ਹਨ ਅਤੇ ਯਾਤਰੀਆਂ 'ਚੋਂ 38 ਔਰਤਾਂ ਗਰਭਵਤੀ ਹਨ। ਜ਼ਿਲਾ ਪ੍ਰਸ਼ਾਸਨ ਨੇ ਯਾਤਰੀਆਂ ਲਈ ਜ਼ਰੂਰੀ ਇੰਤਜ਼ਾਮ ਕੀਤੇ ਸਨ। ਯਾਤਰੀਆਂ ਨੂੰ ਇੱਥੇ ਪਹੁੰਚਣ ਤੋਂ ਬਾਅਦ ਸੈਨੇਟਾਈਜ਼ਰ ਅਤੇ ਮਾਸਕ ਮੁਹੱਈਆ ਕਰਵਾਏ ਗਏ।

PunjabKesari

ਸਿਹਤ ਨਿਯਮ ਮੁਤਾਬਕ ਉਨ੍ਹਾਂ ਸਾਰਿਆਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਸਲਾਹ ਦਿੱਤੀ ਗਈ। ਤੈਅ ਮਾਪਦੰਡ ਮੁਤਾਬਕ ਵਿਦੇਸ਼ ਤੋਂ ਆਏ ਸਾਰੇ ਲੋਕਾਂ ਦੀ ਜਾਂਚ ਕੀਤੀ ਗਈ। ਇਸ ਤੋਂ ਬਾਅਦ ਕੇ. ਐੱਸ. ਆਰ. ਟੀ. ਸੀ. ਬੱਸਾਂ ਦੀ ਮਦਦ ਨਾਲ ਉਨ੍ਹਾਂ ਵਲੋਂ ਰਹਿਣ ਲਈ ਚੁਣੇ ਗਏ ਸਥਾਨਾਂ 'ਤੇ ਭੇਜਿਆ ਗਿਆ। ਇਹ ਸਾਰੇ 14 ਦਿਨਾਂ ਤੱਕ ਕੁਆਰੰਟੀਨ ਵਿਚ ਰਹਿਣਗੇ, ਜਿਨ੍ਹਾਂ 'ਤੇ ਸਿਹਤ ਵਿਭਾਗ ਦੇ ਡਾਕਟਰ ਨਿਗਰਾਨੀ ਰੱਖਣਗੇ। ਵਿਦੇਸ਼ ਤੋਂ ਆਏ ਇਨ੍ਹਾਂ ਲੋਕਾਂ ਨੂੰ ਰਹਿਣ ਦੀ ਵਿਵਸਥਾ 17 ਹੋਟਲਾਂ ਅਤੇ 12 ਹੋਸਟਲਾਂ ਵਿਚ ਕੀਤੀ ਗਈ ਹੈ। ਯਾਤਰੀਆਂ ਨੂੰ ਜ਼ਰੂਰੀ ਤੌਰ 'ਤੇ ਆਰੋਗਿਆ ਸੇਤੂ ਐਪ ਡਾਊਨਲੋਡ ਕਰਨ ਲਈ ਕਿਹਾ ਗਿਆ ਹੈ, ਤਾਂ ਕਿ ਸੰਪਰਕ ਦਾ ਪਤਾ ਕੀਤਾ ਜਾ ਸਕੇ।


author

Tanu

Content Editor

Related News