ਕਰਨਾਟਕ : ਗੁਲਬਰਗਾ ''ਚ 9 ਸਾਲਾ ਬੱਚੀ ਦੀ ਰੇਪ ਤੋਂ ਬਾਅਦ ਕੀਤੀ ਹੱਤਿਆ
Tuesday, Dec 03, 2019 - 08:41 PM (IST)

ਬੈਂਗਲੁਰੂ — ਕਰਨਾਟਕ ਦੇ ਗੁਲਬਰਗਾ 'ਚ ਇਕ 9 ਸਾਲ ਦੀ ਬੱਚੀ ਨਾਲ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੀ ਰੇਪ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ। ਇਹ ਮਾਮਲਾ ਚਿਨਚੋਲੀ ਤਾਲੁਕਾ ਦੇ ਅਧੀਨ ਆਉਣ ਵਾਲੇ ਸੁਲਪੇਠ ਪਿੰਡ ਦਾ ਹੈ। ਇਸ ਮਾਮਲੇ 'ਤੇ ਪੁਲਸ ਦਾ ਕਹਿਣਾ ਹੈ ਕਿ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਹਾਦਸੇ ਵਾਲੀ ਥਾਂ 'ਤੇ ਗਈ ਸੀ, ਜਿਥੇ ਖੇਤ 'ਚੋਂ ਬੱਚੀ ਦੀ ਲਾਸ਼ ਬਰਾਮਦ ਕੀਤੀ ਗਈ। ਪੋਸਟਮਾਰਟਮ ਮੰਗਲਵਾਰ ਸਵੇਰੇ ਕੀਤਾ ਗਿਆ। ਬੱਚੀ ਦੀ ਹੱਤਿਆ 2 ਦਸੰਬਰ ਨੂੰ ਕੀਤੀ ਗਈ ਸੀ। ਪੁਲਸ ਨੂੰ ਦੇਰ ਸ਼ਾਮ ਇਸ ਮਾਮਲੇ ਦੀ ਸੂਚਨਾ ਦਿੱਤੀ ਗਈ। ਫਿਲਹਾਲ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਦੀ ਕੋਈ ਖਬਰ ਨਹੀਂ ਮਿਲ ਸਕੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।