ਕਰਨਾਲ ਮਹਾਪੰਚਾਇਤ: ਡਰੋਨ ਨਾਲ ਹੋਵੇਗੀ ਵੀਡੀਓਗ੍ਰਾਫੀ, RPF ਦੇ 40 ਯੂਨਿਟ ਕੀਤੇ ਜਾਣਗੇ ਤਾਇਨਾਤ

Tuesday, Sep 07, 2021 - 12:41 AM (IST)

ਕਰਨਾਲ ਮਹਾਪੰਚਾਇਤ: ਡਰੋਨ ਨਾਲ ਹੋਵੇਗੀ ਵੀਡੀਓਗ੍ਰਾਫੀ, RPF ਦੇ 40 ਯੂਨਿਟ ਕੀਤੇ ਜਾਣਗੇ ਤਾਇਨਾਤ

ਕਰਨਾਲ (ਵਿਕਾਸ ਮੇਹਲਾ) : 7 ਸਤੰਬਰ ਨੂੰ ਕਰਨਾਲ ਵਿੱਚ ਕਿਸਾਨਾਂ ਵੱਲੋਂ ਜ਼ਿਲ੍ਹਾ ਸਕੱਤਰੇਤ ਦੇ ਘਿਰਾਓ ਦੇ ਐਲਾਨ ਤੋਂ ਬਾਅਦ ਹਰ ਜਗ੍ਹਾ ਪੁਲਸ ਬਲ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਇੱਥੋਂ ਤੱਕ ਕਿ ਕੱਲ੍ਹ ਦੀਆਂ ਘਟਨਾਵਾਂ ਦੀ ਵੀਡੀਓਗ੍ਰਾਫੀ ਡਰੋਨ ਰਾਹੀਂ ਕਰਵਾਉਣ ਦੀ ਤਿਆਰੀ ਵੀ ਕਰ ਲਈ ਗਈ ਹੈ। ਕਰਨਾਲ ਦੇ ਜ਼ਿਲ੍ਹਾ ਸਕੱਤਰੇਤ ਦੇ ਕੰਪਲੈਕਸ ਵਿੱਚ ਬੀ.ਐੱਸ.ਐੱਫ. ਅਤੇ ਹੋਰ ਬਲਾਂ ਨੂੰ ਸਬੰਧਿਤ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ।

ਇਹ ਵੀ ਪੜ੍ਹੋ - ਗਿਲਾਨੀ ਦੇ ਪਰਿਵਾਰ ਨੂੰ ਅੰਤਿਮ ਸੰਸਕਾਰ ਤੋਂ ਵਾਂਝਾ ਰੱਖਣਾ ਮਨੁੱਖਤਾ ਦੇ ਖ਼ਿਲਾਫ਼: ਮਹਿਬੂਬਾ

ਐੱਸ.ਪੀ. ਗੰਗਾਰਾਮ ਪੁਨੀਆ ਨੇ ਦੱਸਿਆ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁਲਸ ਫੋਰਸ ਤੋਂ ਇਲਾਵਾ ਕਰਨਾਲ ਵਿੱਚ ਆਰ.ਪੀ.ਐੱਫ. ਦੇ 40 ਯੂਨਿਟ ਤਾਇਨਾਤ ਕੀਤੇ ਜਾਣਗੇ। ਇਸ ਦੇ ਨਾਲ ਹੀ ਵੱਖ-ਵੱਖ ਜ਼ਿਲ੍ਹਿਆਂ ਦੇ ਐੱਸ.ਪੀ. ਅਤੇ ਡੀ.ਐੱਸ.ਪੀ. ਵੀ ਤਾਇਨਾਤ ਰਹਿਣਗੇ। ਉਨ੍ਹਾਂ ਕਿਹਾ ਕਿ ਕੱਲ ਸਵੇਰ ਤੋਂ ਸਥਿਤੀ ਤਣਾਅਪੂਰਨ ਬਣੀ ਰਹਿ ਸਕਦੀ ਹੈ। ਕਿਸਾਨਾਂ ਨੇ ਕਿਹਾ ਹੈ ਕਿ ਉਹ ਸ਼ਾਂਤਮਈ ਢੰਗ ਨਾਲ ਬੈਰੀਕੇਡ ਤੋੜ ਕੇ ਜ਼ਿਲ੍ਹਾ ਸਕੱਤਰੇਤ ਵੱਲ ਵਧਣਗੇ। 

ਇਹ ਵੀ ਪੜ੍ਹੋ - ਕਰਨਾਲ ਤੋਂ ਇਲਾਵਾ ਇਨ੍ਹਾਂ ਜ਼ਿਲ੍ਹਿਆਂ ’ਚ ਵੀ ਬੰਦ ਰਹੇਗਾ ਇੰਟਰਨੈੱਟ, ਸਰਕਾਰ ਨੇ ਜਾਰੀ ਕੀਤੇ ਹੁਕਮ

ਜ਼ਿਕਰਯੋਗ ਹੈ ਕਿ ਕਿਸਾਨਾਂ ਦੁਆਰਾ ਕਰਨਾਲ ਮਿੰਨੀ ਸਕੱਤਰੇਤ ਦਾ ਇਹ ਘਿਰਾਉ ਬੀਤੀ 28 ਅਗਸਤ ਨੂੰ ਕਰਨਾਲ ਵਿੱਚ ਹੋਏ ਲਾਠੀਚਾਰਜ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਲਾਠੀਚਾਰਜ ਦੌਰਾਨ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ ਜਿਸ ਵਿੱਚ ਐੱਸ.ਡੀ.ਐੱਮ. ਆਊਸ਼ ਸਿਨਹਾ ਕਿਸਾਨਾਂ 'ਤੇ ਲਾਠੀ ਵਰ੍ਹਾਉਣ ਦਾ ਹੁਕਮ ਦਿੰਦੇ ਹੋਏ ਨਜ਼ਰ  ਆਏ। ਉਸੇ ਰਾਤ ਇੱਕ ਕਿਸਾਨ ਦੀ ਮੌਤ ਵੀ ਹੋਈ ਸੀ, ਜਿਸ ਤੋਂ ਬਾਅਦ ਕਿਸਾਨਾਂ ਨੇ ਇਹ ਮੰਗ ਰੱਖੀ ਹੈ ਕਿ ਕਿਸਾਨ  ਦੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਐੱਸ.ਡੀ.ਐੱਮ. ਆਊਸ਼ ਸਿਨਹਾ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਜਾਵੇ। ਕਿਸਾਨਾਂ ਨੇ ਇਨ੍ਹਾਂ ਮੰਗਾਂ ਨੂੰ ਲੈ ਕੇ ਕੱਲ ਕਰਨਾਲ ਵਿੱਚ ਮਹਾਪੰਚਾਇਤ ਅਤੇ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News