ਕਰਨਾਲ ਲਾਠੀਚਾਰਜ ਮਾਮਲੇ 'ਤੇ ਭਿੜੇ ਖੱਟੜ-ਕੈਪਟਨ, CM ਮਨੋਹਰ ਲਾਲ ਨੇ ਕੈਪਟਨ ਨੂੰ ਪੁੱਛੇ ਤਿੱਖੇ ਸਵਾਲ

Tuesday, Aug 31, 2021 - 12:28 PM (IST)

ਕਰਨਾਲ ਲਾਠੀਚਾਰਜ ਮਾਮਲੇ 'ਤੇ ਭਿੜੇ ਖੱਟੜ-ਕੈਪਟਨ, CM ਮਨੋਹਰ ਲਾਲ ਨੇ ਕੈਪਟਨ ਨੂੰ ਪੁੱਛੇ ਤਿੱਖੇ ਸਵਾਲ

ਕਰਨਾਲ— ਕਰਨਾਲ ਵਿਚ ਕਿਸਾਨਾਂ ’ਤੇ ਲਾਠੀਚਾਰਜ ਮਗਰੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪੰਜਾਬ ਦੀ ਕਾਂਗਰਸ ਸਰਕਾਰ ’ਤੇ ਦੋਸ਼ ਮੜ੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਨ੍ਹਾਂ ਦੇ ਸੂਬੇ ਦੇ ਕਿਸਾਨਾਂ ਨੂੰ ਉਕਸਾ ਰਹੀ ਹੈ, ਜਿਸ ’ਤੇ ਪੰਜਾਬ ਦੇ ਮੁੱਖ ਮੰਤਰੀ ਨੇ ਸਖ਼ਤ ਪ੍ਰਤੀਕਿਰਿਆ ਜਤਾਈ ਹੈ। ਖੱਟੜ ਨੇ ਹਰਿਆਣਾ ’ਚ ਕਿਸਾਨਾਂ ਦੇ ਪ੍ਰਦਰਸ਼ਨ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਮੁੱਖ ਮੰਤਰੀ ਨੇ ਕਿਹਾ ਕਿ ਇਸ ’ਚ ਸਾਫ਼ ਤੌਰ ’ਤੇ ਪੰਜਾਬ ਸਰਕਾਰ ਦਾ ਹੱਥ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦੀ ਬਦਹਾਲੀ ਲਈ ਭਾਜਪਾ ਜ਼ਿੰਮੇਵਾਰ : ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਲਟਵਾਰ ਕੀਤਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਸਮੇਤ ਭਾਜਪਾ ’ਤੇ ਦੋਸ਼  ਲਾਇਆ ਕਿ ਪ੍ਰਦਰਸ਼ਨਕਾਰੀ ਕਿਸਾਨਾਂ ’ਤੇ ‘ਖ਼ਤਰਨਾਕ ਹਮਲੇ’ ਨੂੰ ਲੈ ਕੇ ਉਹ ‘ਸ਼ਰਮਨਾਕ ਝੂਠ’ ਬੋਲ ਰਹੇ ਹਨ। ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਲਾਠੀਚਾਰਜ ਨੇ ਤੁਹਾਡੀ ਸਰਕਾਰ ਦੇ ਕਿਸਾਨ ਵਿਰੋਧੀ ਏਜੰਡਾ ਬੇਨਕਾਬ ਕਰ ਦਿੱਤਾ ਹੈ। ਖੱਟੜ ਨੇ ਦਾਅਵਾ ਕੀਤਾ ਕਿ ਹਰਿਆਣਾ ਦੇ ਕਿਸਾਨ ਖੁਸ਼ ਹਨ। ਕੈਪਟਨ ਨੇ ਕਿਹਾ ਕਿ ਕੀ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਕਿ ਤੁਹਾਡੇ ਆਪਣੇ ਸੂਬੇ ਦੇ ਕਿਸਾਨ ਤੁਹਾਡੇ ਉਦਾਸੀਨ ਰਵੱਈਏ ਅਤੇ ਤੁਹਾਡੀ ਪਾਰਟੀ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਨਕਾਰ ਕਰਨ ਲਈ ਤੁਹਾਡੇ ਤੋਂ ਨਾਰਾਜ਼ ਹਨ? ਇਸ ਸਭ ਦੇ ਦਰਮਿਆਨ ਖੱਟੜ ਨੇ ਕੈਪਟਨ ਨੂੰ ਤਿੱਖੇ ਸਵਾਲ ਪੁੱਛੇ।

ਇਹ ਵੀ ਪੜ੍ਹੋ : ਕਰਨਾਲ ਲਾਠੀਚਾਰਜ: ਕਿਸਾਨ ਮਹਾਪੰਚਾਇਤ ’ਚ ਬੋਲੇ ਚਢੂਨੀ- ‘ਡਿਪਟੀ CM ਤੁਰੰਤ ਕਰਨ ਕਾਰਵਾਈ’

ਖੱਟੜ ਨੇ ਹਰਿਆਣਾ ’ਚ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਹਵਾਲਾ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛੇ ਸਵਾਲ—
— ਹਰਿਆਣਾ ਘੱਟੋ-ਘੱਟ ਸਮਰਥਨ ਮੁੱਲ ’ਤੇ ਝੋਨਾ, ਕਣਕ, ਸਰੋਂ, ਬਾਜਰਾ, ਛੋਲੇ, ਮੂੰਗੀ, ਮੱਕੀ ਸਮੇਤ 10 ਫ਼ਸਲਾਂ ਦੀ ਐੱਮ. ਐੱਸ. ਪੀ. ਦਾ ਭੁਗਤਾਨ ਸਿੱਧੇ ਕਿਸਾਨ ਦੇ ਖਾਤੇ ’ਚ ਕਰਦਾ ਹੈ। ਐੱਮ. ਐੱਸ. ਪੀ. ’ਤੇ ਪੰਜਾਬ ਕਿਸਾਨ ਤੋਂ ਕਿੰਨੀਆਂ ਫ਼ਸਲਾਂ ਖਰੀਦਦਾ ਹੈ?
— ਹਰਿਆਣਾ ਹਰ ਕਿਸਾਨ ਨੂੰ 7000 ਰੁਪਏ ਪ੍ਰਤੀ ਏਕੜ ਦਾ ਪ੍ਰੋਤਸਾਹਨ ਰਾਸ਼ੀ ਪ੍ਰਦਾਨ ਕਰਦਾ ਹੈ, ਜੋ ਝੋਨੇ ਦੀ ਖੇਤੀ ਛੱਡਣਾ ਚਾਹੁੰਦਾ ਹੈ। ਪੰਜਾਬ ਕਿਸਾਨ ਨੂੰ ਇਸ ਤਰ੍ਹਾਂ ਦਾ ਕੀ ਪ੍ਰੋਤਸਾਹਨ ਦਿੰਦਾ ਹੈ?
— ਭੁਗਤਾਨ ’ਚ 72 ਘੰਟੇ ਤੋਂ ਵੱਧ ਦੀ ਦੇਰੀ ’ਤੇ ਹਰਿਆਣਾ ਕਿਸਾਨਾਂ ਨੂੰ 12 ਫ਼ੀਸਦੀ ਵਿਆਜ ਅਦਾ ਕਰਦਾ ਹੈ। ਕੀ ਪੰਜਾਬ ਦੇਰੀ ਨਾਲ ਭੁਗਤਾਨ ਕਰਨ ’ਤੇ ਵਿਆਜ ਅਦਾ ਕਰਦਾ ਹੈ?
— ਹਰਿਆਣਾ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 5000 ਰੁਪਏ ਪ੍ਰੋਤਸਾਹਨ ਰਾਸ਼ੀ ਦਿੰਦਾ ਹੈ। ਪੰਜਾਬ ਕੀ ਪ੍ਰੋਤਸਾਹਨ ਦਿੰਦਾ ਹੈ?
— ਹਰਿਆਣਾ ਪਰਾਲੀ ਦੇ ਪ੍ਰਬੰਧਨ ਲਈ ਹਰ ਕਿਸਾਨ ਨੂੰ 1000 ਰੁਪਏ ਪ੍ਰਤੀ ਏਕੜ ਅਦਾ ਕਰਦਾ ਹੈ। ਪੰਜਾਬ ਕਿਸਾਨਾਂ ਨੂੰ ਕੀ ਪ੍ਰੋਤਸਾਹਨ ਦਿੰਦਾ ਹੈ?
— ਹਰਿਆਣਾ ਪਿਛਲੇ 7 ਸਾਲਾਂ ਤੋਂ ਆਪਣੇ ਕਿਸਾਨਾਂ ਨੂੰ ਗੰਨੇ ਲਈ ਦੇਸ਼ ਵਿਚ ਸਭ ਤੋਂ ਵੱਧ ਐੱਮ. ਐੱਸ. ਪੀ. ਦਾ ਭੁਗਤਾਨ ਕਰ ਰਿਹਾ ਹੈ। ਪੰਜਾਬ ’ਚ ਪ੍ਰਦਰਸ਼ਨ ਤੋਂ ਬਾਅਦ ਕੀਮਤਾਂ ਵਧਾਈਆਂ ਗਈਆਂ। ਕਿਸਾਨਾਂ ਦੇ ਅੰਦੋਲਨ ਤੋਂ ਬਾਅਦ ਹੀ ਪੰਜਾਬ ਨੂੰ ਹਰਿਆਣਾ ਦੀ ਬਰਾਬਰੀ ਕਰਨ ਦੀ ਲੋੜ ਕਿਉਂ ਮਹਿਸੂਸ ਹੋਈ?
— ਹਰਿਆਣਾ ਨੇ ਸਿੰਚਾਈ ਲਾਇਕ ਪਾਣੀ ਦੇ ਪ੍ਰਬੰਧਨ ਲਈ 85 ਫ਼ੀਸਦੀ ਸਬਸਿਡੀ ਨਾਲ ਕਿਸਾਨਾਂ ਦੀ ਸਹਾਇਤਾ ਲਈ ਇਕ ਮਾਈਕਰੋ-ਸਿੰਚਾਈ ਯੋਜਨਾ ਸ਼ੁਰੂ ਕੀਤੀ ਗਈ। ਪੰਜਾਬ ਨੇ ਕੀ ਕੀਤਾ ਹੈ, ਕੀ ਉਹ ਤੇਜ਼ੀ ਨਾਲ ਘੱਟ ਰਹੇ ਪਾਣੀ ਦੇ ਪੱਧਰ ਬਾਰੇ ਵੀ ਚਿੰਤਤ ਹੈ? 
— ਹਰਿਆਣਾ ਕਿਸਾਨਾਂ ਨੂੰ ਲਾਗਤ ਤੋਂ ਘੱਟ ਕੀਮਤ ਦੇ ਉਤਾਰ-ਚੜ੍ਹਾਅ ਤੋਂ ਬਚਾਉਣ ਲਈ ਭਰਪਾਈ ਯੋਜਨਾ ਸ਼ੁਰੂ ਕਰ ਕੇ ਬਾਗਬਾਨੀ ਉਤਪਾਦ ਉਗਾਉਣ ਵਾਲੇ ਕਿਸਾਨਾਂ ਦਾ ਸਮਰਥਨ ਕਰਦਾ ਹੈ। ਪੰਜਾਬ ਆਪਣੇ ਬਾਗਬਾਨੀ ਕਿਸਾਨਾਂ ਨੂੰ ਕੀ ਪ੍ਰੋਤਸਾਹਨ ਪ੍ਰਦਾਨ ਕਰਦਾ ਹੈ?
ਕੌਣ ਹੈ ਕਿਸਾਨ ਵਿਰੋਧੀ ਕੈਪਟਨ ਸਾਬ੍ਹ? ਪੰਜਾਬ ਜਾਂ ਹਰਿਆਣਾ?

ਇਹ ਵੀ ਪੜ੍ਹੋ : ਲਾਠੀਚਾਰਜ ’ਚ ਜ਼ਖਮੀ ਹੋਏ ਕਿਸਾਨਾਂ ਨੂੰ ਮਿਲਣ ਪਹੁੰਚੇ ਰਾਕੇਸ਼ ਟਿਕੈਤ, ਖੱਟੜ ਸਰਕਾਰ ਨੂੰ ਦੱਸਿਆ ਤਾਲਿਬਾਨੀ


author

Tanu

Content Editor

Related News