ਦੇਸ਼ ਕਾਰਗਿਲ ਯੁੱਧ ''ਚ ਸ਼ਹੀਦ ਹੋਏੇ ਫ਼ੌਜੀਆਂ ਦਾ ਹਮੇਸ਼ਾ ਧੰਨਵਾਦੀ ਰਹੇਗਾ : ਕੋਵਿੰਦ

07/26/2020 2:08:51 PM

ਨਵੀਂ ਦਿੱਲੀ (ਭਾਸ਼ਾ)— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਹਮੇਸ਼ਾ ਉਨ੍ਹਾਂ ਫ਼ੌਜੀਆਂ ਦਾ ਧੰਨਵਾਦੀ ਰਹੇਗਾ, ਜਿਨ੍ਹਾਂ ਨੇ 'ਭਾਰਤ ਮਾਤਾ' ਦੀ ਰੱਖਿਆ ਲਈ ਕਾਰਗਿਲ ਯੁੱਧ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਕਾਰਗਿਲ ਯੁੱਧ 'ਚ ਪਾਕਿਸਤਾਨ 'ਤੇ ਭਾਰਤ ਦੀ ਜਿੱਤ ਦੇ ਅੱਜ 21ਵੀਂ ਸਾਲ ਹੋ ਗਏ ਹਨ। ਰਾਸ਼ਟਰਪਤੀ ਨੇ ਟਵੀਟ ਕੀਤਾ ਕਿ ਕਾਰਗਿਲ ਵਿਜੇ ਦਿਵਸ ਸਾਡੇ ਹਥਿਆਰਬੰਦ ਫ਼ੌਜੀਆਂ ਦੀ ਨਿਡਰਤਾ, ਮਜ਼ਬੂਤ ਸੰਕਲਪ ਅਤੇ ਅਸਾਧਾਰਣ ਬਹਾਦਰੀ ਦਾ ਪ੍ਰਤੀਕ ਹੈ। ਭਾਰਤੀ ਫ਼ੌਜ ਨੇ 26 ਜੁਲਾਈ 1999 ਨੂੰ ਆਪਰੇਸ਼ਨ ਵਿਜੇ ਦੇ ਸਫਲਤਾਪੂਰਵਕ ਸਮਾਪਤੀ ਹੋਣ ਦਾ ਐਲਾਨ ਕਰਦੇ ਹੋਏ ਕਾਰਗਿਲ ਦੇ ਬਰਫ਼ੀਲੇ ਪਹਾੜਾਂ 'ਤੇ ਕਰੀਬ 3 ਮਹੀਨੇ ਤੱਕ ਚਲੇ ਯੁੱਧ ਤੋਂ ਬਾਅਦ ਜਿੱਤ ਦਾ ਐਲਾਨ ਕੀਤਾ ਸੀ। ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਮੈਂ ਉਨ੍ਹਾਂ ਫ਼ੌਜੀਆਂ ਨੂੰ ਨਮਨ ਕਰਦਾ ਹਾਂ ਜੋ ਭਾਰਤ ਮਾਤਾ ਦੀ ਰੱਖਿਆ ਲਈ ਦੁਸ਼ਮਣ ਨਾਲ ਲੜੇ ਅਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਦੇਸ਼ ਹਮੇਸ਼ਾ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਰਿਣੀ ਰਹੇਗਾ।  

PunjabKesari

ਜ਼ਿਕਰਯੋਗ ਹੈ ਕਿ 21 ਸਾਲ ਪਹਿਲਾਂ 26 ਜੁਲਾਈ 1999 ਨੂੰ ਅੱਜ ਦੇ ਦਿਨ ਭਾਰਤੀ ਜਵਾਨਾਂ ਨੇ ਪਾਕਿਸਤਾਨ ਨੂੰ ਭਾਰਤ ਦੀ ਤਾਕਤ ਦਾ ਅਹਿਸਾਸ ਦਿਵਾਇਆ ਸੀ ਕਿ ਦੇਸ਼ 'ਤੇ ਅੱਖ ਚੁੱਕ ਕੇ ਦੇਖਣ ਵਾਲਿਆਂ ਦਾ ਹਰਸ਼ ਕੀ ਹੁੰਦਾ ਹੈ। ਭਾਰਤੀ ਜਵਾਨਾਂ ਨੇ ਸਾਹਸ ਅਤੇ ਹਿੰਮਤ ਨਾਲ ਉਨ੍ਹਾਂ ਚੋਟੀਆਂ ਨੂੰ ਦੁਸ਼ਮਣਾਂ ਦੇ ਕਬਜ਼ੇ 'ਚੋਂ ਛੁਡਵਾਇਆ ਸੀ, ਜਿਨ੍ਹਾਂ 'ਤੇ ਉਨ੍ਹਾਂ ਨੇ ਕਬਜ਼ਾ ਕਰ ਲਿਆ ਸੀ। 60 ਦਿਨ ਚੱਲੇ ਕਾਰਗਿਲ ਯੁੱਧ ਵਿਚ ਭਾਰਤ ਨੇ ਕਈ ਵੀਰ ਸਪੂਤ ਗਵਾਏ ਪਰ ਭਾਰਤ ਮਾਤਾ ਦਾ ਸੀਸ ਝੁੱਕਣ ਨਹੀਂ ਦਿੱਤਾ।


Tanu

Content Editor

Related News