ਕਾਰਗਿਲ ਵਿਜੇ ਦਿਵਸ: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਟਵੀਟ ਕਰ ਬਹਾਦਰ ਵੀਰ ਫ਼ੌਜੀਆਂ ਨੂੰ ਕੀਤਾ ਸਲਾਮ
Tuesday, Jul 26, 2022 - 12:30 PM (IST)
ਨਵੀਂ ਦਿੱਲੀ– ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੰਗਲਵਾਰ ਯਾਨੀ ਕਿ ਅੱਜ ਕਾਰਗਿਲ ਵਿਜੇ ਦਿਵਸ ਦੇ ਸ਼ਹੀਦਾਂ ਨੂੰ ਨਮਨ ਕੀਤਾ। ਮੁਰਮੂ ਨੇ ਕਿਹਾ ਕਿ ਕਾਰਗਿਲ ਵਿਜੇ ਦਿਵਸ ਹਥਿਆਰਬੰਦ ਫੋਰਸ ਦੀ ਅਸਾਧਾਰਣ ਵੀਰਤਾ ਦਾ ਪ੍ਰਤੀਕ ਹੈ ਅਤੇ ਲੋਕ ਭਾਰਤ ਮਾਤਾ ਦੀ ਰੱਖਿਆ ਲਈ ਆਪਣੀ ਜ਼ਿੰਦਗੀ ਕੁਰਬਾਨ ਕਰਨ ਵਾਲੇ ਵੀਰ ਜਵਾਨਾਂ ਦੇ ਹਮੇਸ਼ਾ ਕਰਜ਼ਦਾਰ ਰਹਿਣਗੇ। ਭਾਰਤੀ ਫ਼ੌਜ ਨੇ ਲੱਦਾਖ ’ਚ ਕਾਰਗਿਲ ਦੇ ਉੱਚੇ ਪਹਾੜੀ ਇਲਾਕੇ ’ਚ ਕਰੀਬ 3 ਮਹੀਨੇ ਚੱਲੇ ਯੁੱਧ ਮਗਰੋਂ ਜਿੱਤ ਦਾ ਐਲਾਨ ਕਰਦੇ ਹੋਏ 26 ਜੁਲਾਈ 1999 ਨੂੰ ‘ਆਪਰੇਸ਼ਨ ਵਿਜੇ’ ਦੀ ਸਫ਼ਲਤਾ ਦਾ ਐਲਾਨ ਕੀਤਾ ਸੀ। ਭਾਰਤ ਦੀ ਜਿੱਤ ਨੂੰ ਯਾਦ ਕਰਨ ਲਈ 26 ਜੁਲਾਈ 1999 ਨੂੰ ‘ਕਾਰਗਿਲ ਵਿਜੇ ਦਿਵਸ’ ਦੇ ਰੂਪ ’ਚ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ- ਕਾਰਗਿਲ ਵਿਜੇ ਦਿਵਸ ਦੇਸ਼ ਦੇ ਗੌਰਵ ਦਾ ਪ੍ਰਤੀਕ, PM ਮੋਦੀ ਨੇ ਸ਼ਹੀਦਾਂ ਨੂੰ ਕੀਤਾ ਨਮਨ
ਦ੍ਰੌਪਦੀ ਮੁਰਮੂ ਨੇ ਟਵੀਟ ਕੀਤਾ, ‘‘ਕਾਰਗਿਲ ਵਿਜੇ ਦਿਵਸ ਸਾਡੇ ਹਥਿਆਰਬੰਦ ਫੋਰਸਾਂ ਦੀ ਅਸਾਧਾਰਣ ਵੀਰਤਾ, ਤਾਕਤ ਅਤੇ ਦ੍ਰਿੜਤਾ ਦਾ ਪ੍ਰਤੀਕ ਹੈ। ਭਾਰਤ ਮਾਤਾ ਦੀ ਰੱਖਿਆ ਕਰਨ ਲਈ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਲੇ ਸਾਰੇ ਵੀਰ ਫ਼ੌਜੀਆਂ ਨੂੰ ਮੈਂ ਨਮਨ ਕਰਦੀ ਹਾਂ। ਸਾਰੇ ਦੇਸ਼ ਵਾਸੀ ਇਨ੍ਹਾਂ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਪ੍ਰਤੀ ਹਮੇਸ਼ਾ ਕਰਜ਼ਦਾਰ ਰਹਿਣਗੇ। ਜੈ ਹਿੰਦ!’’
ਇਹ ਵੀ ਪੜ੍ਹੋ- ਭਾਰਤ ਦੀ ਰਾਸ਼ਟਰਪਤੀ ਕਿੰਨੀ ‘ਪਾਵਰਫੁੱਲ’, ਜਾਣੋ ਕੀ-ਕੀ ਮਿਲਦੀਆਂ ਸਹੂਲਤਾਂ ਅਤੇ ਤਨਖ਼ਾਹ