ਇੰਡੀਗੋ ਏਅਰਲਾਈਨਜ਼ 'ਤੇ ਭੜਕੇ ਕਪਿਲ ਸ਼ਰਮਾ, ਵੀਡੀਓ ਸਾਂਝੀ ਕਰ ਸੋਸ਼ਲ ਮੀਡੀਆ ਰਾਹੀਂ ਉਤਾਰਿਆ ਗੁੱਸਾ
Thursday, Nov 30, 2023 - 10:58 AM (IST)
ਨੈਸ਼ਨਲ ਡੈਸਕ: ਕਾਮੇਡੀਅਨ ਤੇ ਐਕਟਰ ਕਪਿਲ ਸ਼ਰਮਾ ਅਕਸਰ ਆਪਣੇ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੇ ਹਨ। ਬੁੱਧਵਾਰ ਨੂੰ ਵੀ ਕਪਿਲ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਗੁੱਸੇ ਭਰਿਆ ਪੋਸਟ ਕੀਤਾ ਹੈ। ਕਪਿਲ ਸ਼ਰਮਾ ਫਲਾਈਟ ਲੇਟ ਹੋ ਜਾਣ ਕਾਰਨ ਭੜਕ ਗਏ ਹਨ। ਕਪਿਲ ਨੇ ਇਸ ਨੂੰ ਲੈ ਕੇ ਇਕ ਪੋਸਟ ਕੀਤੀ ਹੈ। ਜਿਸ ਵਿਚ ਉਨ੍ਹਾਂ ਨੇ ਇੰਡੀਗੋ ਫਲਾਈਟ ਦੀ ਲੇਤਲਤੀਫ਼ੀ 'ਤੇ ਗੁੱਸਾ ਕੱਢਿਆ ਹੈ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਪਿਛਲੇ ਸਾਲ ਵਿਆਹ ਕਰਵਾ ਕੇ ਗਏ ਨੌਜਵਾਨ ਦੀ ਹੋਈ ਮੌਤ
ਉਨ੍ਹਾਂ ਨੇ ਟਵੀਟ ਵਿਚ ਇੰਡੀਗੋ 'ਤੇ ਆਪਣਾ ਗੁੱਸਾ ਉਤਾਰਦਿਆਂ ਲਿਖਿਆ ਹੈ ਕਿ 'ਤੁਸੀਂ ਪਹਿਲਾਂ ਸਾਨੂੰ 50 ਮਿਨਟ ਤਕ ਬੱਸ ਵਿਚ ਇੰਤਜ਼ਾਰ ਕਰਵਾਇਆ। ਹੁਣ ਤੁਹਾਡੀ ਟੀਮ ਦਾ ਕਹਿਣਾ ਹੈ ਕਿ ਪਾਇਲਟ ਟ੍ਰੈਫ਼ਿਕ ਵਿਚ ਫੱਸ ਗਿਆ ਹੈ। ਸੱਚੀ? ਸਾਨੂੰ 8 ਵਜੇ ਟੇਕਆਫ਼ ਕਰਨਾ ਚਾਹੀਦਾ ਸੀ, ਪਰ ਹੁਣ 9.20 ਵੱਜ ਗਏ ਹਨ।'
Dear @IndiGo6E first you made us wait in the bus for 50 minz, and now your team is saying pilot is stuck in traffic, what ? Really ? we supposed to take off by 8 pm n it’s 9:20, still there is no pilot in cockpit, do you think these 180 passengers will fly in indigo again ? Never…
— Kapil Sharma (@KapilSharmaK9) November 29, 2023
ਇੰਡੀਗੋ ਏਅਰਲਾਈਨਸ ਨੂੰ ਲਗਾਈ ਲਤਾੜ
ਇਸ ਮਗਰੋਂ ਕਾਮੇਡੀਅਨ ਨੇ ਏਅਰਲਾਈਨਸ ਨੂੰ ਲਤਾੜ ਲਗਾਉਂਦਿਆਂ ਲਿਖਿਆ ਕਿ ਉੱਥੇ ਪਲੇਨ ਦੇ ਕਾਕਪਿਟ ਵਿਚ ਹੁਣ ਤਕ ਇਕ ਵੀ ਪਾਇਲਟ ਮੌਜੂਦ ਨਹੀਂ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਰਵਈਏ ਤੋਂ ਬਾਅਦ ਫਲਾਈਟ ਵਿਚ ਸਫ਼ਰ ਕਰਨ ਵਾਲੇ 180 ਪੈਸੇਂਜਰ ਮੁੜ ਇਸ ਫਲਾਈਟ ਰਾਹੀਂ ਸਾਫ਼ਰ ਕਰਨਾ ਚਾਹੁਣਗੇ? ਹੁਣ ਸੋਸ਼ਲ ਮੀਡੀਆ 'ਤੇ ਲੋਕ ਕਪਿਲ ਦੇ ਸਮਰਥਨ ਵਿਚ ਉਤਰ ਆਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8