ਕਪਿਲ ਮਿਸ਼ਰਾ ਦੀ ਵਾਈ ਪਲੱਸ ਸੁਰੱਖਿਆ ਦਾ ਦਾਅਵਾ ਝੂਠਾ, ਦਿੱਲੀ ਪੁਲਸ ਨੇ ਕੀਤੀ ਨਾਂਹ
Tuesday, Mar 03, 2020 - 01:02 PM (IST)
ਨਵੀਂ ਦਿੱਲੀ— ਭਾਜਪਾ ਨੇਤਾ ਕਪਿਲ ਮਿਸ਼ਰਾ ਦੀ ਸੁਰੱਖਿਆ ਨੂੰ ਲੈ ਕੇ ਅੱਜ ਯਾਨੀ ਮੰਗਲਵਾਰ ਨੂੰ ਖਬਰਾਂ ਆ ਰਹੀਆਂ ਸਨ। ਇਸ ਦਰਮਿਆਨ ਦਿੱਲੀ ਪੁਲਸ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਵਿਵਸਥਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦਿੱਲੀ ਪੁਲਸ ਦੇ ਸੰਯੁਕਤ ਪੁਲਸ ਕਮਿਸ਼ਨਰ ਆਲੋਕ ਕੁਮਾਰ ਨੇ ਦੱਸਿਆ ਕਿ ਕਪਿਲ ਮਿਸ਼ਰਾ ਨੂੰ ਕੋਈ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਗਈ ਹੈ। ਕਪਿਲ ਮਿਸ਼ਰਾ ਨੂੰ ਵਾਈ ਪਲੱਸ ਸਕਿਓਰਿਟੀ ਦੇਣ ਦੀ ਗੱਲ ਗਲਤ ਹੈ।
ਕਪਿਲ ਮਿਸ਼ਰਾ ਦੀ ਸੁਰੱਖਿਆ ਦੀ ਖਬਰ 'ਤੇ ਵਿਰੋਧੀ ਨੇਤਾ ਇਸ ਲਈ ਭੜਕੇ, ਕਿਉਂਕਿ ਉਨ੍ਹਾਂ ਦਾ ਦੋਸ਼ ਹੈ ਕਿ ਭੜਕਾਊ ਭਾਸ਼ਣ ਦੇਣ ਵਾਲਿਆਂ ਨੂੰ ਪੁਲਸ ਸੁਰੱਖਿਆ ਦੇ ਰਹੀ ਹੈ, ਇਹ ਕਿੱਥੋਂ ਤੱਕ ਠੀਕ ਹੈ। 'ਆਪ' ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਭੜਕਾਊ ਭਾਸ਼ਣ ਦੇਣ ਵਾਲਿਆਂ ਨੂੰ ਜਨਤਾ ਦੇ ਪੈਸੇ 'ਤੇ ਸੁਰੱਖਿਆ ਦਿੱਤੀ ਜਾ ਰਹੀ ਹੈ। ਕਪਿਲ ਮਿਸ਼ਰਾ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਭੜਕਾਊ ਭਾਸ਼ਣ ਦੇ ਕੇ ਹਿੰਸਾ ਭੜਕਾਉਣ ਦਾ ਕੰਮ ਕੀਤਾ। ਕਪਿਲ ਦਾ ਦੋਸ਼ ਹੈ ਕਿ ਲਗਾਤਾਰ ਫੋਨ ਅਤੇ ਵਟਸਐੱਪ ਸੰਦੇਸ਼ਾਂ ਰਾਹੀਂ ਉਨ੍ਹਾਂ ਨੂੰ ਕਤਲ ਦੀਆਂ ਧਮਕੀਆਂ ਮਿਲ ਰਹੀਆਂ ਹਨ।