ਮੁੜ ਸੁਰਖ਼ੀਆਂ 'ਚ 'ਬਾਬਾ ਕਾ ਢਾਬਾ' ਵਾਲਾ ਬਾਬਾ, ਕਿਹਾ-ਮਿਲ ਰਹੀ ਜਾਨੋ ਮਾਰਨ ਦੀ ਧਮਕੀ

Friday, Dec 18, 2020 - 11:39 AM (IST)

ਮੁੜ ਸੁਰਖ਼ੀਆਂ 'ਚ 'ਬਾਬਾ ਕਾ ਢਾਬਾ' ਵਾਲਾ ਬਾਬਾ, ਕਿਹਾ-ਮਿਲ ਰਹੀ ਜਾਨੋ ਮਾਰਨ ਦੀ ਧਮਕੀ

ਨਵੀਂ ਦਿੱਲੀ– ਬੀਤੇ ਦਿਨੀਂ ਸੋਸ਼ਲ ਮੀਡੀਆ ਰਾਹੀਂ ਰਾਤੋਂ-ਰਾਤ ਮਸ਼ਹੂਰ ਹੋਏ ‘ਬਾਬਾ ਕਾ ਢਾਬਾ’ ਵਾਲੇ ਕਾਂਤਾ ਪ੍ਰਸਾਦ ਇਕ ਵਾਰ ਫਿਰ ਚਰਚਾ ’ਚ ਹਨ। ਇਸ ਵਾਰ ਉਹ ਰੋਅ ਕੇ ਆਪਣੀ ਜਾਨ ਦੀ ਸਲਾਮਤੀ ਲਈ ਦੁਹਾਈ ਮੰਗ ਰਹੇ ਹਨ। ਉਹ ਅੱਜ ਇੰਨੇ ਖੌਫ਼ ’ਚ ਹਨ ਕਿ ਉਨ੍ਹਾਂ ਨੂੰ ਘਰੋਂ ਬਾਹਰ ਨਿਕਲਣ ’ਚ ਵੀ ਡਰ ਲਗਦਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਲਗਾਤਾਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਉਨ੍ਹਾਂ ਦੇ ਢਾਬੇ ਨੂੰ ਵੀ ਸਾੜ੍ਹਨ ਦੀ ਧਮਕੀ ਮਿਲ ਰਹੀ ਹੈ।

ਇਹ ਵੀ ਪੜ੍ਹੋ– ਵੱਡੀ ਖ਼ਬਰ! 1 ਜਨਵਰੀ 2021 ਤੋਂ ਇਨ੍ਹਾਂ ਸਮਾਰਟਫੋਨਾਂ ’ਤੇ ਨਹੀਂ ਚੱਲੇਗਾ WhatsApp

‘ਬਾਬਾ ਕਾ ਢਾਬਾ ਵਾਲੇ ਕਾਂਤਾ ਪ੍ਰਸਾਦ, ਪ੍ਰਸਿੱਧੀ ਅਤੇ ਸਫਲਤਾ ਰਾਤੋਂ-ਰਾਤ ਕਿਸਮਤ ਕਿਵੇਂ ਬਦਲਦੀ ਹੈ, ਇਸ ਦੀ ਜੀਊਂਦੀ-ਜਾਗਦੀ ਮਿਸਾਲ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਅਚਾਨਕ ਮਿਲੀ ਇਸ ਪ੍ਰਸਿੱਧੀ ਕਾਰਨ ਕਈ ਲੋਕ ਉਨ੍ਹਾਂ ਤੋਂ ਸੜ੍ਹਨ ਲੱਗੇ ਹਨ। ਹਾਲਾਂਕਿ ਉਨ੍ਹਾਂ ਦਾ ਪਹਿਲਾਂ ਕਿਸੇ ਨਾਲ ਕੋਈ ਰੰਜ਼ਿੰਸ਼ ਜਾਂ ਝਗੜਾ ਨਹੀਂ ਸੀ ਪਰ ਬੀਤੇ ਕੁਝ ਦਿਨਾਂ ’ਚ ਲਗਾਤਾਰ ਉਨ੍ਹਾਂ ਕੋਲ ਫੋਨ ਜਾਂ ਫਿਰ ਢਾਬੇ ਕੋਲ ਆ ਕੇ ਧਮਕੀਆਂ ਮਿਲੀਆਂ ਸ਼ੁਰੂ ਹੋ ਗਈਆਂ ਹਨ। 

ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ

ਉਨ੍ਹਾਂ ਦੇ ਇਸ ਢਾਬੇ ਨੂੰ ਸਾੜ੍ਹਨ ਦੀ ਵੀ ਧਮਕੀ ਇਨ੍ਹਾਂ ਨੂੰ ਦਿੱਤੀ ਗਈ ਹੈ। ਲਗਾਤਾਰ ਮਿਲੀਆਂ ਧਮਕੀਆਂ ਕਾਰਨ ਬਾਬਾ ਨੇ ਇਸ ਦੀ ਸ਼ਿਕਾਇਤ ਸਥਾਨਕ ਥਾਣੇ ’ਚ ਕੀਤੀ ਹੈ ਜਿਸ ’ਤੇ ਪੁਲਸ ਨੇ ਅਜੇ ਤਕ ਐੱਫ.ਆਈ.ਆਰ. ਤਾਂ ਦਰਜ ਨਹੀਂ ਕੀਤੀ ਪਰ ਸ਼ਿਕਾਇਤ ਦੇ ਆਧਾਰ ’ਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ– ‘ਅੰਨਦਾਤਾ ਦੇ ਹਿੱਤਾਂ ਨੂੰ ਸਮਰਪਿਤ ਮੋਦੀ ਸਰਕਾਰ’, ਖੇਤੀ ਕਾਨੂੰਨਾਂ ਨੂੰ ਸਮਝਾਉਣ ਲਈ ਛਪਵਾਈ ਗਈ ਬੁੱਕਲੇਟ

ਵਕੀਲ ਪ੍ਰੇਮ ਜੋਸ਼ੀ ਨੇ ਕੀਤੀ ਥਾਣੇ ’ਚ ਸ਼ਿਕਾਇਤ
ਲਗਾਤਾਰ ਧਮਕੀਆਂ ਮਿਲਣ ਕਾਰਨ ਕਾਂਤਾ ਪ੍ਰਸਾਦ ਦੇ ਵਕੀਲ ਪ੍ਰੇਮ ਜੋਸ਼ੀ ਫਿਰ ਤੋਂ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਹਨ। ਵਕੀਲ ਪ੍ਰੇਮ ਜੋਸ਼ੀ ਨੇ ਇਸ ਬਾਰੇ ਸ਼ਿਕਾਇਤ ਮਾਲਵੀਯ ਨਗਰ ਥਾਣੇ ’ਚ ਦਿੱਤੀ ਹੈ। ਬਾਬਾ ਦੇ ਵਕੀਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਪਿੱਛੇ ਵੀ ਯੂਟਿਊਬਰ ਗੌਰਵ ਵਾਸਨ ਦਾ ਹੀ ਹੱਥ ਹੈ। ਹਾਲਾਂਕਿ, ਇਸ ਗੱਲ ਦਾ ਕੋਈ ਵੀ ਸਬੂਤ ਬਾਬਾ ਕੋਲ ਨਹੀਂ ਹੈ। ਜਾਨ ਤੋਂ ਮਾਰਨ ਦੀ ਧਮਕੀ ਨੂੰ ਲੈ ਕੇ ਬਾਬਾ ਨੇ ਪੁਲਸ ’ਚ ਸ਼ਿਕਾਇਤ 11 ਦਸੰਬਰ ਨੂੰ ਦੇ ਦਿੱਤੀ ਸੀ, ਜਿਸ ’ਤੇ ਪੁਲਸ ਨੇ ਅਜੇ ਤਕ ਐੱਫ.ਆਈ.ਆਰ. ਦਰਜ ਨਹੀਂ ਕੀਤੀ।

ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ

ਮੇਰੇ ’ਤੇ ਲੱਗ ਰਹੇ ਸਾਰੇ ਦੋਸ਼ ਗਲਤ- ਗੌਰਵ ਵਾਸਨ
ਬਾਬਾ ਨੂੰ ਮਸ਼ਹੂਰ ਕਰਵਾਉਣ ਵਾਲੇ ਯੂਟਿਊਬਰ ਗੌਰਵ ਵਾਸਨ ਕਹਿੰਦੇ ਹਨ ਕਿ ਉਨ੍ਹਾਂ ’ਤੇ ਲਗਾਏ ਗਏ ਸਾਰੇ ਦੋਸ਼ ਝੂਠੇ ਹਨ। ਬਾਬਾ ਨੂੰ ਕੋਈ ਗੁੰਮਰਾਹ ਕਰ ਰਿਹਾ ਹੈ, ਮੇਰੇ ’ਤੇ ਜਾਣਬੁੱਝ ਕੇ ਖੁੰਨਸ ਕੱਢੀ ਜਾ ਰਹੀ ਹੈ। ਹੁਣ ਵੇਖਣਾ ਹੋਵੇਗਾ ਕਿ ਪੁਲਸ ਇਸ ਮਾਮਲੇ ’ਚ ਕਦੋਂ ਸੱਚ ਸਾਹਮਣੇ ਲੈ ਕੇ ਆਏਗੀ।

ਨੋਟ: ਇਸ ਖ਼ਬਰ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ। 


author

Rakesh

Content Editor

Related News