3 ਕੁੜੀਆਂ ਦੇ ਅਜਬ ਪ੍ਰੇਮ ਦੀ ਗਜ਼ਬ ਕਹਾਣੀ, ਇਕੱਠੇ ਰਹਿਣ ਲਈ ਘਰ ਛੱਡ ਹੋਈਆਂ ਫਰਾਰ

9/18/2020 7:58:04 PM

ਲਖਨਊ - ਕਾਨਪੁਰ 'ਚ ਤਿੰਨ ਕੁੜੀਆਂ ਦੀ ਅਜਬ ਪ੍ਰੇਮ ਦੀ ਗਜ਼ਬ ਕਹਾਣੀ ਸਾਹਮਣੇ ਆਈ ਹੈ। ਇੱਕ ਦੂਜੇ  ਦੇ ਪਿਆਰ 'ਚ ਪਾਗਲ ਤਿੰਨ ਕੁੜੀਆਂ ਘਰ ਪਰਿਵਾਰ ਛੱਡ ਕੇ ਇਕੱਠੇ ਰਹਿਣ ਲਈ ਫਰਾਰ ਹੋ ਗਈਆਂ। ਤਿੰਨਾਂ ਕੁੜੀਆਂ ਨੂੰ ਚਕੇਰੀ ਪੁਲਸ ਨੇ ਗਾਜ਼ੀਆਬਾਦ ਤੋਂ ਬਰਾਮਦ ਕੀਤਾ ਹੈ। ਜਿਨ੍ਹਾਂ 'ਚ ਦੋ ਕੁੜੀਆਂ ਆਪਸ 'ਚ ਵਿਆਹ ਕਰਨ ਦੀ ਗੱਲ ਕਹਿ ਕਰ ਨਾਲ ਰਹਿਣ ਦੀ ਜਿੱਦ 'ਤੇ ਅੜੀਆਂ ਹਨ। ਇਨ੍ਹਾਂ ਦੋਨਾਂ ਕੁੜੀਆਂ ਦਾ ਕਹਿਣਾ ਹੈ ਕਿ ਉਹ ਇੱਕ ਦੂਜੇ ਨਾਲ ਹੀ ਰਹਿਣਗੀਆਂ। 

ਦੱਸ ਦਈਏ ਕਿ ਚਕੇਰੀ ਥਾਣਾ ਖੇਤਰ ਦੀ ਰਹਿਣ ਵਾਲੀ 20 ਸਾਲਾ ਕੁੜੀ 2 ਸਤੰਬਰ 2020 ਨੂੰ ਲਾਪਤਾ ਹੋ ਗਈ ਸੀ। ਜਿਸ ਦੀ ਸੂਚਨਾ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਦਿੱਤੀ। ਪੁਲਸ ਨੇ ਮਾਮਲਾ ਦਰਜ ਕਰ ਕੁੜੀ ਦੀ ਤਲਾਸ਼ ਸ਼ੁਰੂ ਕੀਤੀ ਤਾਂ ਉਸ ਦੀ ਲੋਕੇਸ਼ਨ ਗਾਜ਼ੀਆਬਾਦ 'ਚ ਮਿਲੀ।

ਪੁਲਸ ਨੇ ਉੱਥੇ ਇਕੱਠੇ ਰਹਿ ਰਹੀਆਂ ਤਿੰਨ ਕੁੜੀਆਂ ਨੂੰ ਬਰਾਮਦ ਕੀਤਾ, ਜਿਨ੍ਹਾਂ ਨੂੰ ਲੈ ਕੇ ਪੁਲਸ ਚਕੇਰੀ ਥਾਣੇ ਆ ਗਈ। ਬਰਾਮਦ ਕੁੜੀਆਂ 'ਚ ਦੋ ਕਾਨਪੁਰ ਦੀਆਂ ਅਤੇ ਇੱਕ ਲਖਨਊ ਦੀ ਰਹਿਣ ਵਾਲੀ ਹੈ। ਇਨ੍ਹਾਂ 'ਚੋਂ ਇੱਕ ਕੁੜੀ, ਪਰਿਵਾਰ ਵਾਲਿਆਂ ਦੇ ਮਨਾਉਣ 'ਤੇ ਉਨ੍ਹਾਂ ਦੇ ਨਾਲ ਘਰ ਚੱਲੀ ਗਈ।  ਜਦੋਂ ਕਿ ਦੋ ਕੁੜੀਆਂ ਇਕੱਠੇ ਰਹਿਣ 'ਤੇ ਅੜੀਆਂ ਹੋਈਆਂ ਹਨ। ਥਾਣੇ 'ਚ ਕੁੜੀਆਂ ਨੂੰ ਲੈ ਕੇ ਹਾਈ ਵੋਲਟੇਜ ਡਰਾਮਾ ਚੱਲਦਾ ਰਿਹਾ।


Inder Prajapati

Content Editor Inder Prajapati