ਕਾਨਪੁਰ ਹਵਾਈ ਅੱਡੇ ’ਤੇ ਟਲਿਆ ਵੱਡਾ ਹਾਦਸਾ, ਲੈਂਡਿੰਗ ਦੇ ਸਮੇਂ ਜਹਾਜ਼ ਦਾ ਇੰਜਣ ਹੋਇਆ ਫੇਲ

Sunday, Mar 06, 2022 - 10:37 AM (IST)

ਕਾਨਪੁਰ ਹਵਾਈ ਅੱਡੇ ’ਤੇ ਟਲਿਆ ਵੱਡਾ ਹਾਦਸਾ, ਲੈਂਡਿੰਗ ਦੇ ਸਮੇਂ ਜਹਾਜ਼ ਦਾ ਇੰਜਣ ਹੋਇਆ ਫੇਲ

ਨੈਸ਼ਨਲ ਡੈਸਕ- ਕਾਨਪੁਰ ਹਵਾਈ ਅੱਡੇ ’ਤੇ ਐਤਵਾਰ ਨੂੰ ਇਕ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ। ਜਾਣਕਾਰੀ ਮੁਤਾਬਕ ਕੋਸਟਗਾਰਡ ਦੇ ਇਕ ਜਹਾਜ਼ ਦੀ ਲੈਂਡਿੰਗ ਦੇ ਸਮੇਂ ਖੱਬੇ ਪਾਸੇ ਦਾ ਇੰਜਣ ਫੇਲ ਹੋ ਗਿਆ। ਇਸ ਦੇ ਚੱਲਦੇ ਜਹਾਜ਼ ਅਚਾਨਕ ਸੱਜੇ ਵੱਲ ਮੁੜ ਗਿਆ। ਜਹਾਜ਼ ਦੀ ਸਪੀਡ ਤੇਜ਼ ਹੋਣ ਕਰ ਕੇ ਉਹ ਅਸੰਤੁਲਿਤ ਹੋ ਗਿਆ। ਲਿਹਾਜਾ ਉਹ ਰਨਵੇਅ ਨੂੰ ਛੱਡ ਕੇ ਦੌੜਨ ਲੱਗਾ। ਗਨੀਮਤ ਇਹ ਰਹੀ ਕਿ ਇਸ ਦੌਰਾਨ ਵੱਡਾ ਹਾਦਸਾ ਟਲ ਗਿਆ।

ਰਨਵੇਅ ਤੋਂ ਉਤਰਨ ਮਗਰੋਂ ਜਹਾਜ਼ ਥੋੜ੍ਹੀ ਅੱਗੇ ਜਾ ਕੇ ਰੁੱਕ ਗਿਆ। ਹਾਲਾਂਕਿ ਇਸ ’ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਹੈ। ਜਾਣਕਾਰੀ ਮੁਤਾਬਕ ਇਹ ਜਹਾਜ਼ ਚੇਨਈ ਤੋਂ ਕਾਨਪੁਰ ਆ ਰਿਹਾ ਸੀ। ਹਵਾਈ ਅੱਡੇ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਹਾਜ਼ ਦੇ ਖੱਬੇ ਇੰਜਣ ਨੇ ਲੈਂਡਿੰਗ ਤੋਂ ਬਾਅਦ ਕੰਮ ਕਰਨਾ ਬੰਦ ਕਰ ਦਿੱਤਾ ਸੀ। ਜਿਵੇਂ ਹੀ ਪਾਇਲਟ ਨੇ ਜਹਾਜ਼ ਨੂੰ ਰਨਵੇਅ ’ਤੇ ਉਤਾਰਿਆ, ਉਹ ਸੱਜੇ ਪਾਸੇ ਵੱਲ ਚੱਲ ਗਿਆ ਅਤੇ ਅੱਗੇ ਜਾ ਕੇ ਟਕਰਾ ਗਿਆ। ਇਹ ਲੈਂਡਿੰਗ ਮਗਰੋਂ ਹਵਾਈ ਅੱਡੇ ਦੇ ਇਕ ਢਾਂਚੇ ਨਾਲ ਟਕਰਾ ਗਿਆ। ਹਾਦਸੇ ’ਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।


author

Tanu

Content Editor

Related News