ਸਾਵਰਕਰ ਨੂੰ ਭਾਰਤ ਰਤਨ ਦੇਣਾ ਭਗਤ ਸਿੰਘ ਦਾ ਅਪਮਾਨ : ਕਨ੍ਹਈਆ

10/18/2019 6:00:26 PM

ਔਰੰਗਾਬਾਦ— ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ) ਦੇ ਨੇਤਾ ਅਤੇ ਜਵਾਹਰ ਲਾਲ ਨਹਿਰੂ (ਜੇ.ਐੱਨ.ਯੂ.) ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਨੇਤਾ ਕਨ੍ਹਈਆ ਕੁਮਾਰ ਨੇ ਸ਼੍ਰੀ ਵੀਰ ਸਾਵਰਕਰ ਨੂੰ ਭਾਰਤ ਰਤਨ ਦੇਣ ਦੇ ਮੁੱਦੇ 'ਤੇ ਭਾਜਪਾ 'ਤੇ ਹਮਲਾ ਬੋਲਿਆ ਹੈ। ਕਨ੍ਹਈਆ ਨੇ ਕਿਹਾ ਕਿ ਜੇਕਰ ਸਰਕਾਰ ਸ਼੍ਰੀ ਵਿਨਾਇਕ ਸਾਵਰਕਰ ਨੂੰ ਭਾਰਤ ਰਤਨ ਨਾਲ ਸਨਮਾਨਤ ਕਰਦੀ ਹੈ ਤਾਂ ਉਸ ਨੂੰ ਇਸੇ ਪੁਰਸਕਾਰ ਲਈ ਸ਼ਹੀਦ ਭਗਤ ਸਿੰਘ ਦੇ ਨਾਂ ਦੀ ਸਿਫ਼ਾਰਿਸ਼ ਨਹੀਂ ਕਰਨੀ ਚਾਹੀਦੀ। ਕਨ੍ਹਈਆ ਨੇ ਇਕ ਚੋਣਾਵੀ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਆਪਣੇ ਮੈਨੀਫੈਸਟੋ 'ਚ ਕਿਹਾ ਹੈ ਕਿ ਉਹ ਸ਼੍ਰੀ ਸਾਵਰਕਰ ਨੂੰ ਭਾਰਤ ਰਤਨ ਦੇਣ ਦੀ ਸਿਫ਼ਾਰਿਸ਼ ਕਰੇਗੀ, ਜੋ ਦੇਸ਼ ਲਈ ਆਪਣੀ ਜਾਨ ਦੇਣ ਵਾਲੇ ਸ਼ਹੀਦ ਭਗਤ ਸਿੰਘ ਦਾ ਅਪਮਾਨ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸ਼੍ਰੀ ਸਾਵਰਕਰ ਨੇ ਅੰਗਰੇਜ਼ਾਂ ਤੋਂ ਮੁਆਫ਼ੀ ਮੰਗੀ ਸੀ।

ਉਨ੍ਹਾਂ ਨੇ ਕਿਹਾ ਕਿ ਕਮਿਊਨਿਸਟ ਪਾਰਟੀ ਨੇ ਨਿਜਾਮਾਂ ਦੇ ਸ਼ਾਸਨ ਨੂੰ ਮਰਾਠਵਾੜਾ ਤੋਂ ਖਤਮ ਕਰਨ ਲਈ ਸ਼ੁਰੂ ਕੀਤੇ ਗਏ ਮੁਕਤੀ ਸੰਗ੍ਰਾਮ 'ਚ ਹਿੱਸਾ ਲਿਆ ਸੀ ਅਤੇ ਪਾਰਟੀ ਹਮੇਸ਼ਾ ਲੋਕਾਂ ਦੀ ਭਲਾਈ ਦੇ ਮੁੱਦੇ 'ਤੇ ਲੜਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਸੱਤਾਧਾਰੀ ਭਾਜਪਾ ਧਾਰਾ 370 ਦੇ ਮੁੱਦੇ ਚੁੱਕ ਰਹੀ ਹੈ ਅਤੇ ਕਿਸਾਨ, ਬੇਰੋਜ਼ਗਾਰੀ, ਸੜਕ, ਜਲ ਸੰਕਟ ਵਰਗੇ ਕਈ ਬੁਨਿਆਦੀ ਮੁੱਦਿਆਂ ਨੂੰ ਕਿਨਾਰੇ ਕਰ ਰਹੀ ਹੈ। ਉਨ੍ਹਾਂ ਨੇ ਵੋਟਰਾਂ ਨੂੰ ਜਾਤੀਵਾਦ ਅਤੇ ਖੇਤਰਵਾਦ ਦੇ ਨਾਂ 'ਤੇ ਵੋਟਿੰਗ ਨਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਵੋਟਰ ਝੂਠੇ ਵਾਅਦਿਆਂ 'ਚ ਨਾ ਫਸਣ ਅਤੇ ਇਕ ਜ਼ਿੰਮੇਵਾਰ ਨਾਗਰਿਕ ਦੇ ਤੌਰ 'ਤੇ ਨਿਰਪੱਖ ਉਮੀਦਵਾਰ ਨੂੰ ਆਪਣਾ ਵੋਟ ਦੇਣ। ਇਸ ਮੌਕੇ ਭਾਕਪਾ ਨੇਤਾ ਰਾਮ ਆਰਤੀ, ਅਸਫਾਕ ਸਲਾਮੀ, ਮਨੋਹਰ ਟਕਾਲਾ ਸਮੇਤ ਕਈ ਹੋਰ ਨੇਤਾ ਵੀ ਮੌਜੂਦ ਸਨ।


DIsha

Content Editor

Related News