ਕੋਰੋਨਾ ਕਾਲ ''ਚ ਜਨਮ ਅਸ਼ਟਮੀ: ਬਾਜ਼ਾਰ ''ਚ ਆਏ ਮਾਸਕ ਅਤੇ ਪੀ.ਪੀ.ਈ. ਕਿੱਟ ਪਾਏ ਹੋਏ ਕਾਨਹਾ
Monday, Aug 10, 2020 - 07:09 PM (IST)
ਵਾਰਾਣਸੀ - ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਕ੍ਰਿਸ਼ਣ ਜਨਮ ਅਸ਼ਟਮੀ ਦੀਆਂ ਤਿਆਰੀਆਂ ਵੀ ਜ਼ੋਰਾਂ 'ਤੇ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਨਮ ਅਸ਼ਟਮੀ ਮੌਕੇ ਬਾਜ਼ਾਰ ਸੱਜ ਕੇ ਤਿਆਰ ਹਨ ਪਰ ਕੋਰੋਨਾ ਦਾ ਅਸਰ ਕ੍ਰਿਸ਼ਣ ਦੀਆਂ ਮੂਰਤੀਆਂ 'ਤੇ ਵੀ ਦਿਖਾਈ ਦੇਣ ਲਗਾ ਹੈ। ਬਾਲ ਗੋਪਾਲ ਦੀਆਂ ਮੂਰਤੀਆਂ ਕਿਤੇ ਪੀ.ਪੀ.ਈ. ਕਿੱਟ ਅਤੇ ਕੋਰੋਨਾ ਕੈਪ ਪਾਈਆਂ ਹੋਈਆਂ ਹਨ ਤਾਂ ਕਿਤੇ ਮਾਸਕ, ਸਰਜੀਕਲ ਕੈਪ ਅਤੇ ਫੇਸ ਸ਼ੀਲਡ ਦੇ ਨਾਲ ਕ੍ਰਿਸ਼ਣ ਪੂਰੀ ਤਰ੍ਹਾਂ ਤਿਆਰ ਨਜ਼ਰ ਆ ਰਹੇ ਹਨ।
ਗੋਪਾਲ ਜੀ ਦੀਆਂ ਮੂਰਤੀਆਂ 'ਤੇ ਕੱਪੜਿਆਂ ਤੋਂ ਇਲਾਵਾ ਅਲਗ ਤੋਂ ਲੱਗੇ ਸੁਰੱਖਿਆ ਦੇ ਇਹ ਸਾਰੇ ਪ੍ਰਬੰਧ ਲੋਕਾਂ ਨੂੰ ਕਾਫੀ ਆਕਰਸ਼ਿਤ ਕਰ ਰਹੇ ਹਨ। ਕਾਨਹਾ ਦੀ ਮੂਰਤੀ ਲੈਣ ਆਏ ਭਕਤਾਂ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਬਚਾਅ ਲਈ ਸੁਨੇਹਾ ਦੇਣ ਦਾ ਇਸ ਤੋਂ ਵਧੀਆ ਹੋਰ ਕੋਈ ਜ਼ਰੀਆ ਨਹੀਂ ਹੋ ਸਕਦਾ। ਉਥੇ ਹੀ, ਦੁਕਾਨਦਾਰ ਗਣੇਸ਼ ਪਟੇਲ ਦੱਸਦੇ ਹਨ ਕਿ ਲੋਕਾਂ ਨੂੰ ਜਾਗਰੂਕ ਕਰਣ ਲਈ ਉਨ੍ਹਾਂ ਨੇ ਭਗਵਾਨ ਕ੍ਰਿਸ਼ਣ ਦੀ ਮੂਰਤੀ ਨੂੰ ਪੀ.ਪੀ.ਈ. ਕਿੱਟ, ਮਾਸਕ, ਸਰਜਿਕਲ ਕੈਪ, ਫੇਸ ਸ਼ੀਲਡ ਅਤੇ ਕੋਰੋਨਾ ਕੈਪ ਨਾਲ ਸਜਾਇਆ ਹੈ। ਇਸ ਦਾ ਟੀਚਾ ਲੋਕਾਂ ਤੱਕ ਇੱਕ ਸੁਨੇਹਾ ਪੰਹੁਚਾਣਾ ਹੈ।