ਬਾਲੀਵੁੱਡ ਤੋਂ ਸੰਸਦ ਮੈਂਬਰ, ਤੇ ਹੁਣ CM ਬਣੇਗੀ ਕੰਗਨਾ ਰਣੌਤ ! ਦੇ ਦਿੱਤਾ ਵੱਡਾ ਬਿਆਨ

Thursday, Sep 18, 2025 - 11:49 AM (IST)

ਬਾਲੀਵੁੱਡ ਤੋਂ ਸੰਸਦ ਮੈਂਬਰ, ਤੇ ਹੁਣ CM ਬਣੇਗੀ ਕੰਗਨਾ ਰਣੌਤ ! ਦੇ ਦਿੱਤਾ ਵੱਡਾ ਬਿਆਨ

ਐਂਟਰਟੇਨਮੈਂਟ ਡੈਸਕ- ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਦਰਅਸਲ ਕੁਦਰਤੀ ਆਫ਼ਤ ਦਾ ਸਾਹਮਣਾ ਕਰ ਰਹੇ ਹਿਮਾਚਲ ਪ੍ਰਦੇਸ਼ ਨੂੰ ਰਾਹਤ ਪ੍ਰਦਾਨ ਕਰਨ ਅਤੇ ਵਿਸ਼ਵ ਦੀ ਭਲਾਈ ਲਈ ਮੰਡੀ ਵਿੱਚ ਇੱਕ ਯੱਗ ਰਸਮ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਜਦੋਂ ਮੀਡੀਆ ਨੇ ਉਨ੍ਹਾਂ ਤੋਂ ਹਿਮਾਚਲ ਦੇ ਅਗਲੇ ਸੀ.ਐੱਮ. ਦੇ ਚਿਹਰੇ ਬਾਰੇ ਸਵਾਲ ਪੁੱਛਿਆ ਗਿਆ, ਤਾਂ ਕੰਗਨਾ ਨੇ ਸਪਸ਼ਟ ਕਿਹਾ ਕਿ ਉਹ ਹਰ ਕੰਮ ਕਰਨ ਦੀ ਸਮਰੱਥਾ ਰੱਖਦੀ ਹੈ ਅਤੇ ਜਿਹੜਾ ਵੀ ਕੰਮ ਉਨ੍ਹਾਂ ਨੂੰ ਸੌਂਪਿਆ ਜਾਵੇਗਾ, ਉਹ ਉਸਨੂੰ ਪੂਰਾ ਕਰਨ ਲਈ ਤਿਆਰ ਹੈ।

ਇਹ ਵੀ ਪੜ੍ਹੋ: ਪਹਿਲਾਂ ਕੀਤੀ ਰੇਕੀ, ਫਿਰ ਚਲਾ'ਤੀਆਂ ਗੋਲ਼ੀਆਂ, ਦਿਸ਼ਾ ਪਟਾਨੀ ਦੇ ਘਰ 'ਤੇ ਫਾਇਰਿੰਗ ਦੀ CCTV ਫੁਟੇਜ ਆਈ ਸਾਹਮਣੇ

ਕੰਗਨਾ ਨੇ ਕਿਹਾ ਕਿ ਮੁੱਖ ਮੰਤਰੀ ਬਣਨਾ ਸਿਰਫ ਇੱਕ ਰਾਜਨੀਤਿਕ ਅਹੁਦਾ ਨਹੀਂ, ਸਗੋਂ ਇਹ ਇਕ ਵੱਡੀ ਸਮਾਜਿਕ ਜ਼ਿੰਮੇਵਾਰੀ ਵਾਲਾ ਕੰਮ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਆਪ ਨੂੰ ਹਰ ਜ਼ਿੰਮੇਵਾਰੀ ਲਈ ਕਾਬਲ ਸਮਝਦੀ ਹੈ। ਇਸ ਦੌਰਾਨ ਕੰਗਨਾ ਨੇ ਆਪਣੇ ਬਿਆਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਖਾਸ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ “ਮੋਦੀ ਜੀ ਦੇ ਆਸ਼ੀਰਵਾਦ ਨਾਲ ਮੇਰੇ ਅੰਦਰ ਹਰ ਕੰਮ ਕਰਨ ਦੀ ਸਮਰੱਥਾ ਹੈ। ਮੈਂ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਾਂ।” ਇਸ ਨਾਲ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਜੇ ਪਾਰਟੀ ਉਨ੍ਹਾਂ ’ਤੇ ਭਰੋਸਾ ਜਤਾਉਂਦੀ ਹੈ ਤਾਂ ਉਹ ਹਿਮਾਚਲ ਦੀ ਸਿਆਸਤ ਵਿੱਚ ਵੱਡੀ ਭੂਮਿਕਾ ਨਿਭਾਉਣ ਲਈ ਤਿਆਰ ਹੈ।

ਇਹ ਵੀ ਪੜ੍ਹੋ: ਘਰ 'ਤੇ Firing ਕਰਨ ਵਾਲੇ ਮੁਲਜ਼ਮਾਂ ਦਾ ਹੋਇਆ ਐਨਕਾਊਂਟਰ ਤਾਂ ਖ਼ੁਸ਼ ਹੋਈ ਦਿਸ਼ਾ ਪਟਾਨੀ! ਚਿਹਰੇ 'ਤੇ ਦਿਖੀ ਸਮਾਈਲ

ਇਸ ਬਿਆਨ ਤੋਂ ਬਾਅਦ ਸੂਬੇ ਦੀ ਰਾਜਨੀਤੀ ਵਿੱਚ ਹਲਚਲ ਵਧ ਗਈ ਹੈ। ਕਈ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕੰਗਨਾ ਦੀ ਲੋਕਪ੍ਰਿਯਤਾ ਅਤੇ ਮੋਦੀ ਨਾਲ ਉਨ੍ਹਾਂ ਦੀ ਨੇੜਤਾ ਭਵਿੱਖ ਵਿੱਚ ਹਿਮਾਚਲ ਦੀ ਸਿਆਸਤ ਵਿੱਚ ਵੱਡਾ ਬਦਲਾਅ ਲਿਆ ਸਕਦੀ ਹੈ। ਹਾਲਾਂਕਿ, ਪਾਰਟੀ ਵੱਲੋਂ ਅਜੇ ਤੱਕ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ ਕੰਗਨਾ ਰਣੌਤ ਹਾਲ ਹੀ ਵਿੱਚ ਮੰਡੀ ਲੋਕ ਸਭਾ ਸੀਟ ਤੋਂ ਚੋਣ ਜਿੱਤ ਕੇ ਸੰਸਦ ’ਚ ਪਹੁੰਚੀ  ਹੈ।

ਇਹ ਵੀ ਪੜ੍ਹੋ: ਹਵਾ ਵਿਚਾਲੇ ਹੋਣ ਲੱਗੀ ਸੀ ਟਰੰਪ ਦੇ ਜਹਾਜ਼ ਦੀ ਟੱਕਰ ! ਵਾਲ-ਵਾਲ ਬਚੀ ਜਾਨ, ਏਜੰਸੀਆਂ ਅਲਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News