ਕੰਚਨਜੰਗਾ ਹਾਦਸਾ : ਟਰੇਨ ਚਾਲਕ ਯੂਨੀਅਨਾਂ ਦਾ ਦਾਅਵਾ, ਮਾਲ ਗੱਡੀ ਦੇ ਚਾਲਕ ਨੇ ਨਹੀਂ ਕੀਤੀ ਗਲਤੀ
Sunday, Jun 23, 2024 - 01:00 AM (IST)
ਨਵੀਂ ਦਿੱਲੀ, (ਭਾਸ਼ਾ)- ਕੰਚਨਜੰਗਾ ਐਕਸਪ੍ਰੈਸ ਨਾਲ ਮਾਲ ਗੱਡੀ ਦੇ ਟਕਰਾਉਣ ਦੀ ਤਾਜ਼ਾ ਘਟਨਾ ਸਬੰਧੀ ਰੇਲਵੇ ਚਾਲਕ ਯੂਨੀਅਨਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਮਾਲ ਗੱਡੀ ਦੇ ਚਾਲਕ ਦੀ ਬੇਗੁਨਾਹੀ ਨੂੰ ਸਾਬਤ ਕਰਨ ਲਈ ਨਵੇਂ ਦਸਤਾਵੇਜ਼ ਹਨ। ਹਾਦਸੇ ਤੋਂ ਬਾਅਦ ਰੇਲਵੇ ਬੋਰਡ ਨੇ ਮਾਲ ਗੱਡੀ ਦੇ ਚਾਲਕ ਨੂੰ ਟੱਕਰ ਲਈ ਜ਼ਿੰਮੇਵਾਰ ਠਹਿਰਾਇਆ ਸੀ।
17 ਜੂਨ ਨੂੰ ਨਿਊ ਜਲਪਾਈਗੁੜੀ ਨੇੜੇ ਹੋਏ ਇਕ ਹਾਦਸੇ ਵਿਚ ਮਾਲ ਗੱਡੀ ਦੇ ਚਾਲਕ ਸਮੇਤ 10 ਲੋਕਾਂ ਦੀ ਮੌਤ ਹੋ ਗਈ ਸੀ ਅਤੇ 40 ਹੋਰ ਜ਼ਖ਼ਮੀ ਹੋ ਗਏ ਸਨ। ਚਾਲਕ ਯੂਨੀਅਨਾਂ ਨੇ ਆਪਣੇ ਦਾਅਵੇ ਦੇ ਸਮਰਥਨ ਵਿਚ ਮਾਲ ਗੱਡੀ ਚਾਲਕ ਨੂੰ ਰਾਨੀਪਤਰਾ ਸਟੇਸ਼ਨ ਕੰਪਲੈਕਸ ਤੋਂ ਬਾਅਦ 2 ਖਰਾਬ ਸਿਗਨਲਾਂ ਨੂੰ ਪਾਰ ਕਰਨ ਲਈ ਮਾਲ ਰੇਲ ਗੱਡੀ ਦੇ ਡਰਾਈਵਰ ਨੂੰ ਜਾਰੀ ਕੀਤੇ ਅਧਿਕਾਰਤ ਪੱਤਰ ਟੀ/369 (3ਬੀ) ਦਾ ਜ਼ਿਕਰ ਕੀਤਾ ਸੀ, ਜਦਕਿ ਦੂਜੇ ਪੱਤਰ ਟੀ/ਏ 912 ’ਚ ਰਫਤਾਰ ਨੂੰ ਲੈ ਕੇ ਕੋਈ ਪਾਬੰਦੀ ਨਹੀਂ ਸੀ।