ਵੱਡਾ ਰੇਲ ਹਾਦਸਾ: ਕੰਚਨਜੰਗਾ ਐਕਸਪ੍ਰੈਸ ਚ ਵੱਜੀ ਮਾਲ ਗੱਡੀ, 5 ਲੋਕਾਂ ਦੀ ਮੌਤ
Monday, Jun 17, 2024 - 11:27 AM (IST)
ਕੋਲਕਾਤਾ- ਪੱਛਮੀ ਬੰਗਾਲ 'ਚ ਸੋਮਵਾਰ ਸਵੇਰੇ ਇਕ ਵੱਡਾ ਰੇਲ ਹਾਦਸਾ ਵਾਪਰ ਗਿਆ। ਪੱਛਮੀ ਬੰਗਾਲ ਦੇ ਨਿਊ ਜਲਪਾਈਗੁੜੀ ਸਟੇਸ਼ਨ ਨੇੜੇ ਸੋਮਵਾਰ ਨੂੰ ਇਕ ਮਾਲ ਗੱਡੀ ਨੇ ਸਿਆਲਦਾਹ ਜਾ ਰਹੀ ਕੰਚਨਜੰਗਾ ਐਕਸਪ੍ਰੈੱਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਰੇਲਗੱਡੀ ਦੇ ਘੱਟੋ-ਘੱਟ ਦੋ ਪਿਛਲੇ ਡੱਬੇ ਪਟੜੀ ਤੋਂ ਉਤਰ ਗਏ। ਮੌਕੇ 'ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਆਫ਼ਤਾਂ ਟੀਮਾਂ ਵੀ ਘਟਨਾ ਵਾਲੀ ਥਾਂ 'ਤੇ ਪਹੁੰਚ ਗਈਆਂ ਹਨ। ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਇਹ ਵੀ ਪੜ੍ਹੋ- PM ਮੋਦੀ 18 ਜੂਨ ਨੂੰ ਕਰਨਗੇ ਵਾਰਾਣਸੀ ਦਾ ਦੌਰਾ, ਕਿਸਾਨਾਂ ਨੂੰ ਦੇਣਗੇ ਖ਼ਾਸ ਤੋਹਫ਼ਾ
ਕਟੀਹਾਰ ਡਿਵੀਜਨ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਨੇ ਕਿਹਾ ਕਿ ਇਹ ਰੇਲ ਹਾਦਸਾ ਸਵੇਰੇ 9 ਵਜੇ ਦੇ ਕਰੀਬ ਵਾਪਰਿਆ। ਉਨ੍ਹਾਂ ਨੇ ਕਿਹਾ ਕਿ ਅਗਰਤਲਾ ਤੋਂ ਆਉਣ ਵਾਲੀ ਰੇਲਗੱਡੀ ਨੰਬਰ-13174 ਕੰਚਨਜੰਗਾ ਐਕਸਪ੍ਰੈਸ ਨਿਊ ਜਲਪਾਈਗੁੜੀ ਸਟੇਸ਼ਨ 'ਤੇ ਰੰਗਾਪਾਨੀ ਨੇੜੇ ਮਾਲਗੱਡੀ ਨਾਲ ਟਕਰਾ ਗਈ। ਮਾਲਗੱਡੀ ਨੇ ਸਿਆਲਦਾਹ ਜਾ ਰਹੀ ਕੰਚਨਜੰਗਾ ਐਕਸਪ੍ਰੈਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਕਾਰਨ ਕੰਚਨਜੰਗਾ ਐਕਸਪ੍ਰੈਸ ਦੀਆਂ ਕਈ ਬੋਗੀਆਂ ਨੁਕਸਾਨੀਆਂ ਗਈਆਂ ਹਨ। ਹਾਦਸੇ ਮਗਰੋਂ ਹਰ ਪਾਸੇ ਚੀਕ-ਪੁਕਾਰ ਮਚ ਗਈ। ਟੱਕਰ ਲੱਗਣ ਕਾਰਨ ਟਰੇਨ ਦੀਆਂ ਬੋਗੀਆਂ ਹਵਾ ਵਿਚ ਕਈ ਫੁੱਟ ਹਵਾ ਵਿਚ ਉਛਲ ਗਈਆਂ।
ਇਹ ਵੀ ਪੜ੍ਹੋ- CM ਭਜਨਲਾਲ ਦਾ ਵੱਡਾ ਫ਼ੈਸਲਾ, ਅਧਿਆਪਕਾਂ ਦੀ ਭਰਤੀ ’ਚ ਔਰਤਾਂ ਨੂੰ ਮਿਲੇਗਾ 50 ਫੀਸਦੀ ਰਾਖਵਾਂਕਰਨ
ਓਧਰ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ 'ਚ ਕਿਹਾ ਕਿ ਉਨ੍ਹਾਂ ਨੂੰ ਰੇਲ ਹਾਦਸੇ ਦੀ ਜਾਣਕਾਰੀ ਮਿਲੀ। ਉਨ੍ਹਾਂ ਅੱਗੇ ਲਿਖਿਆ, "ਜ਼ਿਲ੍ਹਾ ਮੈਜਿਸਟ੍ਰੇਟ, ਸੀਨੀਅਰ ਪੁਲਿਸ ਕਪਤਾਨ, ਡਾਕਟਰ, ਐਂਬੂਲੈਂਸ ਅਤੇ ਡਿਜ਼ਾਸਟਰ ਟੀਮਾਂ ਨੂੰ ਬਚਾਅ, ਰਾਹਤ ਅਤੇ ਡਾਕਟਰੀ ਸਹਾਇਤਾ ਲਈ ਮੌਕੇ 'ਤੇ ਭੇਜਿਆ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e