ISIS ਅੱਤਵਾਦੀਆਂ ਦੇ ਨਿਸ਼ਾਨੇ 'ਤੇ ਸਨ ਕਮਲੇਸ਼ ਤਿਵਾੜੀ, ਸੂਰਤ ਤੋਂ ਨਿਕਲਿਆ ਇਹ ਕੁਨੈਕਸ਼ਨ

10/18/2019 8:17:28 PM

ਨਵੀਂ ਦਿੱਲੀ — ਹਿੰਦੂ ਸਮਾਜ ਪਾਰਟੀ ਦੇ ਪ੍ਰਧਾਨ ਕਮਲੇਸ਼ ਤਿਵਾੜੀ ਦੀ ਹੱਤਿਆ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਕਮਲੇਸ਼ ਤਿਵਾੜੀ ਆਈ.ਐੱਸ.ਆਈ.ਐੱਸ. ਦੇ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਸਨ। 2017 'ਚ ਗੁਜਰਾਤ ਏਟੇਸ ਨੇ ਆਈ.ਐੱਸ.ਆਈ.ਐੱਸ. ਦੇ ਉਬੈਦ ਮਿਰਜ਼ਾ ਤੇ ਕਾਸਿਮ ਨੂੰ ਗ੍ਰਿਫਤਾਰ ਕੀਤਾ ਸੀ। ਗੁਜਰਾਤ ਏ.ਟੀ.ਐੱਸ. ਤੋਂ ਇਲਾਵਾ ਸੈਂਟਰਲ ਏਜੰਸੀ ਨੇ ਵੀ ਅੱਤਵਾਦੀਆਂ ਨਾਲ ਪੁੱਛਗਿੱਛ ਕੀਤੀ ਸੀ। ਦੋਵਾਂ ਅੱਦਵਾਦੀਆਂ ਨੇ ਪੁੱਛਗਿੱਛ 'ਚ ਕਮਲੇਸ਼ ਤਿਵਾੜੀ ਦਾ ਨਾਂ ਲਿਆ ਸੀ।
ਭਗਵਾ ਕਪੜਾ ਪਾਏ ਹਮਲਾਵਰ ਮਿਠਾਈ ਦੇ ਡਿੱਬੇ 'ਚ ਚਾਕੂ ਲੈ ਕੇ ਆਏ ਖੁਰਸ਼ੀਦ ਬਾਗ ਇਲਾਕੇ 'ਚ ਸਥਿਤ ਤਿਵਾੜੀ ਦੇ ਦਫਤਰ 'ਚ ਮਿਲਣ ਆਏ ਸਨ। ਜਾਂਚ 'ਚ ਪਤਾ ਲੱਗਾ ਕਿ ਕਮਲੇਸ਼ ਤਿਵਾੜੀ ਕਤਲ ਕਾਂਡ 'ਚ ਇਸਤੇਮਾਲ ਮਿਠਾਈ ਦਾ ਡਿੱਬਾ 16 ਅਕਤੂਬਰ ਨੂੰ ਸੂਰਤ ਦੀ ਮਿਠਾਈ ਦੀ ਦੁਕਾਨ ਤੋਂ ਖਰੀਦਿਆਂ ਗਿਆ ਸੀ। ਪੁਲਸ ਮਾਮਲੇ 'ਚ ਅੱਤਵਾਦੀ ਕੁਨੈਕਸ਼ਨ ਦੀ ਜਾਂਚ 'ਚ ਲੱਗੀ ਹੋਈ ਹੈ।

ਗੁਜਰਾਤ ਏ.ਟੀ.ਐੱਸ. ਕੋਲ ਮੌਜੂਦ ਹੈ ਸਬੂਤ
ਕਮਲੇਸ਼ ਤਿਵਾੜੀ ਦੇ ਨੌਕਰ ਸਵਰਾਸ਼ਟਰਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ 'ਚ ਦੱਸਿਆ ਕਿ ਹਮਲਾਵਰਾਂ ਨੇ ਆਉਣ ਤੋਂ ਪਹਿਲਾਂ 10 ਮਿੰਟ ਤਕ ਤਿਵਾੜੀ ਜੀ ਨਾਲ ਫੋਨ 'ਤੇ ਗੱਲ ਕੀਤੀ। ਉਸ ਤੋਂ ਬਾਅਦ ਹਮਲਾਵਰ ਦਫਤਰ 'ਚ ਆਏ ਤਾਂ ਉਸ ਵਕਤ ਸਕਿਊਰਿਟੀ ਗਾਰਡ ਸੋਇਆ ਹੋਇਆ ਸੀ। ਜਿਸ ਕਾਰਨ ਦੋਵੇਂ ਸ਼ਖਸ ਸਿੱਧਾ ਕਮਲੇਸ਼ ਤਿਵਾੜੀ ਨੂੰ ਮਿਲਣ ਪਹੁੰਚੇ। ਕਮਲੇਸ਼ ਤਿਵਾੜੀ ਨਾਲ ਉਨ੍ਹਾਂ ਨੇ ਕਰੀਬ ਅੱਧਾ ਘੰਟਾ ਗੱਲ ਕੀਤੀ।

ਸੂਰਤ ਤੋਂ ਲਿਆ ਗਿਆ ਸੀ ਮਿਠਾਈ ਦਾ ਡਿੱਬਾ
ਭਗਵਾ ਕੱਪੜਾ ਪਾਏ ਹਮਲਾਵਰ ਮਿਠਾਈ ਦੇ ਡਿੱਬੇ 'ਚ ਚਾਕੂ, ਕੱਟਾ ਲੈ ਕੇ ਆਏ ਖੁਰਸ਼ੀਦ ਬਾਗ ਇਲਾਕੇ 'ਚ ਸਥਿਤ ਤਿਵਾੜੀ ਦੇ ਦਫਤਰ 'ਚ ਵੜ੍ਹੇ ਸਨ। ਹਮਲਾਵਰਾਂ ਨੇ ਮਿਠਾਈ ਦਾ ਡਿੱਬਾ ਖੋਲ੍ਹਿਆ ਅਤੇ ਗਲਾ ਕੱਟ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਹਮਲਾਵਰਾਂ ਦੀ ਪੂਰੀ ਵਾਰਦਾਤ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ। ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਵਾਰਦਾਤ ਮੁਤਾਬਕ ਹਮਲਾਵਰਾਂ ਨੇ ਕਮਲੇਸ਼ ਤਿਵਾੜੀ ਦੀ ਛਾਤੀ 'ਚ ਚਾਕੂ ਨਾਲ 15 ਵਾਰ ਤੋਂ ਜ਼ਿਆਦਾ ਹਮਲਾ ਕੀਤਾ।


Inder Prajapati

Content Editor

Related News