ਭਾਜਪਾ ਹਾਈਕਮਾਨ ਦੇ ਇਸ਼ਾਰੇ ''ਤੇ ਸੁੱਟੀ ਗਈ ਸੀ ਕਮਲਨਾਥ ਸਰਕਾਰ: ਕਾਂਗਰਸ

06/10/2020 9:04:55 PM

ਇੰਦੌਰ (ਭਾਸ਼ਾ) : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ 2 ਦਿਨ ਪੁਰਾਣੇ ਭਾਸ਼ਣ ਦੀ ਆਡੀਓ-ਵੀਡਓ ਕਲਿੱਪ ਜਾਰੀ ਕਰਦੇ ਹੋਏ ਪ੍ਰਮੁੱਖ ਵਿਰੋਧੀ ਦਲ ਕਾਂਗਰਸ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਕਮਲਨਾਥ ਸਰਕਾਰ ਭਾਜਪਾ ਦੀ ਕੇਂਦਰੀ ਅਗਵਾਈ ਦੇ ਇਸ਼ਾਰੇ 'ਤੇ ਢਾਹੀ ਗਈ ਸੀ।
ਕਾਂਗਰਸ ਦੇ ਮੀਡੀਆ ਵਿਭਾਗ ਦੇ ਪ੍ਰਮੁੱਖ ਜੀਤੂ ਪਟਵਾਰੀ ਨੇ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਚੌਹਾਨ ਇਸ ਭਾਸ਼ਣ 'ਚ ਸਵੀਕਾਰ ਕਰ ਰਹੇ ਹਨ ਕਿ ਨਰਿੰਦਰ ਮੋਦੀ ਸਰਕਾਰ ਅਤੇ ਭਾਜਪਾ ਦੀ ਕੇਂਦਰੀ ਅਗਵਾਈ ਨੇ ਤੈਅ ਕੀਤਾ ਸੀ ਕਿ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਸੁੱਟਣੀ ਹੈ। ਚੌਹਾਨ ਦੇ ਇਕਰਾਰ ਕਰਣ ਤੋਂ ਬਾਅਦ ਕਾਂਗਰਸ ਦਾ ਇਹ ਦੋਸ਼ ਸਾਬਤ ਹੋ ਗਿਆ ਹੈ ਕਿ ਕਮਲਨਾਥ ਸਰਕਾਰ ਨੂੰ ਸੁੱਟਣ ਲਈ ਕੇਂਦਰ ਨੇ ਜਾਣ-ਬੁੱਝ ਕੇ ਲਾਕਡਾਊਨ ਦਾ ਐਲਾਨ ਦੇਰੀ ਨਾਲ ਕੀਤਾ ਜਿਸ ਨਾਲ ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਫੈਲ ਗਈ। ਪਟਵਾਰੀ ਨੇ ਦੱਸਿਆ ਕਿ ਚੌਹਾਨ   ਦੇ ਆਡੀਓ-ਵੀਡਓ ਕਲਿੱਪ ਨੂੰ ਲੈ ਕੇ ਕਾਂਗਰਸ ਕਾਨੂੰਨ ਦੇ ਜਾਣਕਾਰਾਂ ਤੋਂ ਸਲਾਹ ਕਰ ਚੋਟੀ ਦੀ ਅਦਾਲਤ 'ਚ ਪਟੀਸ਼ਨ ਦਰਜ ਕਰਣ 'ਤੇ ਵੀ ਵਿਚਾਰ ਕਰ ਰਹੀ ਹੈ।
ਪ੍ਰਦੇਸ਼ ਭਾਜਪਾ ਬੁਲਾਰਾ ਰਜਨੀਸ਼ ਅਗਰਵਾਲ ਨੇ ਕਿਹਾ ਕਿ ਕਮਲਨਾਥ ਸਰਕਾਰ ਨਾਲ ਨਰਾਜ਼ਗੀ ਕਾਰਨ ਕਾਂਗਰਸ ਦੇ ਹੀ ਵਿਧਾਇਕਾਂ ਦੇ ਨਾਰਾਜ਼ ਅਤੇ ਟੁੱਟਣ ਕਾਰਣ ਇਸ ਸਰਕਾਰ ਦਾ ਪਤਨ ਹੋਇਆ। ਸੱਤਾ ਗੁਆਉਣ ਤੋਂ ਬੁਰੀ ਤਰ੍ਹਾਂ ਸੌੜੀ ਸੋਚ ਵਾਲੇ ਕਾਂਗਰਸ ਮੁੱਖ ਮੰਤਰੀ ਦੇ ਬਿਆਨਾਂ ਨੂੰ ਲੈ ਕੇ ਆਏ ਦਿਨ ਬਿਨਾਂ ਕਿਸੇ ਕਾਰਨ ਵਿਵਾਦ ਖੜੇ ਕਰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਆਡੀਓ-ਵੀਡਓ ਕਲਿੱਪ ਦੀ ਪ੍ਰਮਾਣਿਕਤਾ ਦੀ ਹਾਲੇ ਪੁਸ਼ਟੀ ਨਹੀਂ ਹੋ ਸਕੀ ਹੈ।

ਕੇਂਦਰੀ ਅਗਵਾਈ ਨੇ ਤੈਅ ਕੀਤਾ- ਸਰਕਾਰ ਡਿੱਗਣੀ ਚਾਹੀਦੀ ਹੈ
ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਡੀਆ ਕੋਆਰਡੀਨੇਟਰ ਨਰਿੰਦਰ ਸਲੂਜਾ ਨੇ ਦੱਸਿਆ ਕਿ 8 ਜੂਨ ਨੂੰ ਚੌਹਾਨ ਇੰਦੌਰ ਦੇ ਦੌਰੇ 'ਤੇ ਸਨ। ਇਸ ਦੌਰਾਨ ਉਨ੍ਹਾਂ ਨੇ ਜ਼ਿਲ੍ਹੇ ਦੀ ਸਾਂਵੇਰ ਵਿਧਾਨਸਭਾ ਸੀਟ ਦੇ ਅਗਾਮੀ ਉਪ ਚੋਣ ਨੂੰ ਲੈ ਕੇ ਸ਼ਹਿਰ ਦੀ ਰੈਜ਼ੀਡੈਂਸੀ ਕੋਠੀ 'ਚ ਭਾਜਪਾ ਨੇਤਾਵਾਂ ਨੂੰ ਸੰਬੋਧਿਤ ਕੀਤਾ ਸੀ। ਆਡੀਓ-ਵੀਡਓ ਕਲਿੱਪ ਉਸੇ ਭਾਸ਼ਣ ਦਾ ਹਿੱਸਾ ਹੈ। ਕਾਂਗਰਸ ਦੀ ਜਾਰੀ ਕਲਿੱਪ 'ਚ ਸਿੰਧਿਆ ਦੀ ਸਰਪ੍ਰਸਤੀ 'ਚ ਤੁਲਸੀਰਾਮ ਸਿਲਾਵਟ ਸਮੇਤ ਕਾਂਗਰਸ ਦੇ 22 ਬਾਗੀ ਵਿਧਾਇਕਾਂ ਦੇ ਚਿਹਰੇ ਬਦਲਣ ਕਾਰਨ ਕਮਲਨਾਥ ਸਰਕਾਰ ਦੇ ਪਤਨ ਵੱਲ ਇਸ਼ਾਰਾ ਕਰਦੇ ਹੋਏ ਚੌਹਾਨ ਕਹਿੰਦੇ ਸੁਣਾਈ ਦੇ ਰਹੇ ਹਨ- ‘‘ਅਸੀਂ ਪ੍ਰਦੇਸ਼ ਦੀ ਗੱਡੀ ਰੁੱਕਣ ਨਹੀਂ ਦਿਆਂਗੇ ਪਰ ਇੱਕ ਸਵਾਲ ਹੈ ਕਿ ਕੇਂਦਰੀ ਅਗਵਾਈ ਨੇ ਤੈਅ ਕੀਤਾ ਹੈ ਕਿ ਇਹ ਸਰਕਾਰ ਡਿੱਗਣੀ ਚਾਹੀਦੀ ਹੈ।’’ ਕਲਿੱਪ 'ਚ ਚੌਹਾਨ ਅੱਗੇ ਕਹਿੰਦੇ ਸੁਣਾਈ ਦਿੰਦੇ ਹਨ- ‘‘ਤੁਸੀਂ ਦੱਸੋ ਕਿ ਕੀ ਸਿੰਧਿਆ ਅਤੇ ਸਿਲਾਵਟ ਦੇ ਬਿਨਾਂ ਸਰਕਾਰ ਡਿੱਗ ਸਕਦੀ ਸੀ?... ਹੋਰ ਕੋਈ ਤਰੀਕਾ ਹੀ ਨਹੀਂ ਸੀ।’’


Inder Prajapati

Content Editor

Related News