ਨਾਥੂ ਲਾ ਦੇ ਰਸਤੇ ਕੈਲਾਸ਼ ਮਾਨਸਰੋਵਰ ਯਾਤਰਾ ਸੰਪੰਨ

Monday, Aug 24, 2026 - 04:38 PM (IST)

ਨਾਥੂ ਲਾ ਦੇ ਰਸਤੇ ਕੈਲਾਸ਼ ਮਾਨਸਰੋਵਰ ਯਾਤਰਾ ਸੰਪੰਨ

ਗੰਗਟੋਕ (ਏਜੰਸੀ)- ਸਿੱਕਮ ਦੇ ਨਾਥੂ ਲਾ ਮਾਰਗ ਤੋਂ ਹੋਣ ਵਾਲੀ ਕੈਲਾਸ਼ ਮਾਨਸਰੋਵਰ ਯਾਤਰਾ ਐਤਵਾਰ ਨੂੰ ਸੰਪੰਨ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ 10 ਜਥਿਆਂ ’ਚ ਕੁੱਲ 464 ਤੀਰਥ ਯਾਤਰੀਆਂ ਨੇ ਇਹ ਯਾਤਰਾ ਪੂਰੀ ਕੀਤੀ। ਇਹ ਯਾਤਰਾ 20 ਜੂਨ ਨੂੰ ਸ਼ੁਰੂ ਹੋਈ ਸੀ। ਤੀਰਥ ਯਾਤਰੀਆਂ ਦੇ ਆਖਰੀ ਜਥੇ ਦੇ ਗੰਗਟੋਕ ਪਰਤਣ ਨਾਲ ਇਹ ਤੀਰਥ ਯਾਤਰਾ ਸੰਪੰਨ ਹੋ ਗਈ।

ਤੀਰਥ ਯਾਤਰੀਆਂ ਨੇ ਚੀਨ ਦੇ ਖੁਦਮੁਖਤਿਆਰ ਖੇਤਰ ਤਿੱਬਤ ’ਚ ਸਥਿਤ ਕੈਲਾਸ਼ ਪਰਬਤ ਅਤੇ ਮਾਨਸਰੋਵਰ ਝੀਲ ਦੇ ਦਰਸ਼ਨ ਕੀਤੇ। ਵਾਪਸੀ ’ਤੇ ਸਿੱਕਮ ਸੈਰ-ਸਪਾਟਾ ਵਿਕਾਸ ਨਿਗਮ (ਐੱਸ. ਟੀ. ਡੀ. ਸੀ.) ਦੇ ਨੁਮਾਇੰਦਿਆਂ ਨੇ ਤੀਰਥ ਯਾਤਰੀਆਂ ਦਾ ਸਵਾਗਤ ਕੀਤਾ।


author

cherry

Content Editor

Related News