ਦੂਸਰਾ ਬੋਸ਼ੀਆ ਫੈਡਰੇਸ਼ਨ ਕੱਪ ਸਫਲਤਾਪੂਰਵਕ ਸੰਪੰਨ

Saturday, Oct 10, 2026 - 08:30 PM (IST)

ਦੂਸਰਾ ਬੋਸ਼ੀਆ ਫੈਡਰੇਸ਼ਨ ਕੱਪ ਸਫਲਤਾਪੂਰਵਕ ਸੰਪੰਨ

ਜੈਤੋ (ਰਘੂਨੰਦਨ ਪਰਾਸ਼ਰ): ਬੋਸ਼ੀਆ ਸਪੋਰਟਸ ਫੈਡਰੇਸ਼ਨ ਆਫ ਇੰਡੀਆ ਵੱਲੋਂ 6 ਰੋਜਾ ਰਾਜਪੂਤਾਨਾ ਰੀਫਾਇਲਜ਼ ਦਿੱਲੀ ਵਿਖੇ ਦੂਸਰਾ ਬੋਸ਼ੀਆ ਫੈਡਰੇਸ਼ਨ ਕੱਪ ਬੋਸੀਆ ਇੰਡੀਆ ਦੇ ਪ੍ਰਧਾਨ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਚੇਅਰਮੈਨ ਅਸ਼ੋਕ ਬੇਦੀ ਦੀ ਯੋਗ ਅਗਵਾਈ ਹੇਠ ਸਫਲਤਾ ਪੂਰਵਕ ਕਰਵਾਇਆ ਗਿਆ। ਜਨਰਲ ਸਕੱਤਰ ਸ਼ਮਿੰਦਰ ਸਿੰਘ ਢਿੱਲੋ ਅਤੇ ਮੀਡੀਆ ਇੰਚਾਰਜ ਪ੍ਰਮੋਦ ਧੀਰ ਜੈਤੋ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਬੋਸ਼ੀਆ ਨੈਸ਼ਨਲ ਚੈਂਪੀਅਨਸ਼ਿਪ 2026 ਵਿੱਚੋਂ ਹਰੇਕ ਕੈਟੇਗਰੀ ਬੀਸੀ-1, ਬੀਸੀ-2, ਬੀ ਸੀ -3, ਬੀਸੀ -4 ਲੜਕੇ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚੋਂ ਪਹਿਲੇ ਅੱਠ-ਅੱਠ ਸਥਾਨ ਪ੍ਰਾਪਤ ਕਰਨ ਵਾਲੇ ਜੇਤੂ ਖਿਡਾਰੀਆਂ ਨੂੰ ਪਾਰਟੀਸਪੇਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਜਨਰਲ ਐਨ.ਐਸ ਰਾਜਾ ਸੁਬਰਾਮਨੀ ਚੀਫ ਆਫ ਡਿਫੈਂਸ ਆਰਮੀ ਸਟਾਫ, ਵਿਸ਼ੇਸ਼ ਮਹਿਮਾਨ ਵਜੋਂ ਡਾਕਟਰ ਸੁਧੀਰ ਜੈਨ ਚੇਅਰਮੈਨ ਡੀਆਰਡੀ ਭਾਰਤ ਸਰਕਾਰ, ਕਲਿਆਣ ਕੁਮਾਰ ਐਮਡੀ ਅਤੇ ਸੀਈਓ ਸੈਂਟਰਲ ਬੈਂਕ ਆਫ ਇੰਡੀਆ, ਸ੍ਰੀਮਤੀ ਮਹਾਂ ਲਕਸ਼ਮੀ ਸੁਬਰਾਮਨੀ ਪ੍ਰਧਾਨ ਡਿਫਰੈਂਸ ਵਾਈਜ਼ ਵੈਲਫੇਅਰ ਐਸੋਸੀਏਸ਼ਨ ਸਨ। ਇਸ ਮੌਕੇ ਕੋਚ ਵਜੋਂ ਦਵਿੰਦਰ ਸਿੰਘ ਟਫੀ ਬਰਾੜ, ਗੁਰਪ੍ਰੀਤ ਸਿੰਘ ਧਾਲੀਵਾਲ ਨੇ ਸੇਵਾ ਨਿਭਾਈ। ਰੈਫਰੀ ਵਜੋਂ ਜਗਰੂਪ ਸਿੰਘ ਸੂਬਾ ਬਰਾੜ, ਅਮਨਦੀਪ ਸਿੰਘ ਬਰਾੜ, ਜਸਿੰਦਰ ਸਿੰਘ ਢਿੱਲੋ, ਅਤੇ ਸੁਖਜਿੰਦਰ ਸਿੰਘ ਸੁੱਖ ਨੇ ਸੇਵਾਵਾਂ ਨਿਭਾਈਆਂ। ਇਸ ਬੋਸ਼ਿਆ ਫੈਡਰੇਸ਼ਨ ਕੱਪ ਦੌਰਾਨ ਫਾਈਨਲ ਮੈਚਾਂ ਵਿਚ ਕੈਟੇਗਰੀ ਬੀਸੀ-1 ਮੇਲ ਵਿੱਚੋਂ ਰਿਤਿਕ ਪਾਂਡੇ ਨੇ ਗੋਲਡ ਮੈਡਲ ਅਤੇ ਪਟੇਲ ਮੰਤਰੇ ਸਿਲਵਰ ਮੈਡਲ ਜਿੱਤਿਆ, ਲੜਕੀਆਂ ਵਿੱਚੋਂ ਸੰਧਿਆ ਭੂਮੀ ਨੇ ਗੋਲਡ ਤੇ ਬੇਨਤੀ ਕੰਵਰ ਨੇ ਸਿਲਵਰ ਮੈਡਲ ਜਿੱਤਿਆ।

ਬੀਸੀ-2 ਕੈਟਾਗਰੀ ਦੇ ਲੜਕਿਆਂ ਵਿੱਚੋਂ ਜੋਗੋਦੀਸ਼ ਬਸੁਮਤਰੀ ਨੇ ਗੋਲਡ, ਵਯਾਮ ਪਾਹਵਾ ਨੇ ਸਿਲਵਰ, ਲੜਕੀਆਂ ਵਿੱਚੋਂ ਆਰ ਲਕਸ਼ਮੀ ਪ੍ਰਭਾ ਨੇ ਗੋਲਡ, ਅਰਪਿਤਾ ਗੋਪ ਨੇ ਸਿਲਵਰ ਮੈਡਲ ਜਿੱਤੇ।
ਬੀਸੀ -3 ਕੈਟੇਗਰੀ ਦੇ ਲੜਕਿਆਂ ਵਿੱਚ ਨਿਤਿਸ਼ ਕੁਮਾਰ ਸਿੰਘ ਨੇ ਗੋਲਡ, ਅਜੇਯਾ ਰਾਜ ਨੇ ਸਿਲਵਰ ਮੈਡਲ ਜਿੱਤੇ ਤੇ ਲੜਕੀਆਂ ਵਿਚ ਅੰਜਲੀ ਦੇਵੀ ਨੇ ਗੋਲਡ ਤੇ ਸਰੀਤਾ ਦਵੀਵੇਦੀ ਨੇ ਸਿਲਵਰ ਮੈਡਲ ਜਿੱਤੇ। ਬੀਸੀ-4 ਕੈਟੇਗਰੀ ਦੇ ਲੜਕਿਆਂ ਵਿੱਚੋਂ ਜਤਿਨ ਕੁਮਾਰ ਕੁਸ਼ਵਾਹਾ ਨੇ ਗੋਲਡ ਤੇ ਕੇਸ਼ਾਵਾ ਨੇ ਸਿਲਵਰ ਮੈਡਲ ਜਿੱਤੇ। ਇਨ੍ਹਾਂ ਸਾਰੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਗੁਰਸ਼ਰਨ ਸਿੰਘ, ਅਸ਼ੋਕ ਬੇਦੀ, ਜਸਪ੍ਰੀਤ ਸਿੰਘ ਧਾਲੀਵਾਲ, ਸ਼ਮਿੰਦਰ ਸਿੰਘ ਢਿੱਲੋ, ਦਵਿੰਦਰ ਸਿੰਘ ਟਫੀ ਬਰਾੜ, ਪ੍ਰਮੋਦ ਧੀਰ, ਕੁਲਦੀਪ ਸਿੰਘ, ਜਸਵੰਤ ਸਿੰਘ, ਜਸਵਿੰਦਰ ਸਿੰਘ ਕੁਲਾਰ, ਖੁਸ਼ਪ੍ਰੀਤ ਸਿੰਘ, ਡਾ ਨਵਜੋਤ ਸਿੰਘ ਆਦਿ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਾਂ ਦਿੱਤੀਆਂ।


author

Anmol Tagra

Content Editor

Related News