ਭਾਰੀ ਮੀਂਹ ਨੇ ਵਧਾਈ ਚਿੰਤਾ, ਰੋਕੀ ਗਈ ਕੇਦਾਰਨਾਥ ਯਾਤਰਾ

Monday, Jul 07, 2025 - 11:51 AM (IST)

ਭਾਰੀ ਮੀਂਹ ਨੇ ਵਧਾਈ ਚਿੰਤਾ, ਰੋਕੀ ਗਈ ਕੇਦਾਰਨਾਥ ਯਾਤਰਾ

ਨੈਸ਼ਨਲ ਡੈਸਕ- ਉੱਤਰਾਖੰਡ ਵਿਚ ਪੈ ਰਹੇ ਭਾਰੀ ਮੀਂਹ ਨੇ ਕੇਦਾਰਨਾਥ ਯਾਤਰਾ 'ਤੇ ਅਸਰ ਪਾਇਆ ਹੈ। ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਯਾਤਰਾ ਨੂੰ ਅਸਥਾਈ ਤੌਰ 'ਤੇ ਰੋਕਣ ਦਾ ਫੈਸਲਾ ਕੀਤਾ ਹੈ। ਸੂਤਰਾਂ ਮੁਤਾਬਕ ਭਾਰੀ ਮੀਂਹ ਕਾਰਨ ਰਸਤੇ ਵਿਚ ਕਈ ਥਾਵਾਂ 'ਤੇ ਲੈਂਡ ਸਲਾਈਡ ਹੋਇਆ ਹੈ, ਜਿਸ ਕਾਰਨ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ। ਇਸ ਸਥਿਤੀ ਨੂੰ ਦੇਖਦਿਆਂ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਨ ਅਤੇ ਮੌਸਮ ਦੀ ਜਾਣਕਾਰੀ ਲੈਂਦੇ ਰਹਿਣ।

ਇਹ ਵੀ ਪੜ੍ਹੋ- ਕੇਦਾਰਨਾਥ ਧਾਮ 'ਚ ਕ੍ਰਿਕਟ ਖੇਡ ਰਹੇ ਸ਼ਰਧਾਲੂ! ਆਸਥਾ ਦੇ ਕੇਂਦਰ ਨੂੰ ਬਣਾ'ਤਾ ਪਿਕਨਿਕ ਸਪਾਟ, ਵੀਡੀਓ ਵਾਇਰਲ

ਸੌਨਪ੍ਰਯਾਗ ਅਤੇ ਗੌਰੀਕੁੰਡ ਵਿਚ ਦਰਜਨਾਂ ਯਾਤਰੀ ਫਸੇ ਹੋਏ ਹਨ। ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਚਲਾਏ ਜਾ ਰਹੇ ਹਨ। ਓਧਰ ਰੁਦਰਪ੍ਰਯਾਗ ਅਤੇ ਚਮੋਲੀ ਜ਼ਿਲ੍ਹਿਆਂ ਲਈ ਅੱਜ ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਉੱਤਰਾਖੰਡ ਦੇ ਰੁਦਰਪ੍ਰਯਾਗ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਭਾਰੀ ਮੀਂਹ ਕਾਰਨ ਅਲਕਨੰਦਾ ਨਦੀ ਵਿਚ ਪਾਣੀ ਦਾ ਪੱਧਰ ਵੱਧ ਗਿਆ ਹੈ। ਹਾਲਾਂਕਿ ਨਦੀ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਵਹਿ ਰਹੀ ਹੈ। ਬਦਰੀਨਾਥ ਜਾਣ ਵਾਲਾ ਰਸਤਾ ਵੀ ਲੈਂਡ ਸਲਾਈਡ ਮਗਰੋਂ ਬੰਦ ਹੋ ਗਿਆ ਹੈ। ਉੱਤਰਾਖੰਡ ਵਿਚ ਪੈ ਰਹੇ ਲਗਾਤਾਰ ਮੀਂਹ ਨੇ ਕਈ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ ਠੱਪ ਕਰ ਦਿੱਤੀ ਹੈ। ਕਈ ਹਿੱਸਿਆਂ ਵਿਚ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। 

 

ਇਹ ਵੀ ਪੜ੍ਹੋ- ਔਰਤਾਂ ਨੂੰ ਸਰਕਾਰ ਦਾ ਵੱਡਾ ਤੋਹਫ਼ਾ ! ਚਲਾਈ ਜਾਵੇਗੀ Women Special Bus

ਦੱਸ ਦੇਈਏ ਕਿ ਕੇਦਾਰਨਾਥ ਮੰਦਰ ਭਗਵਾਨ ਸ਼ਿਵ ਨੂੰ ਸਮਰਪਿਤ ਹੈ ਅਤੇ ਚਾਰ ਧਾਮ ਯਾਤਰਾ- ਯਮੁਨੋਤਰੀ, ਗੰਗੋਤਰੀ, ਕੇਦਾਰਨਾਥ ਅਤੇ ਬਦਰੀਨਾਥ ਦਾ ਹਿੱਸਾ ਹੈ। ਕੇਦਾਰਨਾਥ ਯਾਤਰਾ ਭਾਰਤ ਦੇ ਉੱਤਰਾਖੰਡ ਸੂਬੇ ਵਿਚ ਸਥਿਤ ਹੈ। ਇਸ ਨੂੰ 12 ਜੋਤੀਲਿੰਗਾਂ ਵਿਚੋਂ ਇਕ ਮੰਨਿਆ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News