ਮੁੱਖ ਮੰਤਰੀ ਚੰਦਰਸ਼ੇਖਰ ਨੇ ਬੁਲਾਈ ਬੈਠਕ, ਕੇਸ਼ਵ ਰਾਵ ਚੁਣੇ ਗਏ TRS ਦਲ ਦੇ ਨੇਤਾ

Thursday, Jun 13, 2019 - 06:48 PM (IST)

ਮੁੱਖ ਮੰਤਰੀ ਚੰਦਰਸ਼ੇਖਰ ਨੇ ਬੁਲਾਈ ਬੈਠਕ, ਕੇਸ਼ਵ ਰਾਵ ਚੁਣੇ ਗਏ TRS ਦਲ ਦੇ ਨੇਤਾ

ਹੈਦਰਾਬਾਦ—ਤੇਲੰਗਾਨਾ ਦੇ ਮੁੱਖ ਮੰਤਰੀ ਅਤੇ ਟੀ. ਆਰ. ਐੱਸ. (ਤੇਲੰਗਾਨਾ ਰਾਸ਼ਟਰ ਕਮੇਟੀ) ਦੇ ਪ੍ਰਧਾਨ ਕੇ. ਚੰਦਰਸ਼ੇਖਰ ਰਾਵ ਨੇ ਅੱਜ ਪ੍ਰਗਤੀ ਭਵਨ 'ਚ ਸੰਸਦੀ ਦਲ ਦੀ ਬੈਠਕ ਬੁਲਾਈ। ਬੈਠਕ 'ਚ ਆਉਣ ਵਾਲੇ ਸੰਸਦ ਸੈਸ਼ਨ ਨੂੰ ਸੁਚਾਰੂ ਰੂਪ 'ਚ ਚਲਾਉਣ ਲਈ ਰਣਨੀਤੀ ਬਣਾਈ ਗਈ। ਇਸ ਦੇ ਨਾਲ ਹੀ ਡਾ. ਕੇ. ਕੇਸ਼ਵ ਰਾਵ ਨੂੰ ਟੀ. ਆਰ. ਐੱਸ. ਸੰਸਦੀ ਦਲ ਦਾ ਨੇਤਾ ਚੁਣਿਆ ਗਿਆ ਹੈ। ਕੇਸ਼ਵ ਰਾਵ ਨੂੰ ਰਾਜ ਸਭਾ 'ਚ ਪਾਰਟੀ ਦਾ ਨੇਤਾ ਬਣਾਇਆ ਗਿਆ ਹੈ।

PunjabKesari

ਇਸ ਤੋਂ ਇਲਾਵਾ ਨਾਮਾ ਨਾਗੇਸ਼ਵਰ ਰਾਵ ਲੋਕ ਸਭਾ 'ਚ ਟੀ. ਆਰ. ਐੱਸ. ਨੇਤਾ ਹੋਣਗੇ। ਨਾਗੇਸ਼ਵਰ ਰਾਵ ਹਾਲ ਦੀਆਂ ਚੋਣਾਂ 'ਚ ਖਮਾਮ ਚੋਣ ਖੇਤਰ ਤੋਂ ਚੁਣੇ ਗਏ ਹਨ। ਉਨ੍ਹਾਂ ਨੇ ਲੋਕ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਟੀ. ਆਰ. ਐੱਸ. 'ਚ ਸ਼ਾਮਲ ਹੋਣ ਲਈ ਤੇਲਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਛੱਡ ਦਿੱਤੀ ਸੀ।


author

Iqbalkaur

Content Editor

Related News