ਗੁਜਰਾਤ ਨਾਲ ਜੁੜੇ ਹਨ ਜਿਓਤਿਰਾਦਿਤਿਆ ਸਿੰਧੀਆ ਦੇ ਅਸਤੀਫੇ ਦੇ ਤਾਰ!

03/11/2020 6:11:24 PM

ਗੁਜਰਾਤ/ਨਵੀਂ ਦਿੱਲੀ— ਕਾਂਗਰਸ ਦੇ ਜਨਰਲ ਸਕੱਤਰ ਅਤੇ ਮੱਧ ਪ੍ਰਦੇਸ਼ ਦੇ ਕਦਾਵਰ ਨੇਤਾ ਜਿਓਤਿਰਾਦਿਤਿਆ ਸਿੰਧੀਆ ਨੇ ਬੁੱਧਵਾਰ ਭਾਵ ਅੱਜ ਭਾਜਪਾ ਦਾ ਪੱਲਾ ਫੜ ਲਿਆ ਹੈ। ਉਨ੍ਹਾਂ ਨੂੰ ਭਾਜਪਾ ਦੇ ਪ੍ਰਧਾਨ ਜੇ. ਪੀ. ਨੱਢਾ ਨੇ ਪਾਰਟੀ ਹੈੱਡਕੁਆਰਟਰ 'ਚ ਮੈਂਬਰਸ਼ਿਪ ਗ੍ਰਹਿਣ ਕਰਵਾਈ। ਦੱਸਣਯੋਗ ਹੈ ਕਿ ਸਿੰਧੀਆ ਨੇ ਮੰਗਲਵਾਰ ਨੂੰ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਸਿੰਧੀਆ ਦੇ ਨਾਲ-ਨਾਲ ਕਾਂਗਰਸ ਦੇ 20 ਵਿਧਾਇਕਾਂ ਨੇ ਵੀ ਅਸਤੀਫਾ ਦਿੱਤਾ ਹੈ। ਮੱਧ ਪ੍ਰਦੇਸ਼ ਦੀ ਕਮਲਨਾਥ ਦੀ 14 ਮਹੀਨੇ ਪੁਰਾਣੀ ਸਰਕਾਰ ਘੱਟ ਗਿਣਤੀ 'ਚ ਆ ਗਈ ਹੈ। ਹੁਣ ਕਾਂਗਰਸ ਦੇ ਸਾਹਮਣੇ ਮੱਧ ਪ੍ਰਦੇਸ਼ 'ਚ ਸਰਕਾਰ ਬਣਾਉਣ ਦੀ ਚੁਣੌਤੀ ਹੈ।

PunjabKesari

ਮੱਧ ਪ੍ਰਦੇਸ਼ ਦੀ ਸਿਆਸਤ 'ਚ ਜੋ ਭੂਚਾਲ ਆਇਆ ਹੈ, ਉਸ ਦੇ ਤਾਰ ਗੁਜਰਾਤ ਨਾਲ ਜੁੜੇ ਹਨ। ਮੀਡੀਆ ਦੀਆਂ ਖ਼ਬਰਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੰਧੀਆ ਦੇ ਅਸਤੀਫੇ ਦੇ ਤਾਰ ਗੁਜਰਾਤ ਨਾਲ ਜੁੜੇ ਹੋਏ ਹਨ। ਅਜਿਹੇ ਕਿਆਸ ਲਾਏ ਜਾ ਰਹੇ ਹਨ ਕਿ ਪੂਰੀ ਪਲਾਨਿੰਗ ਸਿੰਧੀਆ ਦੇ ਵੜੋਦਰਾ ਸਥਿਤ ਸਹੁਰੇ ਪਰਿਵਾਰ 'ਚ ਹੋਈ। ਕਮਲਨਾਥ ਸਰਕਾਰ ਵਿਰੁੱਧ ਬਾਗੀ ਹੋਣ ਅਤੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦੀ ਕਹਾਣੀ 4 ਮਹੀਨੇ ਪਹਿਲਾਂ ਸਿੰਧੀਆ ਦੇ ਸਹੁਰੇ 'ਚ ਲਿਖੀ ਗਈ। ਹੋਲੀ 'ਤੇ ਇਸ ਨੂੰ ਅਮਲੀ ਜਾਮਾ ਪਹਿਨਾਇਆ ਗਿਆ। 

PunjabKesari

ਦੱਸ ਦੇਈਏ ਕਿ 12 ਦਸੰਬਰ 1994 ਨੂੰ ਜਿਓਤਿਰਾਦਿਤਿਆ ਸਿੰਧੀਆ ਦਾ ਗੁਜਰਾਤ ਦੇ ਵੜੋਦਰਾ 'ਚ ਗਾਇਕਵਾੜ ਪਰਿਵਾਰ ਦੀ ਰਾਜਕੁਮਾਰੀ ਪ੍ਰਿਅਦਰਸ਼ਨੀ ਰਾਜੇ ਸਿੰਧੀਆ ਨਾਲ ਵਿਆਹ ਹੋਇਆ ਸੀ। ਸਹੁਰੇ ਹੋਣ ਕਾਰਨ ਸਿੰਧੀਆ ਦਾ ਵੜੋਦਰਾ 'ਚ ਆਉਂਦੇ-ਜਾਂਦੇ ਹਨ। ਅਜਿਹੇ ਵਿਚ ਕਾਂਗਰਸ ਨੇ ਗੁਜਰਾਤ ਚੋਣਾਂ ਦੌਰਾਨ ਵੜੋਦਰਾ ਖੇਤਰ ਦੀ ਜ਼ਿੰਮੇਵਾਰ ਸੌਂਪੀ ਸੀ। ਇਸ ਦੌਰਾਨ ਸਿੰਧੀਆ ਨੇ ਜੰਮ ਕੇ ਚੋਣ ਪ੍ਰਚਾਰ ਵੀ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਵੜੋਦਰਾ ਤੋਂ ਲੜੀਆਂ ਸਨ। ਵੜੋਦਰਾ ਮਹਾਰਾਜ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੰਗੇ ਰਿਸ਼ਤੇ ਦੱਸੇ ਜਾਂਦੇ ਹਨ। ਮੀਡੀਆ ਦੀਆਂ ਖ਼ਬਰਾਂ ਮੁਤਾਬਕ ਨਵੰਬਰ 2019 'ਚ ਵੜੋਦਰਾ ਮਹਾਰਾਜ ਦੇ ਇੱਥੇ ਪਰਿਵਾਰਕ ਪ੍ਰੋਗਰਾਮ ਸੀ। ਉਸ 'ਚ ਦੇਸ਼ ਭਰ ਤੋਂ ਸਿਆਸੀ ਜਗਤ ਦੇ ਕਈ ਲੋਕ ਪਹੁੰਚੇ ਸਨ। ਸਿੰਧੀਆ ਨੇ ਵੀ ਸ਼ਿਰਕਤ ਕੀਤੀ ਸੀ। ਸਿਆਸੀ ਗਲਿਆਰਿਆਂ 'ਚ ਇਹ ਕਿਆਸ ਲਾਏ ਜਾ ਰਹੇ ਹਨ ਕਿ ਇੱਥੇ 'ਤੇ ਵੜੋਦਰਾ ਦੇ ਮਹਾਰਾਜ ਨਾਲ ਸਿੰਧੀਆ ਨੇ ਆਪਣੀ ਮੌਜੂਦਾ ਸਿਆਸੀ ਸਥਿਤੀ ਨੂੰ ਲੈ ਕੇ ਚਰਚਾ ਕੀਤੀ। ਇਸ ਫੈਮਿਲੀ ਪਾਰਟੀ 'ਚ ਸਿੰਧੀਆ ਦੇ ਅੱਗੇ ਦੀ ਸਿਆਸੀ ਸਫਰ 'ਤੇ ਚਰਚਾ ਹੋਈ। 

ਦਰਅਸਲ ਕਾਂਗਰਸ 'ਚ ਸਿੰਧੀਆ ਬਿਲਕੁੱਲ ਹੀ ਅਲੱਗ-ਥਲੱਗ ਪੈ ਗਏ ਸਨ। ਪਾਰਟੀ ਨਾ ਤਾਂ ਉਨ੍ਹਾਂ ਨੂੰ ਪ੍ਰਦੇਸ਼ ਪ੍ਰਧਾਨ ਅਹੁਦੇ ਦੀ ਜ਼ਿੰੰਮੇਵਾਰੀ ਦੇਣ ਨੂੰ ਤਿਆਰ ਸੀ ਅਤੇ ਨਾ ਹੀ ਰਾਜ ਸਭਾ ਭੇਜਣ ਨੂੰ। ਅਜਿਹੇ ਵਿਚ ਸਿੰਧੀਆ ਕੋਲ ਕੋਈ ਰਸਤਾ ਨਹੀਂ ਬਚਦਾ ਸੀ। ਆਖਰਕਾਰ ਉਨ੍ਹਾਂ ਨੇ 10 ਮਾਰਚ 2020 ਨੂੰ ਕਾਂਗਰਸ ਨੂੰ ਅਲਵਿਦਾ ਕਹਿਣਾ ਹੀ ਬਿਹਤਰ ਸਮਝਿਆ। 


Tanu

Content Editor

Related News