ਨਰਾਤਿਆਂ ''ਚ ਜਵਾਲਾਮੁਖੀ ਮੰਦਰ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ

Wednesday, Sep 21, 2022 - 02:41 PM (IST)

ਨਰਾਤਿਆਂ ''ਚ ਜਵਾਲਾਮੁਖੀ ਮੰਦਰ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ

ਕਾਂਗੜਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਕਾਂਗੜਾ 'ਚ ਜ਼ਿਲ੍ਹਾ ਪ੍ਰਸ਼ਾਸਨ ਨੇ 26 ਸਤੰਬਰ ਤੋਂ ਸ਼ੁਰੂ ਹੋ ਰਹੀ ਨਰਾਤਿਆਂ 'ਚ ਜਵਾਲਾਮੁਖੀ ਮੰਦਰ ਅੰਦਰ ਨਾਰੀਅਲ ਲਿਜਾਣ ’ਤੇ ਪਾਬੰਦੀ ਲਗਾਈ ਹੈ। ਇਹ ਜਾਣਕਾਰੀ ਮੰਦਰ ਪ੍ਰਬੰਧਨ ਦੇ ਇਕ ਬੁਲਾਰੇ ਨੇ ਬੁੱਧਵਾਰ ਨੂੰ ਦਿੱਤੀ। ਨਰਾਤਿਆਂ 'ਚ ਲੱਖਾਂ ਸ਼ਰਧਾਲੂ ਮਾਂ ਜਵਾਲਾਜੀ ਦੇ ਦਰਸ਼ਨ ਕਰਨ ਆਉਂਦੇ ਹਨ। ਮੰਦਰ ਕੰਪਲੈਕਸ 'ਚ ਫੋਟੋ ਖਿੱਚਣ 'ਤੇ ਵੀ ਪਾਬੰਦੀ ਰਹੇਗੀ। ਮੰਦਰ ਪ੍ਰਬੰਧਨ ਦੇ ਇਕ ਬੁਲਾਰੇ ਅਨੁਸਾਰ ਮੰਦਰ ਦੇ ਕਿਵਾੜ ਸਵੇਰੇ 5 ਵਜੇ ਖੁੱਲ੍ਹ ਜਾਣਗੇ ਅਤੇ ਇਸ ਦੇ ਬੰਦ ਹੋਣ ਦਾ ਸਮਾਂ ਰੋਜ਼ਾਨਾ ਆਧਾਰ 'ਤੇ ਮੰਦਰ ਆਉਣ ਵਾਲੇ ਤੀਰਥ ਯਾਤਰੀਆਂ ਦੀ ਗਿਣਤੀ ਦੇ ਆਧਾਰ 'ਤੇ ਤੈਅ ਕੀਤਾ ਜਾਵੇਗਾ। ਮੰਦਰ 'ਚ ਤੈਅ ਸਮੇਂ 'ਤੇ ਆਰਤੀ ਅਤੇ ਭੋਗ ਪ੍ਰਸ਼ਾਦ ਕੀਤਾ ਜਾਵੇਗਾ। 

ਮੰਦਰ ਕੰਪਲੈਕਸ ਅਤੇ ਸ਼ਹਿਰ ਦੀ ਸਾਫ਼-ਸਫ਼ਾਈ ਲਈ 100 ਵਾਧੂ ਸੇਵਾਦਾਰ ਨਿਯੁਕਤ ਕੀਤੇ ਗਏ ਹਨ ਅਤੇ 50 ਵਾਧੂ ਪੁਲਸ ਮੁਲਾਜ਼ਮਾਂ ਦੀ ਵੀ ਤਾਇਨਾਤੀ ਕੀਤੀ ਗਈ ਹੈ। ਮੰਦਰ 'ਚ 6 ਨਵੇਂ ਡਿਜੀਟਲ ਸੀ.ਸੀ.ਟੀ.ਵੀ. ਕੈਮਰੇ ਲਾਏ ਗਏ ਹਨ, ਜਿਨ੍ਹਾਂ ਨੂੰ ਮਿਲਾ ਕੇ ਮੰਦਰ ਦੀ ਸੁਰੱਖਿਆ ਲਈ ਕੁੱਲ 72 ਕੈਮਰੇ ਕੰਮ ਕਰ ਰਹੇ ਹਨ। ਬੁਲਾਰੇ ਨੇ ਕਿਹਾ ਕਿ ਜਵਾਲਾਮੁਖੀ ਸ਼ਹਿਰ 'ਚ ਵੱਡੇ ਵਾਹਨਾਂ ਦੇ ਪ੍ਰਵੇਸ਼ 'ਤੇ ਵੀ ਪਾਬੰਦੀ ਰਹੇਗੀ। ਸ਼ਹਿਰ ਦੇ ਬਾਹਰ 2 ਪਾਰਕਿੰਗਾਂ ਬਣਾਈਆਂ ਗਈਆਂ ਹਨ, ਜਿੱਥੇ ਸਾਰੇ ਵੱਡੇ ਵਾਹਨ ਖੜ੍ਹੇ ਕੀਤੇ ਜਾਣਗੇ ਅਤੇ ਉੱਥੋਂ ਬੱਸਾਂ ਜਾਣਗੀਆਂ ਜੋ ਸ਼ਰਧਾਲੂਆਂ ਨੂੰ ਮੰਦਰ ਤੱਕ ਮੁਫ਼ਤ ਛੱਡਣਗੀਆਂ। ਨਰਾਤਿਆਂ ਲਈ ਸ਼ਹਿਰ 'ਚ ਪੁਲਸ ਕੰਟਰੋਲ ਰੂਮ ਵੀ ਸਥਾਪਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਈ ਥਾਂਵਾਂ 'ਤੇ ਅਸਥਾਈ ਪੁਲਸ ਚੌਕਸੀਆਂ ਵੀ ਸਥਾਪਤ ਕੀਤੀਆਂ ਜਾਣਗੀਆਂ। ਜਵਾਲਾਮੁਖੀ ਦੇ ਐੱਸ.ਡੀ.ਐੱਮ. ਸ਼੍ਰੀ ਮਨੋਜ ਠਾਕੁਰ ਨੇ ਕਿਹਾ ਕਿ ਮੰਦਰ ਪ੍ਰਸ਼ਾਸਨ ਵਲੋਂ ਨਰਾਤਿਆਂ ਨੂੰ ਧਿਆਨ 'ਚ ਰੱਖਦੇ ਹੋਏ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਸ਼ਰਧਾਲੂਆਂ ਨੇ ਸਾਰੇ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ।


author

DIsha

Content Editor

Related News