ਜਸਟਿਨ ਟਰੂਡੋ ''ਤੇ ਚੜ੍ਹਿਆ ਪੰਜਾਬੀ ਰੰਗ, ਪਾਇਆ ਭੰਗੜਾ (ਵੀਡੀਓ)

02/23/2018 7:14:15 PM

ਨਵੀਂ ਦਿੱਲੀ—ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੌਰੇ ਦੌਰਾਨ ਪੰਜਾਬੀ ਰੰਗ 'ਚ ਰੰਗੇ ਨਜ਼ਰ ਆਏ। ਉਨ੍ਹਾਂ ਨੇ ਵੀਰਵਾਰ ਨੂੰ ਦਿੱਲੀ 'ਚ ਇਕ ਪ੍ਰੋਗਰਾਮ 'ਚ ਢੋਲ ਦੇ ਡਗੇ 'ਤੇ ਭੰਗੜਾ ਪਾਇਆ। ਇਸ ਪ੍ਰੋਗਰਾਮ 'ਚ ਆਏ ਲੋਕਾਂ ਨੂੰ ਟਰੂਡੋ ਦਾ ਭੰਗੜਾ ਬਹੁਤ ਪਸੰਦ ਆਇਆ ਅਤੇ ਉਨ੍ਹਾਂ ਨੇ ਤਾੜੀਆਂ ਅਤੇ ਸੀਟੀਆਂ ਨਾਲ ਉਨ੍ਹਾਂ ਦਾ ਹੌਂਸਲਾ ਵਧਾਇਆ। ਟਰੂਡੋ ਦੀ ਪਤਨੀ ਸੋਫੀ ਅਤੇ ਹਾਈ ਕਮਿਸ਼ਨਰ ਨਾਦਿਰ ਪਟੇਲ ਵੀ ਇਸ ਮੌਕੇ ਸਟੇਜ 'ਤੇ ਸਨ ਅਤੇ ਉਹ ਵੀ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਟਰੂਡੋ ਦਾ ਦਿੱਲੀ 'ਚ ਨਿੱਘਾ ਸਵਾਗਤ ਹੋਇਆ ਅਤੇ ਟਰੂਡੋ ਦੀ ਖੁਸ਼ੀ ਦੇਖਦਿਆਂ ਹੀ ਬਣਦੀ ਸੀ। ਹਰੇਕ ਦੀ ਅੱਖ ਟਰੂਡੋ 'ਤੇ ਹੀ ਸੀ। ਟਰੂਡੋ ਦੀ ਭੰਗੜੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ ਅਤੇ ਹਰ ਕੋਈ ਕਹਿ ਰਿਹਾ ਹੈ ਕਿ ਟਰੂਡੋ 'ਤੇ ਪੰਜਾਬੀ ਰੰਗ ਚੜ੍ਹ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ 17 ਫਰਵਰੀ ਤੋਂ ਭਾਰਤ ਦੌਰੇ 'ਤੇ ਹਨ ਅਤੇ ਉਹ ਸ਼ੁੱਕਰਵਾਰ ਸਵੇਰ ਨੂੰ ਪ੍ਰ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਸ਼ਟਰਪਤੀ ਭਵਨ 'ਚ ਮਿਲੇ । ਕੈਨੇਡੀਅਨ ਪੀ.ਐੱਮ ਦਾ ਸ਼੍ਰੀ ਮੋਦੀ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ।


Related News