ਲੰਬੇ ਇੰਤਜ਼ਾਰ ਤੋਂ ਬਾਅਦ ਨਿਆਂ ਦੀ ਹੋਈ ਜਿੱਤ: ਸਵਾਤੀ ਮਾਲੀਵਾਲ
Friday, Mar 20, 2020 - 08:17 AM (IST)
ਨਵੀਂ ਦਿੱਲੀ—ਅੱਜ ਤੋਂ 7 ਸਾਲ , 3 ਮਹੀਨੇ ਪਹਿਲਾਂ ਰਾਜਧਾਨੀ ਦਿੱਲੀ 'ਚ ਦਰਿੰਦਗੀ ਭਰੀ ਵਾਰਦਾਤ ਨੇ ਹਿਲਾ ਕੇ ਰੱਖ ਦਿੱਤਾ ਸੀ। ਕਈ ਸਾਲਾਂ ਤੱਕ ਚੱਲੀ ਲੜਾਈ ਤੋਂ ਬਾਅਦ ਨਿਰਭਯਾ ਨੂੰ ਆਖਰਕਾਰ ਅੱਜ ਇਨਸਾਫ ਮਿਲ ਗਿਆ ਹੈ। ਦੱਸ ਦੇਈਏ ਕਿ ਅੱਜ ਭਾਵ ਸ਼ੁੱਕਰਵਾਰ ਨੂੰ ਨਿਰਭਯਾ ਦੇ 4 ਦੋਸ਼ੀਆਂ ਨਿਰਭਯਾ ਦੇ 4 ਦੋਸ਼ੀ ਵਿਨੈ, ਮੁਕੇਸ਼, ਪਵਨ, ਅਕਸ਼ੈ ਤੜਕਸਾਰ ਫਾਂਸੀ ਦਿੱਤੀ ਗਈ ਹੈ। ਇਸ ਮਾਮਲੇ 'ਚ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਕਿਹਾ ਹੈ, '' ਇਹ ਇਕ ਇਤਿਹਾਸਿਕ ਦਿਨ ਹੈ। ਨਿਰਭਯਾ ਨੂੰ 7 ਸਾਲ ਤੋਂ ਜ਼ਿਆਦਾ ਸਮੇਂ ਬਾਅਦ ਇਨਸਾਫ ਮਿਲਿਆ ਹੈ। ਅੱਜ ਉਸ ਦੀ ਆਤਮਾ ਨੂੰ ਸ਼ਾਂਤੀ ਜਰੂਰ ਮਿਲੇਗੀ। ਦੇਸ਼ ਦੇ ਬਲਾਤਕਾਰੀਆਂ ਨੂੰ ਸਖਤ ਸੁਨੇਹਾ ਦਿੱਤਾ ਹੈ ਕਿ ਜੇਕਰ ਤੁਸੀਂ ਇਹ ਅਪਰਾਧ ਕਰਦੇ ਹੋ ਤਾਂ ਤੁਹਾਨੂੰ ਫਾਂਸੀ 'ਤੇ ਲਟਕਾ ਦਿੱਤਾ ਜਾਵੇਗਾ।''
ਉਨ੍ਹਾਂ ਨੇ ਟਵੀਟ 'ਚ ਇਹ ਵੀ ਕਿਹਾ, '' 7 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਨਿਆਂ ਦੀ ਜਿੱਤ ਹੋਈ। ਨਿਰਭਯਾ ਦੀ ਮਾਂ ਨੇ ਨਿਆਂ ਲਈ ਦਰ-ਦਰ ਦੀਆਂ ਠੋਕਰਾ ਖਾਂਦੀਆਂ। ਸਾਰਾ ਦੇਸ਼ ਸੜਕਾਂ 'ਤੇ ਉਤਰਿਆ, ਭੁੱਖ ਹੜਤਾਲ ਕੀਤੀ ਅਤੇ ਲਾਠੀਆ ਖਾਂਦੀਆਂ। ਇਹ ਸਾਰੇ ਦੇਸ਼ ਦੀ ਜਿੱਤ ਹੈ। ਹੁਣ ਸਾਨੂੰ ਦੇਸ਼ 'ਚ ਇਕ ਸਖਤ ਸਿਸਟਮ ਬਣਾਉਣਾ ਪਵੇਗਾ। ਵਿਸ਼ਵਾਸ਼ ਹੈ ਬਦਲਾਅ ਆਵੇਗਾ, ਜਰੂਰ ਆਵੇਗਾ।''
16 ਦਸੰਬਰ 2012 ਦਾ ਹੈ ਮਾਮਲਾ—
ਦਿੱਲੀ ਦੀ ਪੈਰਾਮੈਡੀਕਲ ਵਿਦਿਆਰਥਣ ਨਾਲ 16 ਦਸੰਬਰ 2012 ਨੂੰ 6 ਲੋਕਾਂ ਨੇ ਚੱਲਦੀ ਬੱਸ 'ਚ ਦਰਿੰਦਗੀ ਕੀਤੀ ਸੀ। ਗੰਭੀਰ ਜ਼ਖਮਾਂ ਕਾਰਨ 26 ਦਸੰਬਰ ਨੂੰ ਸਿੰਗਾਪੁਰ 'ਚ ਇਲਾਜ ਦੌਰਾਨ ਨਿਰਭਯਾ ਦੀ ਮੌਤ ਹੋ ਗਈ ਸੀ। ਘਟਨਾ ਦੇ 9 ਮਹੀਨੇ ਬਾਅਦ ਯਾਨੀ ਕਿ ਸਤੰਬਰ 2013 ਨੂੰ ਹੇਠਲੀ ਅਦਾਲਤ ਨੇ 5 ਦੋਸ਼ੀਆਂ- ਰਾਮ ਸਿੰਘ, ਪਵਨ, ਅਕਸ਼ੈ, ਵਿਨੇ ਅਤੇ ਮੁਕੇਸ਼ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਮਾਰਚ 2014 'ਚ ਹਾਈ ਕੋਰਟ ਅਤੇ ਮਈ 2017 'ਚ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਟਰਾਇਲ ਦੌਰਾਨ ਮੁੱਖ ਦੋਸ਼ੀ ਰਾਮ ਸਿੰਘ ਨੇ ਜੇਲ 'ਚ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ ਸੀ। ਇਕ ਹੋਰ ਦੋਸ਼ੀ ਜੋ ਕਿ ਨਾਬਾਲਗ ਹੋਣ ਕਾਰਨ 3 ਸਾਲ ਸੁਧਾਰ ਗ੍ਰਹਿ 'ਚ ਸਜ਼ਾ ਪੂਰੀ ਕਰ ਚੁੱਕਾ ਹੈ।