JP ਨੱਢਾ ਨੇ ਸਾਊਦੀ ਅਰਬ ਦੀਆਂ ਕੰਪਨੀਆਂ ਨੂੰ ਭਾਰਤ ''ਚ ਨਿਵੇਸ਼ ਲਈ ਦਿੱਤਾ ਸੱਦਾ
Saturday, Jul 12, 2025 - 01:27 PM (IST)

ਨਵੀਂ ਦਿੱਲੀ- ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਜੇ.ਪੀ. ਨੱਢਾ ਨੇ ਸ਼ਨੀਵਾਰ ਨੂੰ ਸਾਊਦੀ ਅਰਬ ਦੀਆਂ ਕੰਪਨੀਆਂ ਨੂੰ ਭਾਰਤ 'ਚ ਨਿਵੇਸ਼ ਦੇ ਮੌਕੇ ਤਲਾਸ਼ਣ ਦੀ ਅਪੀਲ ਕੀਤੀ। ਨੱਢਾ ਸਾਊਦੀ ਅਰਬ ਦੀ ਅਧਿਕਾਰਤ ਯਾਤਰਾ 'ਤੇ ਹਨ ਅਤੇ ਉਨ੍ਹਾਂ ਨਾਲ ਖਾਦ ਕੰਪਨੀਆਂ ਦੇ ਸੀਨੀਅਰ ਅਧਿਕਾਰੀ ਅਤੇ ਪ੍ਰਤੀਨਿਧੀ ਵੀ ਹਨ।
ਮੰਤਰੀ ਨੇ ਸਾਊਦੀ ਭਾਰਤ ਵਪਾਰ ਪ੍ਰੀਸ਼ਦ ਦੇ ਚੇਅਰਮੈਨ ਅਬਦੁੱਲ ਅਜੀਜ ਅਲ ਕਹਤਾਨੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਪੂਰਬੀ ਪ੍ਰਾਂਤ ਦਮਮ 'ਚ ਵਪਾਰਕ ਭਾਈਚਾਰੇ ਨਾਲ ਭਾਰਤ ਅਤੇ ਸਾਊਦੀ ਅਰਬ ਦੀਆਂ ਕੰਪਨੀਆਂ ਵਿਚਾਲੇ ਵਧਦੇ ਸੰਬੰਧਾਂ 'ਤੇ ਗੱਲਬਾਤ ਕੀਤੀ। ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਕਿ ਮੰਤਰੀ ਨੇ ਉਨ੍ਹਾਂ ਨੂੰ ਭਾਰਤ 'ਚ ਨਿਵੇਸ਼ ਦੇ ਮੌਕੇ ਤਲਾਸ਼ਣ ਲਈ ਉਤਸ਼ਾਹਤ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8