ਜੇ.ਪੀ. ਨੱਢਾ ਨੇ ਆਪਣਾ ਗੋਆ ਦੌਰਾ ਕੀਤਾ ਰੱਦ, ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੈਠਕ ਦਾ ਸੀ ਪ੍ਰੋਗਰਾਮ

Sunday, Jul 11, 2021 - 03:13 PM (IST)

ਜੇ.ਪੀ. ਨੱਢਾ ਨੇ ਆਪਣਾ ਗੋਆ ਦੌਰਾ ਕੀਤਾ ਰੱਦ, ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੈਠਕ ਦਾ ਸੀ ਪ੍ਰੋਗਰਾਮ

ਪਣਜੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਦਾ ਗੋਆ ਦਾ ਦੌਰਾ ਰੱਦ ਹੋ ਗਿਆ ਹੈ। ਇੱਥੇ ਪਾਰਟੀ ਰਾਜ ਹੈੱਡ ਕੁਆਰਟਰ 'ਚ ਭਾਜਪਾ ਪ੍ਰਧਾਨ ਸਦਾਨੰਦ ਸ਼ੇਤ ਤਨਵਾੜੇ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼੍ਰੀ ਨੱਢਾ ਦਿੱਲੀ 'ਚ ਹੋਰ ਕੰਮਾਂ 'ਚ ਰੁਝੇ ਹੋਣ ਕਾਰਨ 12 ਜੁਲਾਈ ਨੂੰ ਸੂਬੇ ਦੇ ਦੌਰੇ 'ਤੇ ਨਹੀਂ ਆਉਣਗੇ। ਉਨ੍ਹਾਂ ਦਾ ਰਾਜ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੀਆਂ ਵੱਖ-ਵੱਖ ਇਕਾਈਆਂ ਨਾਲ ਬੈਠਕ ਕਰਨ ਦਾ ਪ੍ਰੋਗਰਾਮ ਸੀ।

ਉਨ੍ਹਾਂ ਕਿਹਾ,''ਸ਼੍ਰੀ ਨੱਢਾ ਦਾ 12 ਅਤੇ 13 ਜੁਲਾਈ ਨੂੰ ਗੋਆ 'ਚ ਪ੍ਰੋਗਰਾਮ ਯਕੀਨੀ ਸੀ। ਉਨ੍ਹਾਂ ਦੀ ਵਿਧਾਇਕਾਂ, ਮੰਤਰੀਆਂ ਅਤੇ ਪਾਰਟੀ ਦੇ ਹੋਰ ਨੇਤਾਵਾਂ ਨਾਲ ਬੈਠਕ ਯਕੀਨੀ ਸੀ। ਅੱਜ ਇਕ ਫੋਨ ਆਇਆ, ਜਿਸ 'ਚ ਦੱਸਿਆ ਕਿ ਦਿੱਲੀ 'ਚ ਜ਼ਰੂਰੀ ਬੈਠਕ ਹੋਣ ਕਾਰਨ ਸ਼੍ਰੀ ਨੱਢਾ ਦਾ ਦੌਰਾ ਰੱਦ ਹੋ ਗਿਆ ਹੈ।'' ਸ਼੍ਰੀ ਨੱਢਾ 2 ਦਿਨਾ ਦੌਰੇ 'ਤੇ 12 ਜੁਲਾਈ ਨੂੰ ਗੋਆ ਪਹੁੰਚਣ ਵਾਲੇ ਸਨ। ਉਨ੍ਹਾਂ ਨਾਲ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਬੀ.ਐੱਲ. ਸੰਤੋਸ਼ ਅਤੇ ਪਾਰਟੀ ਦੇ ਪ੍ਰਦੇਸ਼ ਇੰਚਾਰਜ ਸੀ.ਟੀ. ਰਵੀ ਵੀ ਗੋਆ ਆਉਣ ਵਾਲੇ ਸਨ।


author

DIsha

Content Editor

Related News