ਕਿਸਾਨ ਅੰਦੋਲਨ ਦਰਮਿਆਨ ਹਰਿਆਣਾ ਦੇ ਖੇਤੀਬਾੜੀ ਮੰਤਰੀ ਦਾ ਵੱਡਾ ਬਿਆਨ, ਰੱਖੀ ਇਹ ਮੰਗ

12/06/2020 4:43:44 PM

ਗੁਰੂਗ੍ਰਾਮ— ਕਿਸਾਨ ਅੰਦੋਲਨ ਦਰਮਿਆਨ ਹੁਣ ਸਤਲੁਜ ਯਮੁਨਾ ਲਿੰਕ ਨਹਿਰ (ਐੱਸ. ਆਈ. ਐੱਲ.) ਦਾ ਮੁੱਦਾ ਗਰਮਾ ਗਿਆ ਹੈ। ਸਤਲੁਜ ਯਮੁਨਾ ਲਿੰਕ ਨਹਿਰ (ਐੱਸ. ਆਈ. ਐੱਲ.) ਦਾ ਪਾਣੀ ਹਰਿਆਣਾ ਨੂੰ ਮਿਲੇ, ਇਸ ਮੰਗ ਨੇ ਹੁਣ ਜ਼ੋਰ ਫੜ ਲਿਆ ਹੈ। ਇਸ ਮੰਗ ਨੂੰ ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇ. ਪੀ. ਦਲਾਲ ਨੇ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਨੂੰ ਵੀ ਐੱਸ. ਆਈ. ਐੱਲ. ਦਾ ਪਾਣੀ ਮਿਲੇ। ਖਾਪ ਪੰਚਾਇਤ ਅਤੇ ਪਾਰਟੀ ਦੇ ਨੇਤਾ ਇਸ ਮੁੱਦੇ ਦਾ ਹੱਲ ਕੱਢਣ। ਉਨ੍ਹਾਂ ਕਿਹਾ ਕਿ ਇਕ ਕਿਸਾਨ ਹੋਣ ਦੇ ਨਾਅਤੇ ਐੱਸ. ਆਈ. ਐੱਲ. ਮੇਰੀ ਮੰਗ ਹੈ।
PunjabKesari
ਜੇ. ਪੀ. ਦਲਾਲ ਨੇ 6ਵੇਂ ਦੌਰ ਦੀ ਗੱਲਬਾਤ 'ਤੇ ਕਿਹਾ ਕਿ ਸਾਡੀ ਕੇਂਦਰ ਸਰਕਾਰ ਕੋਈ ਨਾ ਕੋਈ ਰਾਹ ਕੱਢ ਕੇ ਅੰਨਦਾਤਾ ਦੇ ਹੱਕ 'ਚ ਕੋਈ ਫ਼ੈਸਲਾ ਜ਼ਰੂਰ ਕਰੇਗੀ। ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਕਿਸਾਨਾਂ ਦੇ ਸਹਿਯੋਗ ਨਾਲ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨ ਫਿਰ ਮੈਂ ਮੰਤਰੀ, ਮੈਂ ਵੀ ਕਿਸਾਨਾਂ ਨਾਲ ਹਾਂ। ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਲਈ ਸਿੰਚਾਈ ਲਈ ਪਾਣੀ ਚਾਹੀਦਾ ਹੈ, ਪਾਣੀ ਨਹੀਂ ਹੋਵੇਗਾ ਤਾਂ ਫ਼ਸਲ ਕਿਵੇਂ ਹੋਵੇਗੀ। ਹਰਿਆਣਾ ਲਈ ਐੱਸ. ਵਾਈ. ਐੱਲ. ਨਹਿਰ ਦਾ ਨਿਰਮਾਣ ਹੋਣਾ ਚਾਹੀਦਾ ਹੈ। ਇਹ ਹਰਿਆਣਾ ਦਾ ਸਭ ਤੋਂ ਵੱਡਾ ਮੁੱਦਾ ਹੈ, 40 ਸਾਲਾਂ ਤੋਂ ਇਹ ਮੁੱਦਾ ਲਟਕਿਆ ਹੈ।

ਨੋਟ: ਹਰਿਆਣਾ ਦੇ ਖੇਤੀਬਾੜੀ ਮੰਤਰੀ ਦੇ ਇਸ ਬਿਆਨ 'ਤੇ ਕੀ ਹੈ ਤੁਹਾਡੀ ਰਾਇ, ਕੁਮੈਂਟ ਬਾਕਸ 'ਚ ਦਿਓ ਜਵਾਬ


Tanu

Content Editor

Related News