ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਲਈ ਪੱਤਰਕਾਰਾਂ ਨੇ SC ਦਾ ਖੜਕਾਇਆ ਦਰਵਾਜ਼ਾ

Tuesday, Jul 27, 2021 - 06:06 PM (IST)

ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਲਈ ਪੱਤਰਕਾਰਾਂ ਨੇ SC ਦਾ ਖੜਕਾਇਆ ਦਰਵਾਜ਼ਾ

ਨਵੀਂ ਦਿੱਲੀ— ਸੀਨੀਅਰ ਪੱਤਰਕਾਰ ਐੱਨ. ਰਾਮ ਅਤੇ ਸ਼ਸ਼ੀ ਕੁਮਾਰ ਨੇ ਪੈਗਾਸਸ ਜਾਸੂਸੀ ਕਾਂਡ ਦੀ ਸੁਤੰਤਰ ਜਾਂਚ ਕਰਾਉਣ ਦੀ ਸੁਪਰੀਮ ਕੋਰਟ ਤੋਂ ਗੁਹਾਰ ਲਾਈ ਹੈ। ਪੱਤਰਕਾਰ ਰਾਮ ਅਤੇ ਕੁਮਾਰ ਤੇ ਕੁਝ ਹੋਰ ਪੱਤਰਕਾਰਾਂ ਨੇ ਅਦਾਲਤ ਤੋਂ ਪੈਗਾਸਸ ਮਾਮਲੇ ਦੀ ਮੌਜੂਦਾ ਜਸਟਿਸ ਦੀ ਪ੍ਰਧਾਨਗੀ ’ਚ ਜਾਂਚ ਕਰਾਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਵਿਰੋਧੀ ਧਿਰ ਦੇ ਆਗੂਆਂ, ਸਮਾਜਿਕ ਵਰਕਰਾਂ, ਪੱਤਰਕਾਰਾਂ ਅਤੇ ਜੱਜਾਂ ਸਮੇਤ ਵੱਡੀਆਂ ਪ੍ਰਮੁੱਖ ਹਸਤੀਆਂ ਦੀ ਜਾਸੂਸੀ ਕੀਤੀ ਗਈ ਹੈ। ਇਸ ਸਬੰਧ ਵਿਚ ਦਾਇਰ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਐਮਨੇਸਟੀ ਇੰਟਰਨੈਸ਼ਨਲ ਦੀ ਸੁਰੱਖਿਆ ਪ੍ਰਯੋਗਸ਼ਾਲਾ ਵਿਚ ਪੀੜਤਾਂ ਦੇ ਕਈ ਮੋਬਾਇਲ ਫੋਨ ਦੇ ਫੋਰੈਂਸਿਕ ਵਿਸ਼ਲੇਸ਼ਣ ’ਚ ਪੈਗਾਸਸ ਵਲੋਂ ਜਾਸੂਸੀ ਕੀਤੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਮਾਮਲੇ ਦੀ ਜਾਂਚ ਲਈ ਇਹ ਤੀਜੀ ਪਟੀਸ਼ਨ ਦਾਇਰ ਕੀਤੀ ਗਈ ਹੈ।

ਪਟੀਸ਼ਨ ਵਿਚ ਕਿਹਾ ਗਿਆ ਹੈ ਇਹ ਸਾਡੀ ਮਹੱਤਵਪੂਰਨ ਲੋਕਤੰਤਰੀ ਬੁਨਿਆਦ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੈ। ਪਟੀਸ਼ਨ ’ਚ ਮੰਗ  ਕੀਤੀ ਗਈ ਹੈ ਕਿ ਉਹ ਕੇਂਦਰ ਸਰਕਾਰ ਨੂੰ ਨਿਰਦੇਸ਼ ਦੇਣ ਕਿ ਉਹ ਇਹ ਖ਼ੁਲਾਸਾ ਕਰਨ ਕਿ ਕੀ ਸਰਕਾਰ ਜਾਂ ਉਸ ਦੀ ਕੋਈ ਹੋਰ ਏਜੰਸੀ ਨੇ ਸਿੱਧੇ ਜਾਂ ਅਸਿੱਧੇ ਰੂਪ ਨਾਲ ਪੈਗਾਸਸ ਨਾਲ ਲਾਇਸੈਂਸ ਲਿਆ ਸੀ। ਸਪਾਈਵੇਅਰ ਦਾ ਜਾਸੂਸੀ ਦਾ ਕਿਸ ਤਰ੍ਹਾਂ ਨਾਲ ਇਸਤੇਮਾਲ ਕੀਤਾ ਗਿਆ ਹੈ। 

ਪਟੀਸ਼ਨ ’ਚ ਕਿਹਾ ਗਿਆ ਹੈ ਕਿ ਜਾਸੂਸੀ ਜਾਂ ਫੋਨ ਟੈਪਿੰਗ ਨੂੰ ਜਨਤਕ ਸੁਰੱਖਿਆ ਅਤੇ ਲੋਕ ਹਿੱਤਾਂ ਨਾਲ ਜੁੜੇ ਮੁੱਦਿਆਂ ਦੇ ਸਬੰਧ ਵਿਚ ਐਮਰਜੈਂਸੀ ਸਥਿਤੀ ਵਿਚ ਹੀ ਜਾਇਜ਼ ਠਹਿਰਾਇਆ ਜਾ ਸਕਦਾ ਹੈ। ਮੌਜੂਦਾ ਜਾਸੂਸੀ ਦੇ ਕੇਸ ਵਿਚ ਅਜਿਹੀ ਕੋਈ ਲਾਜ਼ਮੀ ਸਥਿਤੀ ਦਾ ਪਤਾ ਨਹੀਂ ਹੈ। ਇਸ ਤਰ੍ਹਾਂ ਦੀ ਜਾਸੂਸੀ ਪੂਰੀ ਤਰ੍ਹਾਂ ਨਾਲ ਗੈਰ-ਕਾਨੂੰਨੀ ਹੈ।


author

Tanu

Content Editor

Related News