'ਕੋਰੋਨਾ ਘਟਨਾਵਾਂ ਨੂੰ ਕਵਰ ਕਰਨ ਵਾਲੇ ਪੱਤਰਕਾਰ ਵਰਤਣ ਅਹਿਤੀਆਤ'
Wednesday, Apr 22, 2020 - 06:58 PM (IST)

ਨਵੀਂ ਦਿੱਲੀ (ਪ.ਸ.)- ਮੀਡੀਆ ਮੁਲਾਜ਼ਮਾਂ ਦੇ ਕੋਵਿਡ-19 ਨਾਲ ਇਨਫੈਕਟਿਡ ਹੋਣ ਦੇ ਮਾਮਲਿਆਂ ਨੂੰ ਦੇਖਦੇ ਹੋਏ ਸੂਚਨਾ ਅਤੇ ਪ੍ਰਸਾਰਮ ਮੰਤਰਾਲਾ ਨੇ ਬੁੱਧਵਾਰ ਨੂੰ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਲਈ ਇਕ ਸਲਾਹ ਜਾਰੀ ਕੀਤੀ ਹੈ ਜਿਸ ਵਿਚ ਇਨਫੈਕਸ਼ਨ ਸਬੰਧੀ ਘਟਨਾਵਾਂ ਨੂੰ ਕਵਰ ਕਰਨ ਵਾਲੇ ਮੀਡੀਆ ਮੁਲਾਜ਼ਮਾਂ ਨੂੰ ਅਹਿਤੀਆਤ ਵਰਤਣ ਨੂੰ ਕਿਹਾ ਗਿਆ ਹੈ। ਸਲਾਹ ਵਿਚ ਮੀਡੀਆ ਘਰਾਣਿਆਂ ਦੇ ਪ੍ਰਬੰਧਨ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਮੁਲਾਜ਼ਮਾਂ ਦਾ ਧਿਆਨ ਰੱਖਣ। ਇਸ ਵਿਚ ਕਿਹਾ ਗਿਆ ਹੈ ਕਿ ਮੰਤਰਾਲੇ ਨੂੰ ਪਤਾ ਲੱਗਾ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਇਨਫੈਕਸ਼ਨ ਦੀਆਂ ਘਟਨਾਵਾਂ ਨੂੰ ਕਵਰ ਕਰਨ ਦੌਰਾਨ ਵੱਡੀ ਗਿਣਤੀ ਵਿਚ ਮੀਡੀਆ ਮੁਲਾਜ਼ਮ ਕੋਵਿਡ-19 ਨਾਲ ਇਨਫੈਕਟਿਡ ਹੋਏ ਹਨ। ਚੇਨਈ ਵਿਚ ਤਮਿਲ ਨਿਊਜ਼ ਚੈਨਲ ਦੇ ਕੁਝ ਪੱਤਰਕਾਰ ਹਾਲ ਹੀ ਵਿਚ ਇਨਫੈਕਟਿਡ ਮਿਲੇ ਸਨ। ਮੁੰਬਈ ਵਿਚ 171 ਮੀਡੀਆ ਮੁਲਾਜ਼ਮਾਂ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ ਵਿਚੋਂ 53 ਇਨਫੈਕਟਿਡ ਪਾਏ ਗਏ ਸਨ।