ਮੱਧ ਪ੍ਰਦੇਸ਼ ਦੇ ਮੰਤਰੀ ਦਾ ਬੇਤੁਕਾ ਬਿਆਨ, ਕਿਹਾ- ਭਾਜਪਾ ’ਚ ਸ਼ਾਮਲ ਹੋ ਜਾਓ, ਨਹੀਂ ਤਾਂ ਮੁੱਖ ਮੰਤਰੀ ਦਾ ਬੁਲਡੋਜ਼ਰ ਤਿਆਰ
Saturday, Jan 21, 2023 - 11:24 AM (IST)

ਗੁਨਾ/ਭੋਪਾਲ, (ਭਾਸ਼ਾ)– ਮੱਧ ਪ੍ਰਦੇਸ਼ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਇਕ ਮੰਤਰੀ ਨੇ ਕਥਿਤ ਤੌਰ ’ਤੇ ਸੂਬੇ ’ਚ ਕਾਂਗਰਸ ਦੇ ਅਹੁਦੇਦਾਰਾਂ ਨੂੰ ਸੱਤਾਧਾਰੀ ਭਾਜਪਾ ’ਚ ਸ਼ਾਮਲ ਹੋਣ ਜਾਂ ਮੁੱਖ ਮੰਤਰੀ ਦੇ ਬੁਲਡੋਜ਼ਰ ਨਾਲ ਢਾਹੁਣ ਦੇ ਖਤਰੇ ਦਾ ਸਾਹਮਣਾ ਕਰਨ ਲਈ ਕਹਿ ਕੇ ਵਿਵਾਦ ਛੇੜ ਦਿੱਤਾ ਹੈ।
ਮੱਧ ਪ੍ਰਦੇਸ਼ ਦੇ ਪੰਚਾਇਤ ਮੰਤਰੀ ਮਹਿੰਦਰ ਸਿੰਘ ਸਿਸੋਦੀਆ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ, ਜਿਸ ’ਚ ਉਨ੍ਹਾਂ ਨੂੰ ਜ਼ਿਲੇ ਦੇ ਰੁਠਿਆਈ ਕਸਬੇ ’ਚ ਇਕ ਰੈਲੀ ’ਚ ਟਿੱਪਣੀ ਕਰਦੇ ਸੁਣਿਆ ਜਾ ਸਕਦਾ ਹੈ।
ਓਧਰ, ਹਾਲਾਂਕਿ ਸਿਸੋਦੀਆ ਦੇ ਬਚਾਅ ’ਚ ਆਉਂਦੇ ਹੋਏ ਸੂਬਾ ਭਾਜਪਾ ਦੇ ਬੁਲਾਰੇ ਪੰਕਜ ਚਤੁਰਵੇਦੀ ਨੇ ਭੋਪਾਲ ’ਚ ਕਿਹਾ ਕਿ ਮੰਤਰੀ ਨੇ ਜੋ ਵੀ ਕਿਹਾ ਹੈ ਉਹ ਗੈਰ-ਕਾਨੂੰਨੀ ਗਤੀਵਿਧੀਆਂ ’ਚ ਸ਼ਾਮਲ ਲੋਕਾਂ ਨੂੰ ਚੇਤਾਵਨੀ ਦੇਣ ਲਈ ਹੈ ਅਤੇ ਉਨ੍ਹਾਂ ਲਈ ਬੁਲਡੋਜ਼ਰ ਹਮੇਸ਼ਾ ਤਿਆਰ ਹੈ। ਸਰਕਾਰ ਕਾਨੂੰਨੀ ਤੌਰ ’ਤੇ ਬੁਲਡੋਜ਼ਰ ਦੀ ਵਰਤੋਂ ਕਰਦੀ ਹੈ।