ਪ੍ਰਸਤਾਵਿਤ ''ਇਸਲਾਮਿਕ ਅੱਤਵਾਦ'' ਕੋਰਸ ''ਤੇ ਜੇ.ਐੱਨ.ਯੂ. ਨੂੰ ਨੋਟਿਸ

05/23/2018 2:53:21 AM

ਨਵੀਂ ਦਿੱਲੀ— ਦਿੱਲੀ ਘੱਟ ਗਿਣਤੀ ਕਮਿਸ਼ਨ ਨੇ ਅੱਜ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦੇ ਰਜਿਸਟਰਾਰ ਨੂੰ ਇਕ ਨੋਟਿਸ ਜਾਰੀ ਕੀਤਾ। ਕਮਿਸ਼ਨ ਦੇ ਮੁਖੀ ਜਫਰੂਲ ਇਸਲਾਮ ਖਾਨ ਨੇ ਦੱਸਿਆ ਕਿ ਕਮਿਸ਼ਨ ਨੇ ਖੁਦ ਨੋਟਿਸ ਲੈਂਦੇ ਹੋਏ 'ਇਸਲਾਮਿਕ ਅੱਤਵਾਦ' ਉਤੇ ਸਿਲੇਬਸ ਸ਼ੁਰੂ ਕਰਨ ਦੇ ਜੇ. ਐੱਨ. ਯੂ. ਦੇ ਪ੍ਰਸਤਾਵ ਦੇ ਪਿੱਛੇ ਮੌਜੂਦ ਕਾਰਨ ਨੂੰ ਜਾਣਨਾ ਚਾਹਿਆ ਹੈ, ਜਿਸ ਦੇ ਤਹਿਤ 'ਇਸਲਾਮਿਕ ਸਟੇਟ' ਉਤੇ ਇਕ ਸਿਲੇਬਸ ਸ਼ੁਰੂ ਕੀਤਾ ਜਾਵੇਗਾ। ਪਿਛਲੇ ਹਫਤੇ ਬੈਠਕ ਵਿਚ ਸ਼ਾਮਲ ਹੋਏ ਇਕ ਪ੍ਰਿੰਸੀਪਲ ਨੇ ਇਹ ਜਾਣਕਾਰੀ ਦਿੱਤੀ।  ਪ੍ਰਸਤਾਵਿਤ ਸਿਲੇਬਸ ਦਾ ਜੇ. ਐੱਨ. ਯੂ. ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਕੁਝ ਤਬਕੇ ਨੇ ਵਿਰੋਧ ਕੀਤਾ ਹੈ। ਓਧਰ ਮਾਕਪਾ ਨੇ 'ਇਸਲਾਮਿਕ ਅੱਤਵਾਦ' ਉਤੇ ਨਵਾਂ ਕੋਰਸ ਸ਼ੁਰੂ ਕਰਨ ਦੇ ਪ੍ਰਸਤਾਵ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।


Related News