JNUSU ਚੋਣਾਂ ਦੇ ਨਤੀਜੇ ਐਲਾਨੇ, ਲੈਫਟ ਯੂਨਿਟੀ ਦੀ ਆਇਸ਼ੀ ਘੋਸ਼ ਬਣੀ ਪਰ੍ਧਾਨ

09/17/2019 8:42:38 PM

ਨਵੀਂ ਦਿੱਲੀ— ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟ ਐਸੋਸੀਏਸ਼ਨ (JNUSU) ਦੇ ਹਾਲ ਹੀ 'ਚ ਖਤਮ ਹੋਈਆਂ ਚੋਣਾਂ ਦੇ ਚਾਰਾਂ ਪਹੁੰਦਿਆਂ 'ਤੇ ਖੱਬੇਪੱਖੀ ਵਿਦਿਆਰਥੀ ਸੰਗਠਨਾਂ ਏ.ਆਈ.ਐੱਸ.ਏ., ਐੱਸ.ਐੱਫ.ਆਈ., ਆਈ.ਐੱਸ.ਐੱਫ. ਤੇ ਡੀ.ਐੱਸ.ਐੱਫ. ਦੇ ਸੰਯੁਕਤ ਮੋਰਚੇ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਚੋਣ ਕਮੇਟੀ ਨੇ ਮੰਗਲਵਾਰ ਨੂੰ ਨਤੀਜਿਆਂ ਦਾ ਐਲਾਨ ਕੀਤਾ।

ਸਮੂਹ ਦੇ ਪ੍ਰਧਾਨ ਅਹੁਦੇ ਦੀ ਉਮੀਦਵਾਰ ਆਇਸ਼ੀ ਘੋਸ਼ ਨੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਮਨੀਸ਼ ਜਾਂਗਿੜ ਨੂੰ ਹਰਾਇਆ। ਆਇਸ਼ੀ ਨੂੰ 2313 ਅਤੇ ਜਾਂਗਿੜ ਨੂੰ 1128 ਵੋਟ ਮਿਲੇ। ਸਾਕੇਤ ਮੂਨ ਨੂੰ ਜੇ.ਐੱਨ.ਯੂ.ਐੱਸ.ਯੂ. ਦਾ ਪ੍ਰਧਾਨ ਚੁਣਿਆ ਗਿਆ ਹੈ। ਉਨ੍ਹਾਂ ਨੇ 3365 ਵੋਟ ਹਾਸਲ ਕਰਕੇ ਏ.ਬੀ.ਵੀ.ਪੀ. ਦੀ ਸ਼ਰੂਤੀ ਅਗਨੀਹੋਤਰੀ ਨੂੰ ਹਰਾਇਆ ਜਿਨ੍ਹਾਂ ਨੂੰ 1335 ਵੋਟ ਮਿਲੇ।


Inder Prajapati

Content Editor

Related News