Jio ਨੇ ਗਾਹਕਾਂ ਨੂੰ ਦਿੱਤਾ ਸਰਪ੍ਰਾਈਜ਼, ਪੇਸ਼ ਕੀਤੇ ਦੋ ਨਵੇਂ ਪਲਾਨ, ਮਿਲਣਗੇ ਕਈ ਲਾਭ

Monday, Jul 22, 2024 - 10:46 PM (IST)

ਨਵੀਂ ਦਿੱਲੀ : ਹਾਲ ਹੀ ਵਿਚ Jio ਨੇ ਆਪਣੇ ਪਲਾਨਜ਼ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਉਪਭੋਗਤਾਵਾਂ ਨੂੰ ਵੱਡਾ ਝਟਕਾ ਦਿੱਤਾ ਸੀ। ਹੁਣ ਯੂਜ਼ਰਸ ਨੂੰ ਸਰਪ੍ਰਾਈਜ਼ ਦਿੰਦੇ ਹੋਏ ਕੰਪਨੀ ਨੇ OTT ਬੰਡਲ ਦੇ ਨਾਲ ਦੋ ਨਵੇਂ ਪਲਾਨ ਬਾਜ਼ਾਰ 'ਚ ਪੇਸ਼ ਕੀਤੇ ਹਨ। ਇਨ੍ਹਾਂ ਪਲਾਨ ਦੀ ਕੀਮਤ 949 ਰੁਪਏ ਅਤੇ 1049 ਰੁਪਏ ਹੈ। ਇਨ੍ਹਾਂ ਪ੍ਰੀਪੇਡ ਪਲਾਨਜ਼ ਨਾਲ ਯੂਜ਼ਰਸ ਨੂੰ ਕਈ OTT ਐਪਸ ਦੀ ਸਬਸਕ੍ਰਿਪਸ਼ਨ ਮਿਲੇਗਾ। ਇਸ ਤੋਂ ਇਲਾਵਾ ਅਨਲਿਮਟਿਡ ਕਾਲਿੰਗ ਸਮੇਤ ਕਈ ਹੋਰ ਸੁਵਿਧਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ। ਆਓ ਜੀਓ ਦੇ ਇਨ੍ਹਾਂ ਪਲਾਨਜ਼ ਨਾਲ ਮਿਲਣ ਵਾਲੇ ਫਾਇਦਿਆਂ ਬਾਰੇ ਵਿਸਥਾਰ ਨਾਲ ਜਾਣਦੇ ਹਾਂ।

ਜੀਓ ਦਾ 949 ਰੁਪਏ ਦਾ ਪ੍ਰੀਪੇਡ ਪਲਾਨ
ਜੀਓ ਨੇ 84 ਦਿਨਾਂ ਦੀ ਵੈਧਤਾ ਵਾਲਾ 949 ਰੁਪਏ ਵਾਲਾ ਪਲਾਨ ਲਾਂਚ ਕੀਤਾ ਹੈ। ਇਸ ਪਲਾਨ 'ਚ ਯੂਜ਼ਰਸ ਨੂੰ ਰੋਜ਼ਾਨਾ 2GB ਡਾਟਾ ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਅਨਲਿਮਟਿਡ ਕਾਲਿੰਗ ਦਾ ਵੀ ਲਾਭ ਮਿਲੇਗਾ। ਇਸ ਪਲਾਨ ਦੇ ਤਹਿਤ ਤੁਹਾਨੂੰ ਰੋਜ਼ਾਨਾ 100 ਮੁਫ਼ਤ SMS ਮਿਲਣਗੇ। ਇਸ ਤੋਂ ਇਲਾਵਾ, Disney+ Hotstar ਮੋਬਾਈਲ ਐਪ ਦੀ ਮੁਫਤ ਸਬਸਕ੍ਰਿਪਸ਼ਨ ਵੀ ਦਿੱਤੀ ਜਾ ਰਹੀ ਹੈ ਜੋ 3 ਮਹੀਨਿਆਂ ਲਈ ਵੈਧ ਹੋਵੇਗੀ। 949 ਰੁਪਏ ਦੇ ਇਸ ਪਲਾਨ 'ਚ ਯੂਜ਼ਰਸ ਨੂੰ 5G ਵੈਲਕਮ ਆਫਰ ਵੀ ਮਿਲ ਰਿਹਾ ਹੈ।

ਜੀਓ ਦਾ 1049 ਰੁਪਏ ਦਾ ਪ੍ਰੀਪੇਡ ਪਲਾਨ
ਜੀਓ ਦੇ 1049 ਰੁਪਏ ਦੇ ਪ੍ਰੀਪੇਡ ਪਲਾਨ ਦੀ ਗੱਲ ਕਰੀਏ ਤਾਂ ਇਹ 84 ਦਿਨਾਂ ਦੀ ਵੈਧਤਾ ਦੇ ਨਾਲ ਆਉਂਦਾ ਹੈ। ਇਸ ਪਲਾਨ 'ਚ ਯੂਜ਼ਰਸ ਨੂੰ ਰੋਜ਼ਾਨਾ 2GB ਡਾਟਾ ਅਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲ ਰਹੀ ਹੈ। ਇਸ ਤੋਂ ਇਲਾਵਾ OTT ਬੈਨਿਫਿਟਜ਼ ਦੇ ਤੌਰ 'ਤੇ ਜੀਓ ਟੀਵੀ ਦੇ ਰਾਹੀਂ SonyLIV ਅਤੇ ZEE5 ਦੀ ਸਬਸਕ੍ਰਿਪਸ਼ਨ ਦਾ ਲਾਭ ਵੀ ਲਿਆ ਜਾ ਸਕਦਾ ਹੈ।

ਜੀਓ ਨੇ ਬੰਦ ਕੀਤੇ ਇਹ ਪਲਾਨਜ਼
ਤੁਹਾਨੂੰ ਦੱਸ ਦੇਈਏ ਕਿ ਜੀਓ ਨੇ ਹਾਲ ਹੀ ਵਿੱਚ ਆਪਣੇ ਦੋ ਸਸਤੇ ਅਤੇ ਮਸ਼ਹੂਰ ਪਲਾਨ ਬੰਦ ਕਰ ਦਿੱਤੇ ਹਨ। ਇਨ੍ਹਾਂ ਪਲਾਨ ਦੀ ਕੀਮਤ 149 ਰੁਪਏ ਅਤੇ 179 ਰੁਪਏ ਸੀ। ਇਨ੍ਹਾਂ ਦੋਵਾਂ ਪਲਾਨਜ਼ 'ਚ ਯੂਜ਼ਰਸ ਨੂੰ ਰੋਜ਼ਾਨਾ 1GB ਡਾਟਾ ਦੇ ਨਾਲ ਅਨਲਿਮਟਿਡ ਵਾਇਸ ਕਾਲਿੰਗ ਦੀ ਸੁਵਿਧਾ ਮਿਲ ਰਹੀ ਸੀ। 149 ਰੁਪਏ ਵਾਲਾ ਪਲਾਨ 14 ਦਿਨਾਂ ਦੀ ਵੈਧਤਾ ਨਾਲ ਉਪਲਬਧ ਸੀ, ਜਦਕਿ 179 ਰੁਪਏ ਵਾਲਾ ਪਲਾਨ 18 ਦਿਨਾਂ ਦੀ ਵੈਧਤਾ ਨਾਲ ਉਪਲਬਧ ਸੀ। ਪਰ ਹੁਣ ਯੂਜ਼ਰਸ ਇਨ੍ਹਾਂ ਦੋਵਾਂ ਪਲਾਨ ਦੀ ਵਰਤੋਂ ਨਹੀਂ ਕਰ ਸਕਣਗੇ।


Baljit Singh

Content Editor

Related News