ਓਵੈਸੀ ਅੰਦਰ ਹੈ ਜਿੱਨਾਹ ਦਾ ਜਿਨ : ਗਿਰੀਰਾਜ ਸਿੰਘ
Saturday, May 25, 2024 - 10:07 PM (IST)
ਪਟਨਾ - ਕੇਂਦਰੀ ਮੰਤਰੀ ਅਤੇ ਭਾਜਪਾ ਸੰਸਦ ਮੈਂਬਰ ਗਿਰੀਰਾਜ ਸਿੰਘ ਨੇ ਏ. ਆਈ. ਐੱਮ. ਆਈ. ਐੱਮ. ਚੀਫ਼ ਅਸਦੁਦੀਨ ਓਵੈਸੀ ਦੇ ਬਿਹਾਰ ਦੌਰੇ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਓਵੈਸੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਹ ਇਸ ਦੇਸ਼ ਨੂੰ ਵਾਪਸ 1947 ਵਾਲੀ ਸਥਿਤੀ ’ਚ ਲਿਆਉਣਾ ਚਾਹੁੰਦੇ ਹਨ। ਪਟਨਾ ਏਅਰਪੋਰਟ ’ਤੇ ਪੱਤਰਕਾਰਾਂ ਨੇ ਗਿਰੀਰਾਜ ਸਿੰਘ ਕੋਲੋਂ ਓਵੈਸੀ ਦੇ ਬਿਹਾਰ ਦੌਰੇ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਓਵੈਸੀ ਨਹੀਂ, ਜਿੱਨਾਹ ਦਾ ਜਿਨ ਆ ਗਿਆ ਹੈ।
ਓਵੈਸੀ ਇਸ ਦੇਸ਼ ਦੇ ਅਜਿਹੇ ਨੇਤਾ ਹਨ ਜੋ ਭਾਰਤ ਨੂੰ ਵਾਪਸ 1947 ਵਾਲੀ ਸਥਿਤੀ ’ਚ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਓਵੈਸੀ ਦੇ ਅੰਦਰ ਜਿੱਨਾਹ ਦਾ ਜਿਨ ਹੈ। ਜੋ ਓਵੈਸੀ ਰਾਸ਼ਟਰੀ ਗੀਤ ਅਤੇ ਰਾਸ਼ਟਰ ਗਾਇਨ ’ਚ ਹਾਜ਼ਰ ਨਹੀਂ ਹੁੰਦੇ, ਜਿਨ੍ਹਾਂ ਦਾ ਭਰਾ ਇਹ ਕਹਿੰਦਾ ਹੈ ਕਿ 15 ਮਿੰਟ ’ਚ ਅਸੀਂ ਹਿੰਦੂਆਂ ਦਾ ਭਾਰਤ ’ਚੋਂ ਸਫਾਇਆ ਕਰ ਦੇਵਾਂਗੇ, ਉਸ ਓਵੈਸੀ ਦਾ ਬਿਹਾਰ ’ਚ ਵਿਰੋਧ ਹੋਣਾ ਚਾਹੀਦਾ ਹੈ। ਅਸਦੁਦੀਨ ਓਵੈਸੀ ਬਿਹਾਰ ਦੌਰੇ ’ਤੇ ਸ਼ਨੀਵਾਰ ਨੂੰ ਪਟਨਾ ਪਹੁੰਚੇ, ਉਹ ਕਾਰਾਕਾਟ ’ਚ ਆਪਣੇ ਉਮੀਦਵਾਰ ਦੇ ਪੱਖ ’ਚ ਪ੍ਰਚਾਰ ਕਰਨਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e