ਨਾਬਾਲਗ ਨਾਲ ਜੀਜੇ ਨੇ ਕੀਤਾ ਰੇਪ, ਦਿੱਤੀ ਜਾਨੋਂ ਮਾਰਨ ਦੀ ਧਮਕੀ

Saturday, Apr 21, 2018 - 12:28 PM (IST)

ਨਾਬਾਲਗ ਨਾਲ ਜੀਜੇ ਨੇ ਕੀਤਾ ਰੇਪ, ਦਿੱਤੀ ਜਾਨੋਂ ਮਾਰਨ ਦੀ ਧਮਕੀ

ਗੁੜਗਾਓਂ— ਮਾਨੇਸਰ ਦੇ ਪਚਗਾਓਂ 'ਚ 12 ਸਾਲ ਦੀ ਨਾਬਾਲਗ ਨਾਲ ਰੇਪ ਦੇ ਦੋਸ਼ 'ਚ ਪੀੜਤਾ ਦੇ ਜੀਜੇ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਨੂੰ ਸ਼ੁੱਕਰਵਾਰ ਦੀ ਰਾਤ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਅਨੁਸਾਰ ਪੀੜਤ ਬੱਚੀ ਰਾਜੇਂਦਰ ਪਾਰਕ 'ਚ ਪਰਿਵਾਰ ਨਾਲ ਰਹਿੰਦੀ ਹੈ। ਉਸ ਦੀ ਵੱਡੀ ਭੈਣ ਦਾ ਵਿਆਹ ਪਚਗਾਓਂ 'ਚ ਹੋਇਆ ਹੈ। ਬੁੱਧਵਾਰ ਨੂੰ ਨਾਬਾਲਗ ਲੜਕੀ ਆਪਣੇ ਭਰਾ ਨਾਲ ਵੱਡੀ ਭੈਣ ਨੂੰ ਮਿਲਣ ਪੰਚਗਾਓਂ ਗਈ ਸੀ। ਦੋਸ਼ ਹੈ ਕਿ ਰਾਤ ਨੂੰ ਸਾਰਿਆਂ ਦੇ ਸੌਣ ਤੋਂ ਬਾਅਦ ਜੀਜੇ ਨੇ ਨਾਬਾਲਗ ਨਾਲ ਰੇਪ ਕੀਤਾ। ਉਸ ਨੇ ਧਮਕੀ ਦਿੱਤੀ ਕਿ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਜਾਨ ਤੋਂ ਮਾਰ ਦੇਵੇਗਾ। ਵੀਰਵਾਰ ਨੂੰ ਨਾਬਾਲਗ ਕਿਸੇ ਬਹਾਨੇ ਨਾਲ ਘਰ ਤੋਂ ਬਾਹਰ ਆਈ ਅਤੇ ਆਪਣੀ ਮਾਂ ਨੂੰ ਫੋਨ ਕਰ ਕੇ ਪੰਚਗਾਓਂ ਬੁਲਾ ਲਿਆ।
ਮਾਂ ਦੇ ਆਉਣ 'ਤੇ ਉਸ ਨੇ ਆਪਬੀਤੀ ਸੁਣਾਈ। ਇਸ ਤੋਂ ਬਾਅਦ ਮਾਨੇਸਰ ਥਾਣੇ 'ਚ ਦੋਸ਼ੀ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ। ਮਾਨੇਸਰ ਮਹਿਲਾ ਥਾਣਾ ਐੱਸ.ਐੱਚ.ਓ. ਪੂਨਮ ਸਿੰਘ ਨੇ ਦੱਸਿਆ ਕਿ ਪਾਕਸੋ ਐਕਟ ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਦੋਸ਼ੀ ਨੂੰ ਸ਼ੁੱਕਰਵਾਰ ਦੀ ਰਾਤ ਗ੍ਰਿਫਤਾਰ ਕਰ ਲਿਆ ਗਿਆ ਹੈ। ਸ਼ਨੀਵਾਰ ਨੂੰ ਉਸ ਨੂੰ ਕੋਰਟ 'ਚ ਪੇਸ਼ ਕੀਤਾ ਜਾਵੇਗਾ।


Related News