ਝਾਰਖੰਡ ''ਚ ਸੰਬਲਪੁਰ-ਜੰਮੂਤਵੀ ਐਕਸਪ੍ਰੈਸ ਟ੍ਰੇਨ ''ਚ ਡਕੈਤੀ, ਬੋਗੀ ''ਚ ਚੱਲੀਆਂ ਗੋਲੀਆਂ, ਕਈ ਜ਼ਖ਼ਮੀ

Sunday, Sep 24, 2023 - 05:30 PM (IST)

ਝਾਰਖੰਡ ''ਚ ਸੰਬਲਪੁਰ-ਜੰਮੂਤਵੀ ਐਕਸਪ੍ਰੈਸ ਟ੍ਰੇਨ ''ਚ ਡਕੈਤੀ, ਬੋਗੀ ''ਚ ਚੱਲੀਆਂ ਗੋਲੀਆਂ, ਕਈ ਜ਼ਖ਼ਮੀ

ਰਾਂਚੀ- ਝਾਰਖੰਡ 'ਚ ਸੀ.ਆਈ.ਸੀ. ਸੈਕਸ਼ਨ ਬਾਰਵਾਡੀਹ-ਬਰਕਾਕਾਨਾ ਰੇਲਵੇ ਸੈਕਸ਼ਨ ਦੇ ਬਰਵਾਡੀਹ-ਛਿਪਾਦੋਹਰ ਰੇਲਵੇ ਸਟੇਸ਼ਨ ਵਿਚਕਾਰ ਸੰਬਲਪੁਰ ਤੋਂ ਜੰਮੂਤਵੀ ਜਾ ਰਹੀ ਸੰਬਲਪੁਰ-ਜੰਮੂਤਵੀ ਐਕਸਪ੍ਰੈਸ ਟ੍ਰੇਨ 'ਚ ਲਾਤੇਹਾਰ ਅਤੇ ਬਰਵਾਡੀਹ ਸਟੇਸ਼ਨ ਦੇ ਵਿਚਕਾਰ ਡਕੈਤੀ ਹੋਈ। ਡਕੈਤਾਂ ਨੇ ਯਾਤਰੀਆਂ ਦੇ ਨਾਲ ਜੰਮ ਕੇ ਕੁੱਟਮਾਰ ਵੀ ਕੀਤੀ ਅਤੇ ਲੱਖਾਂ ਰੁਪਏ ਲੁੱਟ ਲਏ। ਘਟਨਾ ਸ਼ਨੀਵਾਰ ਦੇਰ ਰਾਤ ਦੀ ਹੈ।

PunjabKesari

ਸਾਰੇ ਡਕੈਤ ਲਾਤੇਹਾਰ ਸਟੇਸ਼ਨ ਤੋਂ ਸਵਾਰ ਹੋਏ ਸਨ। ਡਕੈਤਾਂ ਦੀ ਗਿਣਤੀ 7 ਤੋਂ 8 ਦੱਸੀ ਜਾ ਰਹੀ ਹੈ। ਟ੍ਰੇਨ ਲਾਤੇਹਾਰ ਤੋਂ ਲਗਭਗ 11 ਵਜੇ ਚੱਲੀ ਸੀ। ਟ੍ਰੇਨ ਚੱਲਣ ਤੋਂ ਬਾਅਦ ਡਕੈਤਾਂ ਨੇ ਲੁੱਟ-ਖੋਹ ਸ਼ੁਰੂ ਕਰ ਦਿੱਤੀ। ਐੱਸ-9 ਬੋਗੀ 'ਚ ਬੈਠੀਆਂ ਮਹਿਲਾ ਯਾਤਰੀਆਂ ਦੇ ਨਾਲ ਦੁਰਵਿਵਹਾਰ ਵੀ ਕੀਤਾ। ਲੁੱਟ-ਖੋਹ ਦੌਰਾਨ ਡਕੈਤਾਂ ਨੇ 8 ਤੋਂ 10 ਰਾਊਂਡ ਫਾਇਰਿੰਗ ਵੀ ਕੀਤੀ। ਲੁੱਟ ਤੋਂ ਬਾਅਦ ਡਕੈਤ ਬਰਵਾਡੀਹ ਸਟੇਸ਼ਨ ਤੋਂ ਪਹਿਲਾਂ ਚੈਨ ਪੁਲਿੰਗ ਕਰਕੇ ਉਤਰ ਗਏ। 

ਡਾਲਟਨਗੰਜ ਸਟੇਸ਼ਨ 'ਤੇ ਜਦੋਂ ਟ੍ਰੇਨ ਪਹੁੰਚੀ ਤਾਂ ਯਾਤਰੀਆਂ ਨੇ ਜੰਮ ਕੇ ਹੰਗਾਮਾ ਕੀਤਾ। ਡਾਲਟਨਗੰਜ ਸਟੇਸ਼ਨ 'ਤੇ 3 ਘੰਟਿਆਂ ਤਕ ਟ੍ਰੇਨ ਰੁਕੀ ਰਹੀ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਲਾਤੇਹਾਰ ਜ਼ਿਲ੍ਹਾ ਦੇ ਮੰਤਰੀ ਸਹਿ ਚੰਦਵਾ ਨਿਵਾਸੀ ਵਿਕਾਸ ਮਿੱਤਲ ਤੋਂ ਡਕੈਤਾਂ ਨੇ 17000 ਦੀ ਲੁੱਟ ਕੀਤੀ ਅਤੇ ਕੁੱਟਮਾਰ ਵੀ ਕੀਤੀ। ਮਿੱਤਲ ਪਰਿਵਾਰ ਦੇ ਨਾਲ ਵੈਸ਼ਣੋ ਦੇਵੀ ਜਾ ਰਹੇ ਸਨ। 

PunjabKesari

ਸਾਰੇ ਜ਼ਖ਼ਮੀ ਯਾਤਰੀਆਂ ਦਾ ਇਲਾਜ ਡਾਲਟਨਗੰਜ ਸਟੇਸ਼ਨ 'ਚ ਕੀਤਾ ਗਿਆ। ਟ੍ਰੇਨ ਡਾਲਟਨਗੰਜ 'ਚ ਰੁਕੇ ਰਹਿਣ ਦੇ ਕਾਰਨ ਕਈ ਟ੍ਰੇਨਾਂ ਪ੍ਰਭਾਵਿਤ ਹੋਈਆਂ। ਇਸ ਬਾਰੇ ਯਾਤਰੀਆਂ ਦਾ ਬਿਆਨ ਲਿਆ ਗਿਆ ਹੈ ਅਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਇਸ ਡਕੈਤੀ ਦੀ ਘਟਨਾ ਤੋਂ ਬਾਅਦ ਯਾਤਰੀਆਂ 'ਚ ਜਿੱਥੇ ਡਰ ਦਾ ਮਾਹੌਲ ਹੈ ਉਥੇ ਹੀ ਗੁੱਸਾ ਵੀ ਦੇਖਿਆ ਜਾ ਰਿਹਾ ਹੈ। 

ਜ਼ਿਕਰਯੋਗ ਹੈ ਕਿ ਲੰਬੇ ਸਮੇਂ ਬਾਅਦ ਸੀ.ਆਈ.ਸੀ. ਸੈਕਸ਼ਨ 'ਤੇ ਟ੍ਰੇਨ ਡਕੈਤੀ ਦੀ ਘਟਨਾ ਸਾਹਮਣੇ ਆਈ ਹੈ।


author

Rakesh

Content Editor

Related News