ਝਾਰਖੰਡ :  ਨਕਸਲੀਆਂ ਨੇ ਤਿੰਨ ਟਰੱਕਾਂ ''ਚ ਲਗਾਈ ਅੱਗ

Wednesday, Oct 30, 2019 - 12:52 PM (IST)

ਝਾਰਖੰਡ :  ਨਕਸਲੀਆਂ ਨੇ ਤਿੰਨ ਟਰੱਕਾਂ ''ਚ ਲਗਾਈ ਅੱਗ

ਹਜ਼ਾਰੀਬਾਗ— ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਤੋਂ ਵੱਖ ਹੋ ਕੇ ਬਣੇ ਪਾਬੰਦੀਸ਼ੁਦਾ ਸੰਗਠਨ ਤ੍ਰਤੀਏ ਪ੍ਰਸਤੁਤੀ ਕਮੇਟੀ (ਟੀ.ਪੀ.ਸੀ.) ਦੇ ਨਕਸਲੀਆਂ ਨੇ ਝਾਰਖੰਡ ਦੇ ਹਜ਼ਾਰੀਬਾਗ ਜ਼ਿਲੇ 'ਚ ਤਿੰਨ ਟਰੱਕਾਂ 'ਚ ਅੱਗ ਲਗਾ ਦਿੱਤੀ। ਸੀਨੀਅਰ ਪੁਲਸ ਸੁਪਰਡੈਂਟ ਮਊਰ ਪਟੇਲ ਨੇ ਦੱਸਿਆ ਕਿ ਨਕਸਲੀਆਂ ਨੇ ਕਾਟਕੁਮਸਾਂਡੀ ਰੇਲਵੇ ਸਟੇਸ਼ਨ ਕੋਲ ਕੋਲੇ ਦੇ ਇਕ ਗੋਦਾਮ 'ਤੇ ਖੜ੍ਹੇ ਟਰੱਕਾਂ ਨੂੰ ਅੱਗ ਲਗਾ ਦਿੱਤੀ। ਪਟੇਲ ਨੇ ਦੱਸਿਆ ਕਿ ਤਿੰਨੋਂ ਟਰੱਕ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਏ।

ਪੁਲਸ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਕੋਲ ਆਵਾਜੀ ਲਈ ਬਹੁਤ ਸਾਰੀਆਂ ਕੰਪਨੀਆਂ ਕੋਲਾ ਜਮ੍ਹਾ ਕਰਦੀਆਂ ਹਨ। ਸੈਂਟਰਲ ਕੋਲਫੀਲਡਸ ਲਿਮਟਿਡ ਦੇ ਪ੍ਰਾਜੈਕਟਾਂ ਲਈ ਐੱਨ.ਟੀ.ਪੀ.ਸੀ. ਅਤੇ ਆਮਰਪਾਲੀ ਤੇ ਅਸ਼ੋਕ ਕੋਲਾ ਕੰਪਨੀਆਂ ਕੋਲਾ ਜਮ੍ਹਾ ਕਰਦੀਆਂ ਹਨ। ਪੁਲਸ ਨੇ ਕਿਹਾ ਕਿ ਸੁਰੱਖਿਆ ਫੋਰਸਾਂ ਨੇ ਨਕਸਲੀਆਂ ਦੀ ਤਲਾਸ਼ 'ਚ ਹਜ਼ਾਰੀਬਾਗ ਅਤੇ ਚਤਰਾ ਜ਼ਿਲੇ ਨਾਲ ਲੱਗਦੇ ਜੰਗਲਾਤ ਖੇਤਰ 'ਚ ਮੁਹਿੰਮ ਚਲਾਈ ਹੈ।


author

DIsha

Content Editor

Related News