ਝਾਰਖੰਡ: ਮੰਤਰੀ ਮੰਡਲ ਵਿਸਤਾਰ ’ਤੇ ਕਾਂਗਰਸ ਵਿਧਾਇਕਾਂ ’ਚ ਅਸੰਤੋਸ਼, ਵਿਧਾਨ ਸਭਾ ਸੈਸ਼ਨ ਦਾ ਬਾਈਕਾਟ ਕਰਨ ਦੀ ਦਿੱਤੀ ਧਮਕੀ

Saturday, Feb 17, 2024 - 07:45 PM (IST)

ਝਾਰਖੰਡ: ਮੰਤਰੀ ਮੰਡਲ ਵਿਸਤਾਰ ’ਤੇ ਕਾਂਗਰਸ ਵਿਧਾਇਕਾਂ ’ਚ ਅਸੰਤੋਸ਼, ਵਿਧਾਨ ਸਭਾ ਸੈਸ਼ਨ ਦਾ ਬਾਈਕਾਟ ਕਰਨ ਦੀ ਦਿੱਤੀ ਧਮਕੀ

ਰਾਂਚੀ, (ਭਾਸ਼ਾ)- ਝਾਰਖੰਡ ’ਚ ਚੰਪਈ ਸੋਰੇਨ ਦੀ ਅਗਵਾਈ ਵਾਲੀ ਝਾਰਖੰਡ ਮੁਕਤੀ ਮੋਰਚਾ (ਜੇ. ਐੱਮ. ਐੱਮ.) ਸਰਕਾਰ ਵਿਚ ਕਾਂਗਰਸ ਦੇ 4 ਵਿਧਾਇਕਾਂ ਨੂੰ ਮੰਤਰੀ ਬਣਾਏ ਜਾਣ ਨੂੰ ਲੈ ਕੇ ਪਾਰਟੀ ਵਿਧਾਇਕਾਂ ਦੇ ਇਕ ਵਰਗ ’ਚ ਭਾਰੀ ਅਸੰਤੋਸ਼ ਹੈ। ਕਾਂਗਰਸ ਦੇ ਘੱਟੋ-ਘੱਟ 12 ਵਿਧਾਇਕਾਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਪਾਰਟੀ ਦੇ ਕੋਟੇ ਦੇ ਮੰਤਰੀਆਂ ਨੂੰ ਬਦਲਿਆ ਨਹੀਂ ਗਿਆ ਤਾਂ ਉਹ 23 ਫਰਵਰੀ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਸੈਸ਼ਨ ਦਾ ਬਾਈਕਾਟ ਕਰਨਗੇ ਅਤੇ ਜੈਪੁਰ ਚਲੇ ਜਾਣਗੇ।

ਜੇ. ਐੱਮ. ਐੱਮ. ਦੀ ਅਗਵਾਈ ਵਾਲੇ ਗੱਠਜੋੜ ਕੋਲ 81 ਮੈਂਬਰੀ ਵਿਧਾਨ ਸਭਾ ਵਿਚ 47 ਵਿਧਾਇਕ (ਜੇ. ਐੱਮ. ਐੱਮ. ਦੇ 29, ਕਾਂਗਰਸ ਦੇ 17 ਅਤੇ ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ.) ਦਾ ਇਕ) ਹਨ। ਆਲਮਗੀਰ ਆਲਮ, ਰਾਮੇਸ਼ਵਰ ਓਰਾਂਵ, ਬੰਨਾ ਗੁਪਤਾ ਅਤੇ ਬਾਦਲ ਪੱਤਰਲੇਖ ਨੂੰ ਦੁਬਾਰਾ ਬਣਾਏ ਜਾਣ ਦੇ ਕਾਂਗਰਸ ਦੇ ਫੈਸਲੇ ਤੋਂ ਨਾਖੁਸ਼ ਵਿਧਾਇਕਾਂ ਨੇ ਸ਼ੁੱਕਰਵਾਰ ਨੂੰ ਸਹੁੰ ਚੁੱਕ ਸਮਾਗਮ ਤੋਂ ਠੀਕ ਪਹਿਲਾਂ ਰਾਂਚੀ ਦੇ ਸਰਕਟ ਹਾਊਸ ਵਿਚ ਹੰਗਾਮਾ ਕੀਤਾ ਸੀ।


author

Rakesh

Content Editor

Related News