ਇਸ ਸੂਬੇ ਦੇ ਸਿੱਖਿਆ ਮੰਤਰੀ ਨੇ ਮੁੜ ਸ਼ੁਰੂ ਕੀਤੀ ਪੜ੍ਹਾਈ, ਲਿਆ 11ਵੀਂ ''ਚ ਦਾਖਲਾ

08/11/2020 1:21:31 AM

ਰਾਂਚੀ - ਝਾਰਖੰਡ ਦੇ ਸਿੱਖਿਆ ਮੰਤਰੀ ਜਗਨਨਾਥ ਮਹਤੋ ਹੁਣ ਇੰਟਰਮੀਡੀਏਟ ਦੀ ਪੜ੍ਹਾਈ ਕਰਨਗੇ। 10ਵੀਂ ਦੀ ਪ੍ਰੀਖਿਆ ਸਾਲ 1995 'ਚ ਕਰਨ ਤੋਂ ਬਾਅਦ ਪੜ੍ਹਾਈ ਛੱਡ ਦੇਣ ਵਾਲੇ ਮਹਤੋ ਨੇ ਕਿਹਾ ਕਿ ਜਦੋਂ ਉਹ ਬਤੌਰ ਸਿੱਖਿਆ ਮੰਤਰੀ ਦੀ ਸਹੁੰ ਚੁੱਕ ਰਹੇ ਸਨ ਤਾਂ ਕਈ ਲੋਕਾਂ ਨੇ ਉਨ੍ਹਾਂ 'ਤੇ ਸਵਾਲ ਚੁੱਕੇ ਸਨ ਕਿ 10ਵੀਂ ਪਾਸ ਕੀ ਕਰਨਗੇ। ਹੁਣ ਉਹ ਕਹਿੰਦੇ ਹਨ ਕਿ ਖੁਦ ਵੀ ਪੜ੍ਹਣਗੇ ਅਤੇ ਝਾਰਖੰਡ ਨੂੰ ਵੀ ਪੜ੍ਹਾਉਣਗੇ।

ਉੱਠ ਰਹੇ ਨੇ ਸਵਾਲ
ਜਗਰਨਾਥ ਮਹਤੋ ਨੇ ਕਿਹਾ ਕਿ ਮੈਂ 11ਵੀਂ ਜਮਾਤ 'ਚ ਦਾਖਲਾ ਲੈ ਰਿਹਾ ਹਾਂ ਅਤੇ ਕੜੀ ਮਿਹਨਤ ਨਾਲ ਪੜ੍ਹਾਈ ਕਰਾਂਗਾ। ਉਨ੍ਹਾਂ ਕਿਹਾ ਕਿ ਮੇਰੀ ਸਮਰੱਥਾ 'ਤੇ ਆਏ-ਦਿਨ ਸਵਾਲ ਉੱਠਦੇ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਲੋਕ ਮੈਨੂੰ ਮਨੁੱਖ ਸਰੋਤ ਮੰਤਰੀ ਬਣਾਏ ਜਾਣ 'ਤੇ ਸਵਾਲ ਚੁੱਕਦੇ ਹਨ, ਕਿਉਂਕਿ ਮੈਂ ਸਿਰਫ 10ਵੀਂ ਪਾਸ ਹਾਂ। ਇਸ ਲਈ ਹੁਣ ਮੈਂ 11ਵੀਂ ਜਮਾਤ 'ਚ ਦਾਖਲਾ ਲੈ ਰਿਹਾ ਹਾਂ ਅਤੇ ਕੜੀ ਮਿਹਨਤ ਨਾਲ ਪੜ੍ਹਾਈ ਕਰਾਂਗਾ।

ਆਪਣੇ ਹੀ ਸਕੂਲ 'ਚ ਲਿਆ ਦਾਖਲਾ
ਮਹਤੋ ਕਹਿੰਦੇ ਹਨ ਕਿ ਸਾਲ 2005 'ਚ ਉਹ ਵਿਧਾਇਕ ਬਣੇ ਸਨ ਅਤੇ 2006 'ਚ ਉਨ੍ਹਾਂ ਨੇ ਬੋਕਾਰਾ ਲਿਲੇ  ਦੇ ਨਵਾਡੀਹ 'ਚ ਇੰਟਰ ਕਾਲਜ ਖੋਲ੍ਹਿਆ ਸੀ। ਹੁਣ 11ਵੀਂ 'ਚ ਸਿੱਖਿਆ ਮੰਤਰੀ ਨੇ ਆਪਣੇ ਹੀ ਸਕੂਲ 'ਚ ਦਾਖਲਾ ਲਿਆ ਹੈ। 12ਵੀਂ ਤੋਂ ਅੱਗੇ ਦੀ ਪੜ੍ਹਾਈ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਉਹ ਕਹਿੰਦੇ ਹਨ ਕਿ ਅਜੇ ਉਨ੍ਹਾਂ ਨੇ ਇੰਟਰਮੀਡੀਏਟ ਕਰਨ ਦਾ ਸੰਕਲਪ ਲਿਆ ਹੈ, ਅੱਗੇ ਦਾ ਨਹੀਂ ਸੋਚਿਆ ਹੈ। ਇੰਟਰ ਤੋਂ ਬਾਅਦ ਹੀ ਅੱਗੇ ਦੀ ਸੋਚਣਗੇ।

ਨਵੀਂ ਐਜੁਕੇਸ਼ਨ ਪਾਲਿਸੀ 'ਤੇ ਕੀ ਬੋਲੇ?
ਨਵੀਂ ਐਜੁਕੇਸ਼ਨ ਪਾਲਿਸੀ 'ਤੇ ਪੁੱਛੇ ਗਏ ਸਵਾਲ 'ਮਹਤੋ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਪਾਲਿਸੀ 'ਚ ਕੋਈ ਵੱਡਾ ਬਦਲਾਵ ਨਜ਼ਰ ਨਹੀਂ ਆ ਰਿਹਾ ਹੈ। ਉਹ ਇਹ ਵੀ ਕਹਿ ਸਕਦੇ ਹਨ ਕਿ ਇਸ ਬਦਲਾਅ ਨਾਲ ਕੁੱਝ ਅਧਿਆਪਕਾਂ-ਸਟਾਫ ਦੀ ਨੌਕਰੀ ਜ਼ਰੂਰ ਜਾ ਸਕਦੀ ਹੈ, ਇਸ ਨੂੰ ਰੋਕਣ ਲਈ ਕੋਈ ਰੋਡਮੈਪ ਨਜ਼ਰ ਨਹੀਂ ਆਉਂਦਾ ਹੈ। NEP 'ਤੇ ਉਹ ਕਹਿੰਦੇ ਹਨ ਕਿ 8ਵੀਂ ਤੋਂ ਹੀ ਤਕਨੀਕੀ ਕੰਮ ਧੰਦੇ ਦੀ ਪੜ੍ਹਾਈ ਲਈ ਪਹਿਲ ਜੋ ਹੋ ਰਹੀ ਹੈ ਪਰ ਉਸਦੇ ਲਈ ਟੀਚਰ ਕਿੱਥੇ ਹੈ। ਇਹ ਪ੍ਰਬੰਧ ਪਹਿਲਾਂ ਸਰਕਾਰ ਨੂੰ ਕਰਣੇ ਪੈਣਗੇ। ਆਂਗਨਵਾੜੀ 'ਚ ਬੱਚਿਆਂ ਨੂੰ ਪੜ੍ਹਾਉਣ ਦੀ ਗੱਲ ਹੋ ਰਹੀ ਹੈ ਤਾਂ ਅਧਿਆਪਕਾਂ ਦੀ ਵਕੈਂਸੀ ਕੱਢਣੀ ਚਾਹੀਦੀ ਹੈ, ਜੋ ਅਜੇ ਨਜ਼ਰ ਨਹੀਂ ਆ ਰਹੀ ਹੈ।


Inder Prajapati

Content Editor

Related News