ਝਾਰਖੰਡ : ਖੂਹ ਦੀ ਜ਼ਹਿਰੀਲੀ ਗੈਸ ਨਾਲ ਤਿੰਨ ਮਜ਼ਦੂਰਾਂ ਦੀ ਮੌਤ, ਇਕ ਗੰਭੀਰ

06/28/2022 3:17:13 PM

ਗਿਰੀਡੀਹ (ਭਾਸ਼ਾ)- ਝਾਰਖੰਡ ਦੇ ਗਿਰੀਡੀਹ ਜ਼ਿਲ੍ਹੇ ਦੇ ਦੇਵਰੀ ਥਾਣਾ ਖੇਤਰ ਸਥਿਤ ਬਰਬਾਬਾਦ ਪਿੰਡ 'ਚ ਮੰਗਲਵਾਰ ਸਵੇਰੇ ਇਕ ਖੂਹ ਦੀ ਸਫ਼ਾਈ ਕਰਨ ਉਤਰੇ 3 ਮਜ਼ਦੂਰਾਂ ਦੀ ਜ਼ਹਿਰੀਲੀ ਗੈਸ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ, ਜਦੋਂ ਕਿ ਇਕ ਹੋਰ ਦੀ ਹਾਲਤ ਗੰਭੀਰ ਹੈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਦੇਵਰੀ ਥਾਣੇ ਦੇ ਇੰਚਾਰਜ ਸਰੋਜ ਸਿੰਘ ਚੌਧਰੀ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਬਰਬਾਬਾਦ ਪਿੰਡ 'ਚ ਇਕ ਡੂੰਘੇ ਖੂਹ ਦੀ ਸਫ਼ਾਈ ਕੀਤੀ ਜਾ ਰਹੀ ਸੀ, ਉਦੋਂ ਜ਼ਹਿਰੀਲੀ ਗੈਸ ਦੇ ਰਿਸਾਅ ਨਾਲ ਉੱਥੇ ਕੰਮ ਕਰ ਰਹੇ ਸਾਰੇ 4 ਮਜ਼ਦੂਰ ਬੇਹੋਸ਼ ਹੋ ਗਏ।

ਇਹ ਵੀ ਪੜ੍ਹੋ : ਜਹਾਂਗੀਰ ਦੇ ਬਣਵਾਏ 12 ਕਿਲੋ ਦੇ ਸੋਨੇ ਦੇ ਸਿੱਕੇ ਦੀ ਭਾਲ

ਚੌਧਰੀ ਅਨੁਸਾਰ, ਨੇੜੇ-ਤੇੜੇ ਦੇ ਲੋਕ ਮਜ਼ਦੂਰਾਂ ਨੂੰ ਹਸਪਤਾਲ ਲਿਜਾ ਪਾਉਂਦੇ, ਇਸ ਤੋਂ ਪਹਿਲਾਂ ਹੀ ਤਿੰਨ ਨੇ ਹਾਦਸੇ ਵਾਲੀ ਜਗ੍ਹਾ ਦਮ ਤੋੜ ਦਿੱਤਾ, ਜਦੋਂ ਕਿ ਇਕ ਹੋਰ ਨੂੰ ਇਲਾਜ ਲਈ ਧਨਬਾਦ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਚੌਥਾ ਮਜ਼ਦੂਰ ਹਾਲੇ ਵੀ ਬੇਹੋਸ਼ ਹੈ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਚੌਧਰੀ ਅਨੁਸਾਰ, ਹਾਦਸੇ 'ਚ ਮਾਰੇ ਗਏ ਤਿੰਨ ਮਜ਼ਦੂਰਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News